ਮਾਤਾ ਉਰਮਿਲਾ ਦੇਵੀ ਨੇ ਸਰੀਰਦਾਨ ਨਾਲ ਸਮਾਜ ਨੂੰ ਵੱਡਾ ਸੁਨੇਹਾ ਦਿੱਤਾ : ਹਰਪਾਲ ਚੀਮਾ

0

ਸਰੀਰਦਾਨੀ ਮਾਤਾ ਉਰਮਿਲਾ ਦੇਵੀ ਇੰਸਾਂ ਨਮਿਤ ਹੋਇਆ ਸ਼ਰਧਾਂਜਲੀ ਸਮਾਰੋਹ

ਦਿੜ੍ਹਬਾ ਮੰਡੀ (ਸੰਗਰੂਰ) (ਪਰਵੀਨ ਗਰਗ/ਰਾਮਪਾਲ ਸ਼ਾਦੀਹਰੀ) ਸਰੀਰਦਾਨੀ ਮਾਤਾ ਉਰਮਿਲਾ ਦੇਵੀ ਇੰਸਾਂ ਨਮਿਤ ਸ਼ਰਧਾਂਜਲੀ ਸਮਾਗਮ ਵਜੋਂ ਹੋਈ ਨਾਮ ਚਰਚਾ ਦੌਰਾਨ ਸਮਾਜ ਸੇਵੀ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਹਲਕਾ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਮਾਤਾ ਉਰਮਿਲਾ ਦੇਵੀ ਇੱਕ ਮਹਾਨ ਸਮਾਜ ਸੇਵਕ ਸਨ

ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਕਿ ਮਾਤਾ ਨੇ ਪੰਜ ਪੁੱਤਰ ਸਮਾਜ ਸੇਵਾ ਨੂੰ ਸਮਰਪਿਤ ਕੀਤੇ ਹੋਏ ਹਨ ਜੋ ਕਿ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਮਾਤਾ ਜੀ ਨੇ ਮਰਨ ਤੋਂ ਪਹਿਲਾਂ ਹੀ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਫਾਰਮ ਭਰੇ ਹੋਏ ਸਨ ਜਿਸ ਨਾਲ ਮਾਤਾ ਨੇ ਸਮਾਜ ਨੂੰ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਉਨ੍ਹਾਂ ਦੇ ਮ੍ਰਿਤਕ ਸਰੀਰ ਨਾਲ ਡਾਕਟਰੀ ਪੇਸ਼ੇ ਵਿੱਚ ਡਾਕਟਰ ਪੈਦਾ ਹੋਣਗੇ ਅਤੇ ਸਮਾਜ ਨੂੰ ਬਹੁਤ ਵੱਡਾ ਲਾਭ ਮਿਲੇਗਾ ਉਹਨਾ ਕਿਹਾ ਕਿ ਮਾਤਾ ਉਰਮਿਲਾ ਦੇਵੀ ਤੋਂ ਸਾਨੂੰ ਸਿੱਖਿਆ ਲੈ ਕੇ ਸਭ ਨੂੰ ਆਪਣਾ ਦੇਹਾਂਤ ਉਪਰੰਤ ਸਰੀਰ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਮਿਲ ਸਕੇ

ਇਸ ਮੌਕੇ ਪੰਤਾਲੀ ਮੈਂਬਰ ਹਰਚਰਨ ਸਿੰਘ ਇੰਸਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਸਾਨੂੰ ਮਾਤਾ ਜੀ ਤੋਂ ਪ੍ਰੇਰਣਾ ਲੈ ਕੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਮਾਤਾ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਚਨਾਂ ‘ਤੇ ਚਲਦਿਆਂ ਪਰਿਵਾਰ ਨੂੰ ਜਿੱਥੇ ਭਗਤੀ ਦੇ ਮਾਰਗ ਨਾਲ ਜੋੜਿਆ ਉੱਥੇ ਸਮਾਜ ਦੀ ਭਲਾਈ ਲਈ ਵੀ ਹਮੇਸ਼ਾ ਪ੍ਰੇਰਿਤ ਕੀਤਾ ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦਾ ਸਾਰਾ ਪਰਿਵਾਰ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਹਰ ਸਮੇਂ ਸਮਾਜ ਭਲਾਈ ਅਤੇ ਸੇਵਾ ਲਈ ਤਿਆਰ ਰਹਿੰਦਾ ਹੈ

ਇਸ ਮੌਕੇ ਪੰਤਾਲੀ ਮੈਂਬਰ ਹਰਿਆਣਾ ਰਾਮਪਾਲ ਟੋਹਾਣਾ ਇੰਸਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਮਾਤਾ ਜੀ ਨੇ ਆਪਣੀ ਕੁੱਖੋਂ ਭਗਤ ਅਤੇ ਸਮਾਜ ਸੇਵਕ ਪੈਦਾ ਕੀਤੇ ਜੋ ਕਿ ਵਧ ਚੜ੍ਹ ਕੇ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਕਾਰਜ ਕਰ ਰਹੇ ਹਨ ਉਨ੍ਹਾਂ ਦਾ ਸਰੀਰ ਦਾਨ ਕਰਨਾ ਆਪਣੇ ਆਪ ਵਿੱਚ ਸਮਾਜ ਦੇ ਭਲੇ ਲਈ ਇੱਕ ਵੱਡੀ ਮਿਸਾਲ ਹੈ ਉਨ੍ਹਾਂ ਦੇ ਅਜਿਹਾ ਕਰਨ ਨਾਲ ਜਿੱਥੇ ਸਮਾਜ ‘ਚੋਂ ਕੁਰੀਤੀਆਂ ਖ਼ਤਮ ਹੋਣਗੀਆਂ ਉੱਥੇ ਸਮਾਜ ਨੂੰ ਬੀਮਾਰੀਆਂ ਦੇ ਇਲਾਜ ਲਈ ਸਹੂਲਤਾਂ ਮਿਲਣਗੀਆਂ ਅਤੇ ਸਿਹਤ ਸਹੂਲਤਾਂ ਲਈ ਖੋਜਾਂ ਹੋਣਗੀਆਂ

Body Donor | ਇਸ ਮੌਕੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਇੰਸਾਂ, ਰਾਮ ਕਰਨ ਇੰਸਾਂ ਭਵਾਨੀਗੜ੍ਹ, ਦੁਨੀ ਚੰਦ ਇੰਸਾਂ ਸ਼ੇਰਪੁਰ, ਮੇਜਰ ਸਿੰਘ ਇੰਸਾਂ ਖ਼ਿਆਲਾ, ਅਵਤਾਰ ਸਿੰਘ ਇੰਸਾਂ ਮਾਨਸਾ, ਜਗਦੀਸ ਸਿੰਘ  ਜੋਗਾ, ਜਗਦੀਸ਼ ਸ਼ਰਮਾ ਮੂਣਕ, ਸੇਵਕ ਸਿੰਘ ਗੋਨਿਆਣਾ, ਬਲਦੇਵ ਕ੍ਰਿਸ਼ਨ ਇੰਸਾਂ, ਹਰਿੰਦਰ ਸ਼ਰਮਾ ਇੰਸਾਂ ਮੰਗਵਾਲ  (ਸਾਰੇ ਪੰਤਾਲੀ ਮੈਂਬਰ ),

ਸੱਚ ਕਹੂੰ ਪੰਜਾਬੀ ਦੇ ਸੰਪਾਦਕ ਸ੍ਰੀ ਤਿਲਕ ਰਾਜ ਇੰਸਾਂ,  ਸੇਵਾ ਸੰਮਤੀ ਮੈਂਬਰ ਗੋਗਾ ਇੰਸਾਂ, ਇਕਬਾਲ ਸਿੰਘ ਇੰਸਾਂ, ਗੰਗੂ ਰਾਮ ਇੰਸਾਂ, ਅਮਨ ਸੁਨਾਮ, ਸਮਾਜ ਸੇਵੀ ਸੁਖਜਿੰਦਰ ਬਬਲਾ ਭਿੰਡਰਾਂ, ਦਵਿੰਦਰ ਪਾਲ ਐਡਵੋਕੇਟ, ਸਮਾਜ ਸੇਵੀ ਅਮਰਜੀਤ ਸਿੰਘ ਧੀਮਾਨ ਦਿੜ੍ਹਬਾ , ਜ਼ਿੰਮੇਵਾਰ ਸੇਵਾਦਾਰ ਭੈਣਾਂ ਪੂਨਮ ਇੰਸਾਂ, ਸੁਰੀਨਾ ਇੰਸਾਂ, ਪੰਤਾਲੀ ਮੈਂਬਰ ਭੈਣ ਸਰੋਜ ਇੰਸਾਂ, ਸਰਬਜੀਤ ਇੰਸਾਂ, ਸੁਨੀਤਾ ਇੰਸਾਂ, ਨਿਰਮਲਾ ਇੰਸਾਂ ਤੋਂ ਇਲਾਵਾ ਬਲਾਕ ਪਾਤੜਾਂ, ਬਲਾਕ ਧਰਮਗੜ੍ਹ ਮਹਿਲਾਂ , ਸੁਨਾਮ ਸੰਗਰੂਰ ਦੀ ਸਾਧ-ਸੰਗਤ ਅਤੇ ਦਿੜ੍ਹਬਾ ਸ਼ਹਿਰ ਦੇ ਪਤਵੰਤੇ ਸੱਜਣਾਂ ਤੇ ਸਾਧ ਸੰਗਤ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਕਰਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵਿੱਚ ਦਸ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.