Breaking News

ਮੌਸਮ ਵਿਭਾਗ ਵੱਲੋਂ 48 ਘੰਟਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ

ਚੰਡੀਗੜ੍ਹ, (ਅਨਿੱਲ ਕੱਕੜ)। ਮੌਸਮ ਵਿਭਾਗ ਨੇ 48 ਘੰਟਿਆਂ ‘ਚ ਉੱਤਰ ਭਾਰਤ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ। ਭਾਰੀ ਮੀਂਹ ਕਾਰਨ ਹਰਿਆਣਾ ‘ਚ ਯੁਮਨਾ ਦਾ ਜਲ ਪੱਧਰ ਵਧ ਸਕਦਾ ਹੈ। ਮੌਸਮ ਵਿਭਾਗ ਵੱਲੋਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂਕਿ ਸਮਾਂ ਰਹਿੰਦੇ ਬਚਾਅ ਕਾਰਜਾਂ ਦੀ ਤਿਆਰੀ ਕੀਤੀ ਜਾ ਸਕੇ।
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਿਮਚਾਲ ‘ਚ ਇਨ੍ਹਾਂ 48 ਘੰਟਿਆਂ ‘ਚ ਭਾਰੀ ਮੀਂਹ ਪਵੇਗਾ ਜਿਸ ਨਾਲ ਘੱਗਰ ਦਾ ਜਲ ਪੱਧਰ ਵਧ ਸਕਦੀ ਹੇ ਤੇ ਸਰਕਾ ਨੂੰ ਪਹਿਲਾਂ ਤੋਂ ਇਸ ਲਈ ਅਲਰਟ ਰਹਿਣਾ ਚਾਹੀਦਾ ਹੈ।
ਚੰਡੀਗੜ੍ਹ, ਪੰਜਾਬ, ਹਰਿਆਣਾ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦਾ ਕਹਿਣਾ ਹੈ ਕਿ ਆਉਣ ਵਾਲੇ 48 ਘੰਟਿਆਂ ‘ਚ ਉੱਤਰ ਭਾਰਤ ‘ਚ ਮੀਂਹ ਪਵੇਗਾ, ਉੱਤਰਾਖੰਡ , ਦਿੱਲੀ, ਹਰਿਦੁਆਰ ‘ਚ ਮੀਂਹ ਦਾ ਸਾਰਾ ਪਾਣੀ ਯਮੁਨਾ ਦੇ ਜਲ ਪੱਧਰ ਨੂੰ ਵਧਾ ਦੇਵੇਗਾ ਜਿਸ ਨਾਲ ਯਮੁਨਾ ਦੇ ਨੇੜਲ ੇਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਉਧਰ ਹਿਮਾਚਲ ਪ੍ਰਦੇਸ਼ ‘ਚ ਸੋਲਨ ਤੇ ਸਿਰਮੌਰ ‘ਚ ਇਨ੍ਹਾਂ 48 ਘੰਟਿਆਂ ‘ਚ ਭਾਰੀ ਮੀਂਹ  ਪਵੇਗਾ ਜਿਸ ਕਾਰਨ ਘੱਗਰ ਨਦੀ ਦਾ ਜਲ ਪੱਧਰ ਵਧ ਸਕਦਾ ਹੈ।

ਪ੍ਰਸਿੱਧ ਖਬਰਾਂ

To Top