ਜਗਤ ਪ੍ਰਕਾਸ਼ ਨੱਢਾ-ਅਮਿਤ ਸ਼ਾਹ ਦੀ ਅਗਵਾਈ ’ਚ ਚੋਣ ਕਮੇਟੀ ਦੀ ਬੈਠਕ ’ਚ ਵਰਚੁਅਲੀ ਤਰੀਕੇ ਨਾਲ ਜੁੜੇ ਪ੍ਰਧਾਨ ਮੰਤਰੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੀਤੀ ਚਰਚਾ

bjp met, BJP Meeting

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸੇ ਪੰਜਾਬ ਵਿਧਾਨ ਸਭਾ ਲਈ ਨੁਕਤੇ

(ਏਜੰਸੀ) ਨਵੀਂ ਦਿੱਲੀ। ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਦਿੱਲੀ ’ਚ ਭਾਜਪਾ ਨੇ ਮੀਟਿੰਗ ਕੀਤੀ। ਇਸ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਵੀ ਵਰਚੁਅਲੀ ਸ਼ਾਮਲ ਹੋ ਕੋ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੁਝ ਨੁਕਤੇ ਦੱਸੇ। ਇਸ ਮੀਟਿੰਗ ਦੀ ਅਗਵਾਈ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਕਰ ਰਹੇ ਸਨ। ਜਦੋਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ। (BJP Meeting)

ਮੀਟਿੰਗ ਵਿੱਚ ਮੌਜੂਦ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਾਲ ਪੰਜਾਬ ਦੀਆਂ ਗੱਠਜੋੜ ਪਾਰਟੀਆਂ ਨੂੰ ਦਿੱਤੀਆਂ ਸੀਟਾਂ ’ਤੇ ਪੇਂਚ ਬਾਰੇ ਚਰਚਾ ਕੀਤੀ। ਭਾਜਪਾ ਨੇ ਆਪਣੇ ਸਾਰੇ 70 ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ। ਪਰ ਗਠਜੋੜ ਵਿੱਚ ਆਈ ਲੋਕ ਪੰਜਾਬ ਕਾਂਗਰਸ ਦੀ ਹਮਾਇਤੀ ਕੈਪਟਨ ਅਮਰਿੰਦਰ ਸਿੰਘ ਨਾਲ ਪੁਆਦ, ਦੋਆਬਾ ਅਤੇ ਮਾਝੇ ਦੀਆਂ 10 ਸੀਟਾਂ ’ਤੇ ਅਜੇ ਵੀ ਪੇਚ ਫਸਿਆ ਹੋਇਆ ਹੈ। ਇਸ ਕਾਰਨ ਬੀਤੀ ਸ਼ਾਮ ਜੋ ਸੂਚੀ ਜਾਰੀ ਕੀਤੀ ਜਾਣੀ ਸੀ, ਉਹ ਨਹੀਂ ਹੋ ਸਕੀ। ਚੋਣ ਕਮੇਟੀ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫਾਈਨਲ ਕੀਤੀ ਜਾ ਰਹੀ ਪੰਜਾਬ ਦੇ ਉਮੀਦਵਾਰਾਂ ਦੀ ਸੂਚੀ ਸਬੰਧੀ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਹਿਲੂ ਤੇ ਸਲਾਹ ਦਿੱਤੀ ਤੇ ਜਾਣਕਾਰੀ ਵੀ ਲਈ।

ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਦਿੱਤਾ ਜਿੱਤ ਦਾ ਮੰਤਰ (BJP Meeting)

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਸੰਵੇਦਨਸ਼ੀਲ ਸੂਬਾ ਹੈ। ਇਸ ਸੂਬੇ ਦੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਉਨਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਕੋਈ ਵੀ ਅਜਿਹੀ ਗੱਲ ਕਰਨ ਤੋਂ ਪਰਹੇਜ਼ ਕਰੋ ਜਿਸ ਨਾਲ ਆਪਸੀ ਸਦਭਾਵਨਾ ਨੂੰ ਠੇਸ ਪਹੁੰਚੇ। ਸਾਨੂੰ ਆਪਣੀ ਸੰਸਕ੍ਰਿਤੀ, ਆਪਣੀ ਸੱਭਿਅਤਾ, ਆਪਣੇ ਸੰਸਕਾਰਾਂ ਨੂੰ ਜਿਉਂਦੇ ਰੱਖਣਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤ ਦਾ ਮੰਤਰ ਦਿੰਦਿਆਂ ਉਨਾਂ ਕਿਹਾ ਕਿ ਭਾਜਪਾ ਸਬਕਾ ਸਾਥ ਤੇ ਸਬਕਾ ਵਿਕਾਸ ਦੇ ਨਾਲ ਚੱਲੇਗੀ।

ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਚੋਣ ਕਮੇਟੀ ਨਾਲ ਗੱਲਬਾਤ ਕੀਤੀ ਤੇ ਤਿਆਰੀਆਂ ਸਬੰਧੀ ਜਾਣਕਾਰੀ ਲਈ। ਮੀਟਿੰਗ ਭਾਜਪਾ ਪ੍ਰਧਾਨ ਅਸ਼ਵਿਨੀ ਸ਼ਰਮਾ, ਕੌਮੀ ਉਪ ਪ੍ਰਧਾਨ ਤਰੁਣ ਚੁੱਘ, ਪੰਜਾਬ ਭਾਜਪਾ ਦੇ ਇੰਚਾਰਜ਼ ਦੁਸ਼ਿਅੰਤ ਗੌਤਮ, ਸਹਿ ਇੰਚਾਰਜ਼ ਸੋਦਾਨ ਸਿੰਘ, ਚੋਣ ਇੰਚਾਰਜ਼ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਹਰਦੀਪ ਪੁਰੀ, ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਤੇ ਕੁਝ ਹੋਰ ਮੰਤਰੀ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ