ਖੇਡ ਮੈਦਾਨ

ਮੰਧਾਨਾ ਦਾ ਸ਼ਾਨਦਾਰ ਸੈਂਕੜਾ, ਭਾਰਤ ਜਿੱਤਿਆ

Mantana's glorious century, India won

ਭਾਰਤ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਨੇਪੀਅਰ | ਓਪਨਰ ਸਮ੍ਰਿਤੀ ਮੰਧਾਨਾ (105) ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਭਾਰਤੀ ਪੁਰਸ਼ ਟੀਮ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਮੇਜ਼ਬਾਨ ਨਿਊਜ਼ੀਲੈਂਡ ਨੂੰ ਮੈਕਲੀਨ ਪਾਰਕ ‘ਚ ਪਹਿਲੇ ਇੱਕ ਰੋਜ਼ਾ ‘ਚ ਵੀਰਵਾਰ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ
ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਤੇ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕਰਦਿਆਂ ਨਿਊਜ਼ੀਲੈਂਡ ਨੂੰ 48.4 ਓਵਰਾਂ ‘ਚ 192 ਦੌੜਾ ‘ਤੇ ਢੇਰ ਕਰ ਦਿੱਤਾ ਭਾਰਤੀ ਟੀਮ ਨੇ ਮੰਧਾਨਾ ਦੇ ਸ਼ਾਨਦਾਰ ਸੈਂਕੜੇ ਦੇ ਦਮ ‘ਤੇ 33 ਓਵਰਾਂ ‘ਚ ਹੀ ਇੱਕ ਵਿਕਟ ‘ਤੇ 193 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਭਾਰਤੀ ਪੁਰਸ਼ ਟੀਮ ਨੇ ਕੱਲ੍ਹ ਨੇਪੀਅਰ ਦੇ ਹੀ ਮੈਕਲੀਨ ਪਾਰਕ ‘ਚ ਨਿਉਜ਼ੀਲੈਂਡ ਨੂੰ 157 ਦੌੜਾ ‘ਤੇ ਢੇਰ ਕਰਨ ਤੋਂ ਬਾਅਦ ਅੱਠ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ
ਆਈਸੀਸੀ ਮਹਿਲਾ ਚੈਂਪੀਅਨਸ਼ਿਪ ਤਹਿਤ ਇਸ ਮੁਕਾਬਲੇ ‘ਚ ਭਾਰਤੀ ਮਹਿਲਾਵਾਂ ਹਰ ਲਿਹਾਜ਼ ਨਾਲ ਸਰਵੋਤਮ ਸਾਬਤ ਹੋਈਆਂ ਟੀਚਾ ਚੁਣੌਤੀਪੂਰਨ ਸੀ ਪਰ 22 ਸਾਲਾ ਮੰਧਾਨਾ ਦੇ ਚੌਥੇ ਇੱਕ ਰੋਜ਼ਾ ਸੈਂਕੜੇ ਨੇ ਇਸ ਨੂੰ ਇੱਕਤਰਫਾ ਬਣਾ ਦਿੱਤਾ ਮੰਧਾਨਾ ਨੇ ਜੇਮਿਮਾ ਰੋਡ੍ਰਿਗਸ ਦੇ ਨਾਲ ਪਹਿਲੀ ਵਿਕਟ ਲਈ 32.2 ਓਵਰਾਂ ‘ਚ 190 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕਰਕੇ ਮੈਚ ‘ਚ ਮੇਜ਼ਬਾਨ ਟੀਮ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਮੰਧਾਨਾ ਨੇ 104 ਗੇਂਦਾਂ ‘ਤੇ 105 ਦੌੜਾਂ ਦੀ ਹਮਲਾਵਰ ਪਾਰੀ ‘ਚ ਨੌਂ ਚੇਕੇ ਤੇ ਤਿੰਨ ਛੱਕੇ ਲਾਏ ਰੋਡ੍ਰਿਗਸ ਨੇ ਵੀ ਮੰਧਾਨਾ ਦੇ ਨਾਲ ਕਦਮ ਤਾਲ ਕਰਦਿਆਂ 94 ਗੇਂਦਾਂ ‘ਤੇ ਨਾਬਾਦ 81 ਦੌੜਾਂ ‘ਚ ਨੌਂ ਚੌਕੇ ਲਾਏ ਦੀਪਤੀ ਸ਼ਰਮਾ ਖਾਤਾ ਖੋਲ੍ਹੇ ਬਿਨਾ ਨਾਬਾਦ ਰਹੀ 18 ਸਾਲਾ ਰੋਡ੍ਰਿਗਸ ਨੇ ਆਪਣਾ ਪਹਿਲਾ ਅਰਧ ਸੈਂਕੜਾ ਤੇ ਸਰਵੋਤਮ ਸਕੋਰ ਬਣਾਇਆ ਭਾਰਤ ਵੱਲੋਂ ਸਿਰਫ ਇੱਕ ਡਿੱਗਿਆ ਵਿਕਟ ਏਮੇਲਿਆ ਕੇਰ ਨੇ ਛੇ ਓਵਰਾਂ ‘ਚ 33 ਦੌੜਾਂ ਦੇ ਕੇ ਲਿਆ ਇਸ ਤੋਂ ਪਹਿਲਾਂ ਏਕਤਾ ਬਿਸ਼ਟ ਨੇ ਨੌਂ ਓਰਵਾਂ ‘ਚ 32 ਦੌੜਾ ‘ਤੇ ਤਿੰਨ ਵਿਕਟਾਂ, ਪੂਨਮ ਯਾਦਵ ਨੇ 10 ਓਵਰਾਂ ‘ਚ 42 ਦੌੜਾਂ ‘ਤੇ ਤਿੰਨ ਵਿਕਟਾਂ ਤੇ ਦੀਪਤੀ ਸ਼ਰਮਾ ਨੇ 10 ਓਵਰਾਂ ‘ਚ 27 ਦੌੜਾ ‘ਤੇ ਦੋ ਵਿਕਟਾਂ ਲੈ ਕੇ ਕੀਵੀ ਟੀਮ ਨੂੰ ਢਹਿ-ਢੇਰੀ ਕਰ ਦਿੱਤਾ ਸ਼ਿਖਾ ਪਾਂਡਿਆ ਨੂੰ 38 ਦੌੜਾਂ ‘ਛੇ ਇੱਕ ਵਿਕਟ ਮਿਲੀ ਨਿਊਜ਼ੀਲੈਂਡ ਵੱਲੋਂ ਓਪਨਰ ਸੂਜੀ ਬੇਟਸ ਨੇ 36, ਸੋਫੀ ਡਿਵਾਇਨ ਨੇ 28, ਕਪਤਾਨ ਏਮੀ ਸਟਰਥਵੇਟ ਨੇ 31, ਏਮੇਲੀਆ ਕੇਰ ਨੇ 28 ਅਤੇ ਨੌਂਵੇਂ ਨੰਬਰ ਦੀ ਬੱਲੇਬਾਜ਼ ਹਾਨਾ ਰੋਵ ਨੇ 25 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਨੇ 61 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਲਗਾਤਾਰ ਵਿਕਟਾਂ ਗੁਆਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top