ਪੰਜਾਬ

ਇੰਡੀਅਨ ਜਰਨਲਿਸਟ ਯੂਨੀਅਨ ਵਲੋਂ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

Meeting, Indian, Nationalist, Union, 9th, National Conference, Amritsar

ਰਾਜਨ ਮਾਨ, ਅੰਮ੍ਰਿਤਸਰ

ਇੰਡੀਅਨ ਜਰਨਲਿਸਟ ਯੂਨੀਅਨ ਵਲੋਂ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਕਾਨਫਰੰਸ ਸਬੰਧੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤੀ ਗਈ। ਇਸ ਕਾਨਫਰੰਸ ਦੀ ਮੇਜ਼ਬਾਨੀ ਇੰਡੀਅਨ ਜਰਨਲਿਸਟ ਯੂਨੀਅਨ ਦੀ ਬਾਡੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਕੀਤੀ ਜਾਵੇਗੀ।

ਇਸ ਨੈਸ਼ਨਲ ਕਾਨਫਰੰਸ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ਼੍ਰੀ ਅੈਸ.ਐਨ.ਸਿਨਹਾ ਪੰਜਾਬ ਐੱਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਤੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੈਂਬਰ ਬਲਵਿੰਦਰ ਸਿੰਘ ਜੰਮੂ ,ਚੇਅਰਮੈਨ ਬਲਬੀਰ ਸਿੰਘ ਜੰਡੂ ਸੀਨੀਅਰ ਮੀਤ ਪ੍ਰਧਾਨ ਰਾਜਨ ਮਾਨ ਨੇ ਦੱਸਿਆ ਕਿ ਇਹ ਕਾਨਫਰੰਸ 27 ਤੇ 28 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਇਸ ਦੋ ਦਿਨਾਂ ਨੈਸ਼ਨਲ ਕਾਨਫਰੰਸ ਵਿੱਚ ਦੇਸ਼ ਭਰ ਚੋਂ 300 ਤੋਂ ਵਧੇਰੇ ਡੈਲੀਗੇਟ ਭਾਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਕਿ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਨਾਲ ਨਾਲ ਉਹਨਾਂ ਉਪਰ ਨਿੱਤ ਦਿਨ ਹੋ ਰਹੇ ਹਮਲਿਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।

ਉਹਨਾਂ ਕਿਹਾ ਕਿ ਅੱਜ ਦੇਸ਼ ਅੰਦਰ ਕਈ ਪੱਤਰਕਾਰਾਂ ਨੂੰ ਦੇਸ਼ ਦੇ ਹਾਕਮਾਂ ਨੇ ਮੌਤ ਦੇ ਮੂੰਂਹ ਵਿੱਚ ਧਕੇਲਿਆ ਹੈ, ਹਾਕਮ ਧਿਰ ਵਲੋਂ ਜਿਸ ਤਰੀਕੇ ਨਾਲ ਮੀਡੀਆ ਹਾਊਸਾਂ ਉਪਰ ਕਬਜ਼ੇ ਕਰਕੇ ਪੱਤਰਕਾਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਕਈ ਪੱਤਰਕਾਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਪੱਤਰਕਾਰਾਂ ਉਪਰ ਹਰ ਤਰੀਕੇ ਨਾਲ ਕੀਤੇ ਜਾ ਰਹੇ ਹਮਲੇ ਪ੍ਰੈਸ ਦੀ ਆਜ਼ਾਦੀ ਲਈ ਵੱਡਾ ਖਤਰਾ ਹੈ। ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਜਾਵੇਗੀ।

ਸ਼੍ਰੀ ਸਿਨਹਾ ਨੇ ਕਿਹਾ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇਸ਼ ਦਾ ਸਭ ਤੋਂ ਵੱਡੀ ਯੂਨੀਅਨ ਹੈ ਜੋ ਪੱਤਰਕਾਰਾਂ ਦੇ ਹੱਕਾਂ ਲਈ ਹਮੇਸ਼ਾਂ ਲੜਦੀ ਹੈ। ਉਹਨਾਂ ਦੱਸਿਆ ਕਿ ਇਸ ਯੂਨੀਅਨ ਦੇ 5 ਮੈਂਬਰ ਪ੍ਰੈਸ ਕੌਂਸਲ ਆਫ ਇੰਡੀਆ ਵਿੱਚ ਹਨ। ਇਸ ਮੌਕੇ ਤੇ ਪਹਿਲਾਂ ਤੋਂ ਬਣਾਈਆਂ ਗਈਆਂ 6 ਵੱਖ ਵੱਖ ਕਮੇਟੀਆਂ ਦਾ ਨੂੰ ਪੂਰੀ ਤਰ੍ਹਾਂ ਆਪੋ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਕਿਹਾ ਗਿਆ। ਮੀਟਿੰਗ ਵਿੱਚ ਵੱਖ ਵੱਖ ਸਾਥੀਆਂ ਵਲੋਂ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪੋ ਆਪਣੇ ਸੁਝਾਅ ਦਿੱਤੇ ਗਏ ਜਿੰਨਾਂ ਦੇ ਵਿਚਾਰ ਚਰਚਾ ਕੀਤੀ ਗਈ।

ਇਸ ਮੀਟਿੰਗ ਵਿੱਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਖਜਾਨਚੀ ਸ਼੍ਰੀ ਪ੍ਰੇਮ ਨਾਥ ਭਾਰਗਵ ,ਸੁਰਜੀਤ ਸਿੰਘ ਹਿੰਦੋਸਤਾਨ ਟਾਈਮਜ਼ ,ਜੀਐਸ ਪਾਲ ਦਾ ਟ੍ਰਿਬਿਊਨ, ਰੋਹਿਤ ਚੌਧਰੀ ਰੈਜੀਡੈਂਟ ਐਡੀਟਰ ਦੈਨਿਕ ਭਾਸਕਰ, ਜਗਤਾਰ ਸਿੰਘ ਲਾਂਬਾ ਪੰਜਾਬੀ ਟ੍ਰਿਬਿਊਨ,ਸੰਜੇ ਗਰਗ ਦੈਨਿਕ ਸਵੇਰਾ,ਰਾਕੇਸ਼ ਗੁਪਤਾ ਇੰਡੀਆ ਟੀਵੀ,ਪੰਕਜ਼ ਸ਼ਰਮਾਂ ਏ ਐਨ ਆਈ,ਦਵਿੰਦਰ ਸਿੰਘ ਭੰਗੂ ਪੰਜਾਬੀ ਟ੍ਰਿਬਿਊਨ, ਸੰਜੀਵ ਗੁਪਤਾ ਜੱਗਬਾਣੀ ਅਵਦੇਸ਼ ਲਾਲੀ ਜੱਗਬਾਣੀ,ਸੁਰਿੰਦਰਪਾਲ ਦੇਸ਼ ਸੇਵਕ, ਦਿਲਬਾਗ ਸਿੰਘ ਸਪੋਕਸਮੈਨ ਸ਼ਾਮਿਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top