Breaking News

ਮਣਿਕਾ ਤੇ ਮੀਰਾਬਾਈ ਦਾ ਆਈ.ਓ.ਐਸ.ਨਾਲ ਕਰਾਰ

ਏਜੰਸੀ, ਨਵੀਂ ਦਿੱਲੀ, 22 ਮਈ

ਭਾਰਤ ਦੇ ਮੁੱਖ ਸਪੋਰਟਸ ਮੈਨੇਜਮੈਂਟ ਗਰੁੱਪ ਆਈ.ਓ.ਐਸ. ਨੇ ਰਾਸ਼ਟਰਮੰਡਲ ਖੇਡਾਂ ਦੀ ਗੋਲਡਨ ਗਰਲ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਅਤੇ ਵੇਟਲਿਫਟਰ ਮੀਰਾਬਾਈ ਚਾਨੂ ਨਾਲ ਕਰਾਰ ਕੀਤਾ ਹੈ ਆਈ.ਓ.ਐਸ. ਨੇ ਇਹਨਾਂ ਦੋਵਾਂ ਖਿਡਾਰੀਆਂ ਨਾਲ ਸਾਲਾਂ ਦਾ ਕਰਾਰ ਕੀਤਾ ਹੈ ਅਤੇ ਇਸ ਦੌਰਾਨ ਇਹ ਕੰਪਨੀ ਇਹਨਾਂ ਦੋਵਾਂ ਖਿਡਾਰੀਆਂ ਦੇ ਵਪਾਰਕ ਪਹਿਲੂਆਂ ਅਤੇ ਬ੍ਰਾਂਡਿੰਗ ਨੂੰ ਦੇਖੇਗੀ.

 

22 ਵਰ੍ਹਿਆਂ ਦੀ ਮਣਿਕਾ ਨੇ ਕਾਮਨਵੈਲਥ ‘ਚ ਦੋ ਸੋਨ ਤਗਮਿਆਂ ਸਮੇਤ ਚਾਰ ਤਗਮੇ ਜਦੋਂਕਿ ਮਣੀਪੁਰ ਦੀ 23 ਸਾਲਾ ਮੀਰਾਬਾਈ ਨੇ ਗੋਲਡ ਕੋਸਟ ‘ਚ ਭਾਰਤ ਦਾ ਪਹਿਲਾ ਸੋਨ ਜਿੱਤਿਆ ਸੀ ਭਾਰਤੀ ਓਲੰਪਿਕ ਸੰਘ ਦੀ ਅਧਿਕਾਰਕ ਮਾਰਕਿਟਿੰਗ ਏਜੰਸੀ ਆਈ.ਓ.ਐਸ. ਨੇ ਪਿਛਲੇ ਇੱਕ ਦਹਾਕੇ ਤੋਂ ਮੈਰੀਕਾੱਮ, ਸਾਇਨਾ, ਵਜਿੰਦਰ, ਸੁਰੇਸ਼ ਰੈਨਾ, ਸੁਸ਼ੀਲ, ਸਰਦਾਰ ਸਿੰਘ, ਸੰਦੀਪ ਸਿੰਘ, ਯੋਗੇਸ਼ਵਰ ਦੱਤ, ਇਸ਼ਾਨ ਕਿਸ਼ਨ, ਹਿਨਾ ਸਿੱਧੂ, ਮਿਲਖਾ ਸਿੰਘ ਲਈ ਕਰੋੜਾਂ ਦੇ ਕਰਾਰ ਕੀਤੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top