ਜੰਗੀ ਮੋਰਚੇ ’ਤੇ ਮਾਸਟਰ ਸਟਰੋਕ

Missile Brahmos Sachkahoon

ਜੰਗੀ ਮੋਰਚੇ ’ਤੇ ਮਾਸਟਰ ਸਟਰੋਕ

ਭਾਰਤ ਨੇ ਚੀਨ ਨੂੰ ਚੀਨ ਦੀ ਹੀ ਭਾਸ਼ਾ ’ਚ ਜਵਾਬ ਦੇਣ ਲਈ ਉਸ ਦੇ ਧੁਰ ਵਿਰੋਧੀ ਦੇਸ਼ ਫ਼ਿਲਪਾਈਨ ਦੇ ਨਾਲ ਇੱਕ ਅਹਿਮ ਰੱਖਿਆ ਸਮਝੌਤਾ ਕੀਤਾ ਹੈ 37.5 ਕਰੋੜ ਡਾਲਰ (2789 ਕਰੋੜ) ਰੁਪਏ ਮੁੱਲ ਦੇ ਇਸ ਸੌਦੇ ਤਹਿਤ ਭਾਰਤ ਫ਼ਿਲਪਾਈਨ ਨੂੰ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ (Missile Brahmos) ਮਿਜ਼ਾਇਲ ਬ੍ਰਹਿਮੋਸ ਨਿਰਯਾਤ ਕਰੇਗਾ ਦੱਖਣੀ ਚੀਨ ਸਾਗਰ ’ਤੇ ਅਧਿਕਾਰ ਸਬੰਧੀ ਫ਼ਿਲਪਾਈਨ ਦਾ ਚੀਨ ਨਾਲ ਲੰਮੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ ਅਜਿਹੇ ’ਚ ਬ੍ਰਹਿਮੋਸ ਨੂੰ ਫ਼ਿਲਪਾਈਨ ਆਪਣੇ ਕੰਢੀ ਇਲਾਕਿਆਂ ’ਚ ਤੈਨਾਤ ਕਰ ਸਕਦਾ ਹੈ ਸੌਦੇ ’ਤੇ ਗੱਲਬਾਤ ਲਗਭਗ ਪੂਰੀ ਹੋ ਗਈ ਹੈ ਅਤੇ ਦੋਵੇਂ ਦੇਸ਼ ਅਗਲੇ ਕੁਝ ਹਫਤਿਆਂ ’ਚ ਸਮਝੌਤੇ ਨੂੰ ਰਸਮੀ ਰੂਪ ਪ੍ਰਦਾਨ ਕਰ ਦੇਣਗੇ ਫ਼ਿਲਪਾਈਨ ਤੋਂ ਬਾਅਦ ਹੁਣ ਚੀਨ ਦੇ ਦੂਜੇ ਗੁਆਂਢੀਆਂ ਇੰਡੋਨੇਸ਼ੀਆ ਅਤੇ ਵੀਅਤਨਾਮ ਸਮੇਤ ਦੁਨੀਆ ਦੇ ਕਰੀਬ ਪੰਜ ਦਰਜਨ ਤੋਂ ਜਿਆਦਾ ਦੇਸ਼ਾਂ ਨੇ ਬ੍ਰਹਿਮੋਸ ਖਰੀਦਣ ਦੀ ਇੱਛਾ ਜਾਹਿਰ ਕੀਤੀ ਹੈ ਖਾਸ ਗੱਲ ਇਹ ਹੈ ਕਿ ਇਸ ’ਚ ਕੁਝ ਖਾੜੀ ਦੇਸ਼ਾਂ ਨੂੰ ਛੱਡ ਦੇਈਏ ਤਾਂ ਜ਼ਿਆਦਾਤਰ ਉਹ ਦੇਸ਼ ਹਨ ਜੋ ਚੀਨ ਦੀ ਵਿਸਥਾਰਵਾਦੀ ਨੀਤੀ ਤੋਂ ਪ੍ਰੇਸ਼ਾਨ ਹਨ ਦੱਖਣੀ ਚੀਨ ਸਾਗਰ ’ਚ ਚੀਨ ਦੇ ਵਿਸਥਾਰਵਾਦ ਨੂੰ ਨੱਥ ਪਾਉਣ ਲਈ ਇਸ ਨੂੰ ਭਾਰਤ ਦਾ ਵੱਡਾ ਮਾਸਟਰ ਸਟਰੋਕ ਕਿਹਾ ਜਾ ਰਿਹਾ ਹੈ।

ਦਰਅਸਲ, ਦੱਖਣੀ ਚੀਨ ਸਾਗਰ ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਵਿਚਕਾਰ ਸਥਿਤ ਮਹੱਤਵਪੂਰਨ ਵਪਾਰਕ ਖੇਤਰ ਹੈ ਦੁਨੀਆ ਦੇ ਕੁੱਲ ਸਮੁੰਦਰੀ ਵਪਾਰ ’ਚ ਇਸ ਦਾ 20 ਫੀਸਦੀ ਯੋਗਦਾਨ ਹੈ ਇੰਡੋਨੇਸ਼ੀਆ ਅਤੇ ਵੀਅਤਨਾਮ ਵਿਚਕਾਰ ਪੈਣ ਵਾਲੇ 35 ਲੱਖ ਵਰਗ ਕਿਲੋਮੀਟਰ ਦੇ ਇਸ ਸਮੁੰਦਰੀ ਖੇਤਰ ’ਤੇ ਚੀਨ, ਫ਼ਿਲਪਾਈਨ, ਬਰੂਨੇਈ, ਵੀਅਤਨਾਮ, ਮਲੇਸ਼ੀਆ ਅਤੇ ਤਾਈਵਾਨ ਆਪਣਾ ਦਾਅਵਾ ਕਰ ਰਹੇ ਹਨ ਪਿਛਲੇ ਇੱਕ ਡੇਢ ਦਹਾਕੇ ਤੋਂ ਚੀਨ ਲਗਾਤਾਰ ਇਸ ਸਮੁੰਦਰੀ ਖੇਤਰ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਲੱਗਾ ਹੈ ਕੁਦਰਤੀ ਵਸੀਲਿਆਂ ਨਾਲ ਭਰਪੂਰ ਇਸ ਸਮੁੰਦਰੀ ਖੇਤਰ ’ਤੇ ਕਬਜ਼ਾ ਕਰਕੇ ਉਹ ਇੱਕ ਤਰ੍ਹਾਂ ਪੂਰੇ ਵਪਾਰਕ ਮਾਰਗ ’ਤੇ ਕੰਟਰੋਲ ਸਥਾਪਿਤ ਕਰਨਾ ਚਾਹੁੰਦਾ ਹੈ ਉਸ ਨੇ ਪਹਿਲਾਂ ਇੱਥੇ ਇੱਕ ਬੰਦਰਗਾਹ ਬਣਾਈ ਫ਼ਿਰ ਹਵਾਈ ਜਹਾਜ਼ਾਂ ਦੇ ਉੱਤਰਨ ਲਈ ਹਵਾਈ ਪੱਟੀ ਬਣਾਈ ਬਾਅਦ ’ਚ ਕੁਝ ਆਰਟੀਫ਼ਿਸ਼ੀਅਲ ਦੀਪ ਤਿਆਰ ਕਰਕੇ ਉਸ ’ਤੇ ਫੌਜੀ ਅੱਡੇ ਸਥਾਪਿਤ ਕਰ ਦਿੱਤੇ।

ਫ਼ਿਲਪਾਈਨ ਦੇ ਨਾਲ ਉਸ ਦਾ ਵਿਵਾਦ ਉਸ ਸਮੇਂ ਹੋਰ ਜਿਆਦਾ ਡੂੰਘਾ ਹੋ ਗਿਆ ਜਦੋਂ ਇਸ ਸਮੁੰਦਰੀ ਖੇਤਰ ਦੇ ਜੁਲਿਨਾ ਫੇਲਿਪ ਰੀਫ਼ ’ਤੇ ਚੀਨੀ ਬੇੜੀਆਂ ਦੀ ਗਤੀਵਿਧੀ ਦੇਖੀ ਗਈ ਇਸ ਦੀਪ ’ਤੇ ਦਹਾਕਿਆਂ ਤੋਂ ਫ਼ਿਲਪਾਈਨ ਦਾ ਕੰਟਰੋਲ ਸੀ ਪਰ ਪਿਛਲੇ ਕੁਝ ਸਮੇਂ ਤੋਂ ਚੀਨੀ ਸਮੁੰਦਰੀ ਫੌਜ ਤਹਿਤ ਕੰਮ ਕਰਨ ਵਾਲੀਆਂ ਮਿਲੀਸ਼ੀਆ ਦੀਆਂ ਬੇੜੀਆਂ ਨੇ ਇਸ ਰੀਫ਼ ਦੀ ਘੇਰਾਬੰਦੀ ਕਰ ਰੱਖੀ ਹੈ ਚੀਨ ਇਸ ਨੂੰ ਆਪਣੇ ਸਪ੍ਰੈਟਲੀ ਦੀਪ ਸਮੂਹ ਦੇ ਵਿ੍ਰਟਸਨ ਰੀਫ਼ ਦਾ ਹਿੱਸਾ ਮੰਨਦਾ ਹੈ ਜੁਲਿਨਾ ਫੇਲਿਪ ਰੀਫ਼ ’ਤੇ ਕਬਜ਼ੇ ਲਈ ਫ਼ਿਲਪਾਈਨ ਦੀ ਸਮੁੰਦਰੀ ਫੌਜ ਨੇ ਕਈ ਵਾਰ ਯਤਨ ਕੀਤੇ ਹਨ ਪਰ ਉਹ ਸਫ਼ਲ ਨਹੀਂ ਹੋਏ

ਸਮੁੰਦਰੀ ਮਿਲੀਸ਼ੀਆ ਦੀ ਨਜਾਇਜ਼ ਹਾਜ਼ਰੀ ਨੂੰ ਲੈ ਕੇ ਫ਼ਿਲਪਾਈਨ ਚੀਨ ਦੇ ਸਾਹਮਣੇ ਇਤਰਾਜ਼ ਦਰਜ ਕਰਵਾ ਚੁੱਕਾ ਹੈ ਇਸ ਮਾਮਲੇ ’ਚ ਉਸ ਨੇ ਮਨੀਲਾ ਸਥਿਤ ਚੀਨੀ ਦੂਤਘਰ ਦੇ ਅਧਿਕਾਰੀਆਂ ਨੂੰ ਵੀ ਤਲਬ ਕੀਤਾ। ਪਰ ਚੀਨ ਨੇ ਇਸ ਖੇਤਰ ਨੂੰ ਆਪਣੇ ਦੇਸ਼ ਦਾ ਹਿੱਸਾ ਦੱਸਦਿਆਂ ਇੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ ਚੀਨ ਨਾਈਨ ਡੇਸ਼ ਲਾਈਨ ਦੇ ਨਾਂਅ ਨਾਲ ਮਸ਼ਹੂਰ ਇੱਕ ਹੋਰ ਇਲਾਕੇ ’ਤੇ ਵੀ ਦਾਅਵਾ ਕਰ ਰਿਹਾ ਹੈ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਉਸ ਨੇ ਇੱਥੇ ਅਣਅਧਿਕਾਰਤ ਰੂਪ ਨਾਲ ਟਾਪੂਆਂ ਦਾ ਨਿਰਮਾਣ ਕੀਤਾ ਹੈ ਇਨ੍ਹਾਂ ਟਾਪੂਆਂ ਦੀ ਸੁਰੱਖਿਆ ਲਈ ਚੀਨ ਲਗਾਤਾਰ ਸਮੁੰਦਰ ’ਚ ਆਪਣੀਆਂ ਗਸ਼ਤੀ ਬੇੜੀਆਂ ਦੀ ਗਿਣਤੀ ਵਧਾ ਰਿਹਾ ਹੈ ਗਸ਼ਤ ਦੌਰਾਨ ਚੀਨ ਫ਼ਿਲਪਾਈਨ ਫੌਜਾਂ ਵਿਚਕਾਰ ਟਕਰਾਅ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ।

ਹੁਣੇ ਪਿਛਲੇ ਦਿਨੀਂ ਹੀ ਫ਼ਿਲਪਾਈਨ ਨੇ ਚੀਨ ਸਰਕਾਰ ’ਤੇ ਦੋਸ਼ ਲਾਇਆ ਸੀ ਕਿ ਉਸ ਦੇ ਕੰਢੀ ਰੱਖਿਅਕ ਜਹਾਜ਼ਾਂ ਨੇ ਉਸ ਦੀਆਂ ਬੇੜੀਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਦੇੜਨ ਦੀ ਕੋਸ਼ਿਸ਼ ਕੀਤੀ ਹੈ ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਜ਼ਿਆਦਾ ਵਧ ਗਿਆ ਸੀ ਫ਼ਿਲਪਾਈਨ ਦੇ ਰਾਸ਼ਟਰਪਤੀ ਰੋਡਿ੍ਰਗੋ ਦੁਤੇਰਤੇ ਨੇ ਚੀਨ ਦੇ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਸੀ ਕਿ ਦੱਖਦੀ ਚੀਨ ਸਾਗਰ ’ਚ ਚੀਨ ਦੇ ਨਾਲ ਯੁੱਧ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ ਫ਼ਿਲਪਾਈਨ, ਬਰੂਨੇਈ, ਮਲੇਸ਼ੀਆ, ਤਾਈਵਾਨ ਅਤੇ ਵੀਅਤਨਾਮ ਦਹਾਕਿਆਂ ਤੋਂ ਪੂਰੇ ਦੱਖਣੀ ਚੀਨ ਸਾਗਰ ’ਤੇ ਚੀਨ ਦੇ ਦਾਅਵੇ ’ਤੇ ਸਵਾਲ ਉਠਾ ਰਹੇ ਹਨ ਸਾਲ 2016 ’ਚ ਇੱਕ ਅੰਤਰਰਾਸ਼ਟਰੀ ਟਿ੍ਰਬਿਊਨਲ ਨੇ 90 ਫੀਸਦੀ ਪਾਣੀ ਦੀ ਮਲਕੀਅਤ ’ਤੇ ਚੀਨੀ ਦਾਅਵੇ ਨੂੰ ਰੱਦ ਕਰਦਿਆਂ ਚੀਨ ਖਿਲਾਫ਼ ਫੈਸਲਾ ਦਿੱਤਾ ਸੀ।

ਪੂਰੇ ਘਟਨਾਕ੍ਰਮ ਦੀ ਪੜਤਾਲ ਤੋਂ ਬਾਅਦ ਸਵਾਲ ਇਹ ਹੈ ਕਿ ਚੀਨ-ਫ਼ਿਲਪਾਈਨ ਸੰਘਰਸ਼ ’ਚ ਭਾਰਤ ਖੁਦ ਨੂੰ ਕਿੱਥੇ ਖੜ੍ਹਾ ਪਾਉਂਦਾ ਹੈ ਕੋਈ ਸ਼ੱਕ ਨਹੀਂ ਕਿ ਫ਼ਿਲਪਾਈਨ ਦੇ ਨਾਲ ਸੁਰੱਖਿਆ ਸਮਝੌਤਾ ਕਰਕੇ ਭਾਰਤ ਇਕੱਠਿਆਂ ਕਈ ਮੋਰਚਿਆਂ ’ਤੇ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਪਹਿਲਾ, ਹਿੰਦ ਮਹਾਂਸਾਗਰ ’ਚ ਚੀਨ ਨੂੰ ਕਾਊਂਟਰ ਕਰਨ ਲਈ ਇਹ ਭਾਰਤ ਦਾ ਇੱਕ ਵੱਡਾ ਕੂਟਨੀਤਿਕ ਕਦਮ ਹੈ ਜਿਸ ਤਰ੍ਹਾਂ ਚੀਨ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਜਰੀਏ ਹਿੰਦ ਮਹਾਂਸਾਗਰ ’ਚ ਭਾਰਤ ’ਤੇ ਦਬਾਅ ਬਣਾ ਰਿਹਾ ਹੈ, ਉਸ ਤਰਜ਼ ’ਤੇ ਭਾਰਤ, ਫ਼ਿਲਪਾਈਨ ਅਤੇ ਵੀਅਤਨਾਮ ਦੀ ਮੱਦਦ ਨਾਲ ਦੱਖਣੀ ਚੀਨ ਸਾਗਰ ’ਚ ਚੀਨ ਨੂੰ ਘੇਰਨ ਦੀ ਨੀਤੀ ’ਤੇ ਅੱਗੇ ਵਧ ਸਕਦਾ ਹੈ।

ਦੂਜਾ, ਇਸ ਕੂਟਨੀਤਿਕ ਕਦਮ ਨਾਲ ਭਾਰਤ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਹਮਲਾਵਰਤਾ ’ਤੇ ਲਗਾਮ ਲਾਉਣ ’ਚ ਸਫ਼ਲ ਹੋਵੇਗਾ ਤੀਜਾ, ਸੁਰੱਖਿਆ ਸਮਝੌਤੇ ਤੋਂ ਬਾਅਦ ਭਾਰਤ ਦੱਖਣੀ ਚੀਨ ਸਾਗਰ ’ਚ ਚੀਨ ਦੇ ਵਿਸਥਾਰਵਾਦੀ ਮਨਸੂਬਿਆਂ ’ਤੇ ਲਗਾਮ ਲਾਉਣ ’ਚ ਸਫ਼ਲ ਹੋਵੇਗਾ ਚੌਥਾ, ਇਸ ਸਮਝੌਤੇ ਤੋਂ ਬਾਅਦ ਭਾਰਤ ਨੂੰ ਨਾ ਸਿਰਫ਼ ਫ਼ਿਲਪਾਈਨ ਸਗੋਂ ਚੀਨ ਦੇ ਦੂਜੇ ਗੁਆਂਢੀ ਦੇਸ਼ਾਂ ਨਾਲ ਮਜ਼ਬੂਤ ਰਣਨੀਤਿਕ ਸਬੰਧ ਸਥਾਪਿਤ ਕਰਨ ’ਚ ਮੱਦਦ ਮਿਲੇਗੀ ਪੰਜਵਾਂ, ਫ਼ਿਲਪਾਈਨ ਦੇ ਨਾਲ ਕੀਤੇ ਗਏ ਇਸ ਰੱਖਿਆ ਸਮਝੌਤੇ ਤੋਂ ਬਾਅਦ ਹਥਿਆਰਾਂ ਦੇ ਅੰਤਰਰਾਸ਼ਟਰੀ ਬਜ਼ਾਰ ’ਚ ਭਾਰਤ ਦਾ ਕੱਦ ਕਾਫ਼ੀ ਉੱਚਾ ਹੋ ਜਾਵੇਗਾ ਅਤੇ ਭਾਰਤ ਹਥਿਆਰਾਂ ਦੀ ਗਲੋਬਲ ਮਾਰਕਿਟ ’ਚ ਇੱਕ ਵੱਡੇ ਖਿਡਾਰੀ ਦੇ ਤੌਰ ’ਤੇ ਉੱਭਰ ਸਕਦਾ ਹੈ।

ਸਮਝੌਤੇ ਦਾ ਇੱਕ ਸਭ ਤੋਂ ਅਹਿਮ ਤੱਥ ਇਹ ਵੀ ਹੈ ਕਿ ਅਮਰੀਕਾ ਫ਼ਿਲਪਾਈਨ ਦਾ ਵੱਡਾ ਰੱਖਿਆ ਸਹਿਯੋਗੀ ਹੈ ਦੋਵਾਂ ਵਿਚਕਾਰ ਮਜ਼ਬੂਤ ਫੌਜੀ ਸਬੰਧ ਨ ਫ਼ਿਲਪਾਈਨ ’ਚ ਅਮਰੀਕਾ ਦਾ ਫੌਜੀ ਅੱਡਾ ਵੀ ਹੈ ਅਪਰੈਲ 2021 ’ਚ ਦੋਵਾਂ ਦੇਸ਼ਾਂ ਨੇ ਸਾਂਝਾ ਫੌਜੀ ਅਭਿਆਸ ਵੀ ਕੀਤਾ ਸੀ ਇਸ ਦੇ ਬਾਵਜੂਦ ਚੀਨ ਖਿਲਾਫ਼ ਫੌਜੀ ਤਿਆਰੀ ’ਚ ਫ਼ਿਲਪਾਈਨ ਨੇ ਭਾਰਤ ਅਤੇ ਰੂਸ ਵੱਲੋਂ ਬਣੀ ਮਿਜ਼ਾਇਲ ਬ੍ਰਹਿਮੋਸ ’ਤੇ ਭਰੋਸਾ ਜਤਾ ਕੇ ਨਾ ਸਿਰਫ਼ ਭਾਰਤ ਦੇ ਸੰਸਾਰਿਕ ਕੱਦ ਨੂੰ ਮਾਨਤਾ ਦਿੱਤੀ ਹੈ ਸਗੋਂ ਦੱਖਣੀ ਸਾਗਰ ’ਚ ਸਥਿਤ ਦੂਜੇ ਦੇਸ਼ਾਂ ਦੇ ਮਨ ’ਚ ਸੁਰੱਖਿਆ ਦਾ ਭਾਵ ਪੁਖਤਾ ਕਰ ਦਿੱਤਾ ਹੈ।

ਡਾ . ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ