ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕ ਵਿੱਚ ਪੁੱਜੇ

ਸਰਕਾਰ ਅਤੇ ਪਾਵਰਕੌਮ ਟ੍ਰੇਨਿੰਗ ਦੇ ਅਧਾਰ ਤੇ ਮੈਰਿਟ ਸੂਚੀ ਰਾਹੀਂ ਨੌਜਵਾਨਾਂ ਨੂੰ ਕਰੇ ਭਰਤੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ ਤੋਂ 15 ਕਿਲੋਮੀਟਰ ਦੂਰ ਬਿਜਲੀ ਦੇ ਟਾਵਰ ਤੇ ਪਿਛਲੇ ਕਈ ਦਿਨਾਂ ਤੋਂ ਡਟੇ ਅਪਰੈਂਟਸ਼ਿਪ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕ ਵਿਚ ਅੱਜ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਉਨ੍ਹਾਂ ਦੇ ਧਰਨੇ ਵਿੱਚ ਪੁੱਜੇ ਅਤੇ ਟਾਵਰ ਤੇ ਚੜ੍ਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ । ਇਸ ਮੌਕੇ ਪਰਨੀਤ ਕੌਰ ਨੇ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕ ਵਿਚ ਡਟਦਿਆਂ ਕਿਹਾ ਕਿ ਸਰਕਾਰ ਗੱਲਾਂ ਕਰਨ ਦੀ ਬਜਾਏ ਆਪਣੇ ਵਾਅਦੇ ਅਨੁਸਾਰ ਪਹਿਲ ਦੇ ਆਧਾਰ ਤੇ ਇਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇਵੇ । ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੌਜਵਾਨਾਂ ਵੱਲੋਂ ਪੀਐੱਸਪੀਸੀਐਲ ਮਹਿਕਮੇ ਵਿੱਚ ਆਪਣੀ ਟ੍ਰੇਨਿੰਗ ਕਰ ਲਈ ਗਈ ਹੈ ਤਾਂ ਮੈਰਿਟ ਦੇ ਆਧਾਰ ਤੇ ਇਨ੍ਹਾਂ ਨੂੰ ਪਹਿਲੀਆਂ ਭਰਤੀਆਂ ਵਾਂਗ ਨੌਕਰੀ ਤੇ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੈਤਾਨੀ ਭਰਿਆ ਕਦਮ ਚੁੱਕਦਿਆਂ ਟੈਸਟ ਦੀ ਸ਼ਰਤ ਥੋਪੀ ਗਈ ਹੈ ਜਿਸ ਦੀ ਜ਼ਰੂਰਤ ਨਹੀਂ ਹੈ । ਉਨ੍ਹਾਂ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੀ ਥਾਂ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨਾਲ ਸਰਾਸਰ ਵਧੀਕੀ ਹੈ। ਪਰਨੀਤ ਕੌਰ ਨੇ ਕਿਹਾ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਖੜ੍ਹੀ ਹੈ ਅਤੇ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਅਗਾਂਹ ਕਰਦੀ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਕੱਢੀਆ ਪੋਸਟਾਂ ਵਿੱਚ ਭਰਤੀ ਕਰਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ