ਧਾਰਮਿਕ ਆਜ਼ਾਦੀ ‘ਤੇ ਪਾਬੰਦੀ ਨਹੀਂ ਲਗਾ ਸਕਦੇ ਹਨ ਮਨੋਹਰ ਲਾਲ ਖੱਟਰ: ਅਮਰਿੰਦਰ

Manohar Lal Khattar Amarinder Ban Religious Freedom

ਪੰਜਾਬ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਦੇ ਬਿਆਨ ‘ਤੇ ਜ਼ਾਹਿਰ ਕੀਤਾ ਇਤਰਾਜ਼

ਕਿਵੇਂ ਅਤੇ ਕਿਥੇ ਰੱਬ ਨੂੰ ਯਾਦ ਕਰਨਾ ਐ ਇਹ ਹਰ ਇਨਸਾਨ ਦਾ ਹੱਕ, ਨਹੀਂ ਸਕਦਾ ਐ ਕੋਈ

ਅਸ਼ਵਨੀ ਚਾਵਲਾ, ਚੰਡੀਗੜ

ਮੁਸਲਮਾਨ ਭਾਈਚਾਰੇ ਦੇ ਲੋਕ ਕਿਥੇ ਨਮਾਜ਼ ਪੜਨਗੇ ਜਾਂ ਫਿਰ ਕਿਥੇ ਆਪਣੇ ਧਰਮ ਅਨੁਸਾਰ ਰੱਬ ਨੂੰ ਯਾਦ ਕਰਨਗੇ, ਇਸ ‘ਤੇ ਕੋਈ ਵੀ ਪਾਬੰਦੀ ਨਹੀਂ ਲਗਾ ਸਕਦਾ। ਇਸ ਮਾਮਲੇ ਵਿੱਚ ਮਨੋਹਰ ਲਾਲ ਖੱਟਰ ਵਲੋਂ ਦਿੱਤੇ ਗਏ ਆਦੇਸ਼ ਗਲਤ ਹਨ ਕਿ ਉਹ ਆਪਣੀ ਦਰਗਾਹ ਜਾਂ ਫਿਰ ਘਰ ਵਿੱਚ ਹੀ ਬੈਠ ਕੇ ਨਮਾਜ਼ ਅਦਾ ਕਰਨ। ਇਸ ਤਰਾਂ ਕਿਸੇ ਦੀ ਵੀ ਧਾਰਮਿਕ ਆਜ਼ਾਦੀ ‘ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਪ੍ਰਗਟਾਵਾ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ।

ਅਮਰਿੰਦਰ ਸਿੰਘ ਨੇ ਕਿਹਾ ਕਿ ਮਨੋਹਰ ਲਾਲ ਖੱਟਰ ਦੇ ਆਦੇਸ਼ ਵਾਜਬ ਨਹੀਂ ਹਨ ਕਿਉਂਕਿ ਇਹ ਖ਼ੁਦ ਉਸ ਵਿਅਕਤੀ ਨੇ ਆਪਣੇ ਦਿਲ ਦੀ ਖ਼ੁਸ਼ੀ ਨਾਲ ਤੈਅ ਕਰਨਾ ਹੈ ਕਿ ਉਹ ਰੱਬ ਨੂੰ ਕਿਥੇ ਅਤੇ ਕਿਵੇਂ ਯਾਦ ਕਰੇਗਾ। ਇਸ ਵਿੱਚ ਦਖ਼ਲ ਅੰਦਾਜੀ ਕਰਨਾ ਠੀਕ ਨਹੀਂ ਹੈ। ਇਹ ਇੱਕ ਧਾਰਮਿਕ ਮੁੱਦਾ ਹੈ ਅਤੇ ਮਨੋਹਰ ਲਾਲ ਖੱਟਰ ਨੂੰ ਇਸ ਤਰ੍ਹਾਂ ਦੇ ਆਦੇਸ਼ ਨਹੀਂ ਦੇਣੇ ਚਾਹੀਦੇ ਹਨ ਕਿ ਨਮਾਜ਼ ਅਦਾ ਕਰਨ ਲਈ ਮੁਸਲਮਾਨ ਆਪਣੀ ਦਰਗਾਹ ਜਾਂ ਫਿਰ ਘਰ ਵਿੱਚ ਬੈਠਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।