Breaking News

ਮੈਸੀ ਦਾ 700 ਵਾਂ ਮੈਚ, ਆਖ਼ਰੀ ਨੰਬਰ ਦੀ ਟੀਮ ਤੋਂ ਹਾਰੇ

 to 
 

ਲੀਗ ਂਚ ਸਭ ਤੋਂ ਹੇਠਲੀ ਟੀਮ ਤੋਂ ਹਾਰੇ

ਨਵੀਂ ਦਿੱਲੀ, 28 ਦਸੰਬਰ ਸਪੈਨਿਸ਼ ਫੁਟਬਾਲ ਲੀਗ ‘ਲਾ ਲਿਗਾ’ਚ ਮੌਜ਼ੂਦਾ ਚੈਂਪੀਅਨ ਬਾਰਸੀਲੋਨਾ ਨੂੰ ਲੇਗਾਨੇਸ ਨੇ 2-1 ਨਾਲ ਹਰਾਇਆ ਫੁੱਟਬਾਲਰ ਸਟਾਰ ਲਿਓਨਲ ਮੈਸੀ ਦਾ ਟੀਮ ਲਈ ਇਹ 700ਵਾਂ ਮੈਚ ਸੀ ਲੇਗਾਨੇਸ ਲੀਗ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ ਲੇਗਾਨੇਸ ਦਾ ਲੀਗ ਦੀ ਪਹਿਲੀ ਡਿਵੀਜ਼ਨ ‘ਚ ਇਹ ਤੀਸਰਾ ਹੀ ਸੀਜ਼ਨ ਹੈ ਉਸਨੇ ਬਾਰਸੀਲੋਨਾ ਨੂੰ ਪਹਿਲੀ ਵਾਰ ਹਰਾਇਆ ਲੇਗਾਨੇਸ ਦੀ ਇਸ ਸੀਜ਼ਨ ‘ਚ ਛੇ ਮੈਚਾਂ ‘ਚ ਇਹ ਪਹਿਲੀ ਜਿੱਤ ਹੈ
ਮੇਸੀ ਨੇ 14 ਸਾਲ ਪਹਿਲਾਂ ਬਾਰਸੀਲੋਨਾ ਵੱਲੋਂ ਖੇਡਣਾ ਸ਼ੁਰੂ ਕੀਤਾ ਸੀ 31 ਸਾਲ ਦੇ ਮੇਸੀ ਬਾਰਸੀਲੋਨਾ ਵੱਲੋਂ 700 ਮੈਚ ਖੇਡਣ ਵਾਲੇ ਤੀਸਰੇ ਖਿਡਾਰੀ ਹਨ ਜਾਵੀ ਹਰਨਾਡੇਜ਼ (869) ਪਹਿਲੇ ਅਤੇ ਆਂਦਰੇਸ ਇਨਿਏਸਤਾ (758) ਦੂਸਰੇ ਨੰਬਰ ‘ਤੇ ਹਨ
ਲੇਗਾਨੇਸ ਦੇ ਅਸਟਾਡਿਓ ਸਟੇਡੀਅਮ ‘ਚ ਫਿਲਿਪ ਕੁਟਿਨ੍ਹੋ ਨੇ 12ਵੇਂ ਮਿੰਟ ‘ਚ ਗੋਲ ਕਰਕੇ ਬਾਰਸੀਲੋਨਾ ਨੂੰ ਵਾਧਾ ਦਿਵਾਇਆ ਅਤੇ ਅੱਧੇ ਸਮੇਂ ਤੱਕ ਵਾਧਾ ਬਰਕਰਾਰ ਰੱਖਿਆ ਇਸ ਤੋਂ ਬਾਅਦ ਲੇਗਾਨੇਸ ਨੇ 68 ਸੈਕਿੰਡ ਅੰਦਰ ਦੋ ਗੋਲ ਕਰਕੇ ਵਾਧਾ ਬਣਾ ਲਿਆ ਨੇਬਿਲ ਜ਼ਹਾਰ ਨੇ 52ਵੇਂ ਮਿੰਟ ਅਤੇ ਆਸਕਰ ਨੇ 53ਵੇਂ ਮਿੰਟ ‘ਚ ਗੋਲ ਕੀਤੇ
ਉੱਧਰ ਰਿਆਲ ਮੈਡ੍ਰਿਡ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਉਸਨੂੰ ਸੇਵਿਲਾ ਨੇ 3-0 ਨਾਲ ਹਰਾ ਦਿੱਤਾ 44 ਮਹੀਨਿਆਂ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਾਰਸੀਲੋਨਾ ਅਤੇ ਰਿਆਲ ਨੂੰ ਇੱਕ ਹੀ ਦਿਨ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਪਹਿਲਾਂ ਬਾਰਸੀਲੋਨਾ ਅਤੇ ਰਿਆਲ ਮੈਡ੍ਰਿਡ ਨੂੰ 4 ਜਨਵਰੀ 2015 ਨੂੰ ਹਾਰ ਮਿਲੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top