ਦੇਸ਼

11ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਕੱਲ੍ਹ ਤੋਂ

Memorial E-Murshid, Polio, Disability, Retirement, Camp

ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਹੋਣਗੇ ਮੁਫ਼ਤ

ਸਰਸਾ | ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ ਨੂੰ 11ਵਾਂ ‘ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਲਾਇਆ ਜਾਵੇਗਾ
ਇਸ ਕੈਂਪ ‘ਚ ਅਪੰਗਾਂ ਦੀ ਜਾਂਚ ਤੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਨਾਲ ਹੀ ਮਰੀਜ਼ਾਂ ਨੂੰ ਕੈਲੀਪਰ (ਬਣਾਉਟੀ ਅੰਗ) ਵੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ‘ਚ ਲੱਗਣ ਜਾ ਰਹੇ ਇਸ ਕੈਂਪ ‘ਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ‘ਚ 2008 ਤੋਂ ਲੈ ਕੇ ਹਰ ਸਾਲ 18 ਅਪਰੈਲ ਨੂੰ ਇਹ ਕੈਂਪ ਲਾਇਆ ਜਾਂਦਾ ਹੈ ਇਸ ਕੈਂਪ ‘ਚ ਮਰੀਜ਼ਾਂ ਦੀ ਜਾਂਚ, ਆਪ੍ਰੇਸ਼ਨ, ਦਵਾਈਆਂ, ਕੈਲੀਪਰ, ਬੈਸਾਖੀ, ਛੜੀ, ਵਿਸ਼ੇਸ਼ ਜੁੱਤੇ ਆਦਿ ਮੁਫ਼ਤ ਦਿੱਤੇ ਜਾਣਗੇ 18 ਨੂੰ ਰਜਿਸਟਰੇਸ਼ਨ, 19 ਨੂੰ ਹੋਣਗੇ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਕੈਂਪ ‘ਚ ਜਾਂਚ ਕਰਾਉਣ ਲਈ 18 ਅਪਰੈਲ ਤੋਂ ਸ਼ਾਹ ਸਤਿਨਾਮ  ਜੀ ਸਪੈਸ਼ਲਿਟੀ ਹਸਪਤਾਲ ‘ਚ ਪਰਚੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਜਿਸ ਤੋਂ ਬਾਅਦ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ 19 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧਿਨਕ ਆਪ੍ਰੇਸ਼ਨ ਥਿਏਟਰਾਂ ‘ਚ ਕੀਤੇ ਜਾਣਗੇ ਮਰੀਜ਼ ਆਪਣੇ ਨਾਲ ਦੋ ਫੋਟੋ, ਅਧਾਰ ਕਾਰਡ, ਆਮਦਨ ਪ੍ਰਮਾਣ ਪੱਤਰ ਤੇ ਅਪੰਗਤਾ ਪ੍ਰਮਾਣ ਪੱਤਰ ਲੈ ਕੇ ਆਉਣ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਨਾਲ ਪਰਿਵਾਰ ਦੇ ਮੈਂਬਰ ਦਾ ਹੋਣਾ ਜ਼ਰੂਰੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top