ਬਰਸਾਤ ਕਾਰਨ ਡਿੱਗਿਆ ਪਾਰਾ, ਵਧੀ ਠੰਢ

ਸੱਚ ਕਹੂੰ ਨਿਊਜ਼ ਜਲੰਧਰ,
ਨਵੇਂ ਸਾਲ ਦੇ ਪਹਿਲੇ ਹਫਤੇ ‘ਚ ਮੀਂਹ ਨੇ ਦਸਤਕ ਦੇ ਦਿੱਤੀ ਹੈ ਅੱਜ ਇੱਥੇ ਸਵੇਰ ਤੋਂ ਹੀ ਮੌਸਮ ਖੁਸ਼ਮਿਜਾਜ ਸੀ ਤੇ ਸ਼ਾਮ ਨੂੰ ਤਕਰੀਬਨ ਸਵਾ ਕੁ ਸੱਤ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਪਾਰੇ ਦੇ ਗਿਰਾਫ ‘ਚ ਗਿਰਾਵਟ ਆਉਣ ਕਾਰਨ ਠੰਢ ਵਧ ਗਈ ਹੈ
ਮੌਸਮ ਵਿਭਾਗ ਨੇ ਪਹਿਲਾਂ ਹੀ ਸੰਭਾਵਨਾ ਜਿਤਾਈ ਸੀ ਕਿ 6, 7 ਜਨਵਰੀ ਨੂੰ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਇਸ ਮੀਂਹ ਦੇ ਨਾਲ ਹੀ ਹੁਣ ਠੰਡ ਵੀ ਵਧ ਜਾਵੇਗੀ ਹਾਲਾਂਕਿ ਮੀਂਹ ਹਲਕਾ ਹੀ ਪਿਆ ਹੈ ਪਰ ਇਸ ਨਾਲ ਮੌਸਮ ‘ਚ ਬਦਲਾਅ ਜ਼ਰੂਰ ਦੇਖਣ ਨੂੰ ਮਿਲੇਗਾ