ਬਿਜਨਸ

ਮਾਰੂਤੀ ਦੇ ਪਲਾਟਾਂ ‘ਚ ਦੁਬਾਰਾ ਉਤਪਾਦਨ ਸ਼ੁਰੂ

ਨਵੀਂ ਦਿੱਲੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮਟਿਡ ਦੀ ਗੁੜਗਾਓ ਤੇ ਮਾਨੇਸਰ ਦੇ ਪਲਾਂਟ ‘ਚ ਉਤਪਾਦਨ ਦੁਬਾਰਾ ਸ਼ੁਰੂ ਹੋ ਗਿਆ ਹੈ।
ਕੰਪਨੀ ਨੇ ਅੱਜ ਦੱਸਿਆ ਕਿ ਉਸ ਨ ੇਹਰਿਆਣਾ ਦੇ ਮਾਨੇਸਰ ਤੇ ਗੁੜਗਾਓਂ ਸਥਿੱਤ ਪਲਾਂਟ ‘ਚ ਛੇ ਤੋਂ 11 ਜੂਨ ਦਰਮਿਆਨ ਮੁਰੰਮਤ ਲਈ ਉਤਪਾਦਨ ਬੰਦ ਕੀਤਾ ਸੀ।
ਹਾਲਾਂਕਿ ਪਹਿਲਾਂ ਮੁਰੰਮਤ ਦਾ ਕੰਮ ਇਸ ਮਹੀਨੇ ਦੇ ਆਖ਼ਰ ‘ਚ ਹੋਣਾ ਸੀ, ਪਰ ਮਾਨੇਸਰ ‘ਚ ਉਸ ਦੇ ਇੱਕ ਸਪਲਾਇਰ ਦੇ ਪਲਾਂਅ ‘ਚ 29 ਮਈ ਨੂੰ ਅੱਗ ਲੱਗਣ ਕਾਰਨ ਕਲ-ਪੁਰਜਿਆਂ ਦੀ ਸਪਲਾਈ ਠੱਪ ਹੋਣ ਦੇ ਮੱਦੇਨਜ਼ਰ ਮੁਰੰਮਤ ਦਾ ਕੰਮ ਪਹਿਲਾਂ ਕਰ ਲਿਆ ਗਿਆ।

ਪ੍ਰਸਿੱਧ ਖਬਰਾਂ

To Top