ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Alto K10, ਜਾਣੋ ਕੀ ਹਨ ਨਵੇਂ ਫੀਚਰ

ਕੀਮਤ 3.99 ਲੱਖ ਤੋਂ ਸ਼ੁਰੂ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਨਵੀਂ ਆਲਟੋ K10 ਨੂੰ ਲਾਂਚ ਕਰਨ ਦਾ ਐਲਾਨ ਕੀਤਾ। ਜਿਸ ਦੀ ਦਿੱਲੀ ’ਚ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 3.99 ਲੱਖ ਰੁਪਏ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਹਿਸਾਸ਼ੀ ਤਾਕੇਉਚੀ ਨੇ ਅੱਜ ਇਸ ਨੂੰ ਲਾਂਚ ਕਰਨ ਮੌਕੇ ਕਿਹਾ ਕਿ ਮਾਣ, ਭਰੋਸੇ ਤੇ ਵਿਸ਼ਵਾਸ ਦੀ ਪ੍ਰਤੀਕ ਆਲ ਨਿਊ ਆਲਟੋ K10, ਹੁਣ ਇੱਕ ਨਵੇਂ ਡਿਜ਼ਾਈਨ, ਵਿਸਤ੍ਰਿਤ ਇੰਟੀਰੀਅਰਸ, ਵਧਿਆ ਕਾਰਗੁਜ਼ਾਰੀ ਅਤੇ ਸੁਰੱਖਿਆ, ਸਹੂਲਤ ਅਤੇ ਆਰਾਮ ਵਰਗੇ ਕਈ ਸਹੂਲਤਾਂ ਦੇ ਨਾਲ ਆਉਂਦੀ ਹੈ। ਉਨ੍ਹਾਂ ਕਿਹਾ ਕਿ 22 ਸਾਲਾਂ ਦੌਰਾਨ 43 ਲੱਖ ਪਰਿਵਾਰਾਂ ਤੱਕ ਪਹੁੰਚ ਚੁੱਕੀ ਆਲਟੋ ਦਾ ਇਹ ਨਵਾਂ ਮਾਡਲ ਵੀ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ।

16 ਸਾਲਾਂ ਤੱਕ ਦੇਸ਼ ਦੀ ਸਭ ਤੋਂ ਵੱਧ ਵਿੱਕਣ ਵਾਲੀ ਕਾਰ

ਉਨ੍ਹਾਂ ਦੱਸਿਆ ਕਿ ਇਸ ’ਚ ਵਧੇਰੇ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਨੈਕਸਟ ਜਨਰੇਸ਼ਨ ਕੇ-ਸੀਰੀਜ਼ 1.0 ਲੀਟਰ ਡਿਊਲ ਜੇਟ, ਡਿਊਲ ਵੀਵੀਟੀ ਇੰਜਣ ਹੈ ਜੋ 24.90 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦਾ ਹੈ। ਇਸ ’ਚ ਸੁਰੱਖਿਆ ਦੇ 15 ਫੀਚਰ ਦਿੱਤੇ ਗਏ ਹਨ ਦੋ ਏਅਰਬੈਗ ਸਟੈਂਡਰਡ ਹਨ। ਆਲ ਨਿਊ਼ ਆਲਟੋ ਕੇ-10 5-ਸਪੀਟ ਮੈਨਿਊਅਲ ਤੇ ਆਟੋ ਗੇਅਰ ਗਿਫ਼ਟ ਟ੍ਰਾਂਸਮਿਸ਼ਨ ਦੇ ਨਾਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ’ਚ ਆਲਟੋ ਹਰ ਨਵੇਂ ਅਪਗ੍ਰੇਡ ਦੇ ਨਾਲ ਤੇ ਵਧੇਰੇ ਆਕਰਸ਼ਿਤ ਹੁੰਦੀ ਚਲੀ ਗਈ ਤੇ ਇਹ ਇੱਕ ਅਜਿਹੇ ਆਈਕੋਨਿਕ ਬ੍ਰਾਂਡ ਦਾ ਪ੍ਰਮਾਣ ਬਣ ਗਈ। ਜਿਸ ਨੇ ਯੁਵਾ ਭਾਰਤ ਦੀ ਬਦਲਦੀ ਉਮੀਦਾਂ ਅਨੁਸਾਰ ਖੁਦ ਦਾ ਵਿਕਾਸ ਕੀਤਾ ਹੈ। 43 ਲੱਖ ਤੋਂ ਵੱਧ ਭਾਰਤੀ ਗ੍ਰਾਹਕਾਂ ਦਾ ਦਿਲ ਜਿੱਤਦੇ ਹੋਏ ਆਲਟੋ ਆਪਣੇ 22 ਸਾਲਾਂ ਦੇ ਸਫਰ ’ਚ ਲਗਾਤਾਰ 16 ਲਾਲਾਂ ਤੱਕ ਦੇਸ਼ ਦੀ ਸਭ ਤੋਂ ਵੱਧ ਵਿੱਕਣ ਵਾਲੀ ਕਾਰ ਬਣੀ ਹੋਈ ਹੈ।

ਸਭ-ਨਵੀਂ ਆਲਟੋ K10 ਆਪਣੇ ਸਭ-ਨਵੇਂ ਡਿਜ਼ਾਈਨ, ਅਤਿ-ਆਧੁਨਿਕ ਤਕਨੀਕ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ, ਅੰਦਰੂਨੀ ਅਤੇ ਅਗਲੀ ਪੀੜ੍ਹੀ ਦੇ ਕੇ-ਸੀਰੀਜ਼ 1.0L ਇੰਜਣ ਦੇ ਨਾਲ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਤਿਆਰ ਹੈ। ਇਸ ਨੂੰ ਲੋਕਾਂ ਤੱਕ ਲੈ ਕੇ ਜਾਣਾ ਮਾਰੂਤੀ ਸੁਜ਼ੂਕੀ ਦਾ ਹਮੇਸ਼ਾ ਮੁੱਖ ਉਦੇਸ਼ ਰਿਹਾ ਹੈ ਅਤੇ ਨਵੀਂ ਆਲਟੋ K10 ਦੀ ਸ਼ੁਰੂਆਤ ਦੇ ਨਾਲ, ਸਾਡਾ ਉਦੇਸ਼ ਗਤੀਸ਼ੀਲਤਾ ਦੀ ਖੁਸ਼ੀ ਨੂੰ ਹੋਰ ਘਰਾਂ ਤੱਕ ਪਹੁੰਚਾਉਣਾ ਅਤੇ ਸਾਡੇ ਗਾਹਕਾਂ ਦੇ ਨਾਲ ਸਾਡੇ ਨਿਰੰਤਰ ਵਿਕਾਸਸ਼ੀਲ ਰਿਸ਼ਤੇ ਨੂੰ ਮਜ਼ਬੂਤ ​​ਕਰਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ