Breaking News

ਜਨਕਪੁਰੀ-ਕਾਲਕਾ ਜੀ ਮੰਦਰ ਵਿਚਾਲੇ 29 ਮਈ ਤੋਂ ਦੌੜੇਗੀ ਮੈਟਰੋ

Metro, Will, Run, Between, Janakpuri, And, Kalka, Ji, Temple, From, May 29

ਏਜੰਸੀ ਨਵੀਂ ਦਿੱਲੀ

ਮਜੈਂਟਾ ਲਾਈਨ ਦੇ ਜਨਕਪੁਰੀ ਅਤੇ ਕਾਲਕਾਜੀ ਮੰਦਰ ਸੈਕਸ਼ਨ ਵਿਚਾਲੇ ਆਗਾਮੀ 29 ਮਈ ਤੋਂ ਮੈਟਰੋ ਟ੍ਰੇਨ  ਦੌੜਨ ਲੱਗੇਗੀ ਕੇਂਦਰੀ ਸ਼ਹਿਰੀ ਕਾਰਜ ਅਤੇ ਆਵਾਸ ਮੰਤਰੀ ਹਰਦੀਪ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਕਪੁਰੀ ਪੱਛਮ ਤੋਂ ਬੋਟੇਨਿਕਲ ਗਾਰਡਨ ਦਰਮਿਆਨ ਇਸ ਲਾਈਨ ਦਾ ਉਦਘਾਟਨ 28 ਮਈ ਨੂੰ ਕਰਨਗੇ । ਦਿੱਲੀ ਮੈਟਰੋ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ  ਨੂੰ ਸਵੇਰੇ ਛੇ ਵਜੇ ਕਾਲਕਾਜੀ ਮੰਦਰ ਅਤੇ ਜਨਕਪੁਰੀ ਪੱਛਮੀ ਸਟੇਸ਼ਨਾਂ ਤੋਂ ਸਵੇਰੇ ਛੇ ਵਜੇ ਇਕੱਠੇ ਇਸ ਸੈਕਸ਼ਨ ‘ਤੇ ਟ੍ਰੇਨ ਸੇਵਾ ਸ਼ੁਰੂ ਹੋ ਜਾਵੇਗੀ।

ਇਹ ਸੈਕਸ਼ਨ 25.6 ਕਿੱਲੋਮੀਟਰ ਲੰਮਾ ਹੋਵੇਗਾ ਅਤੇ ਇਸ ‘ਤੇ 16 ਸਟੇਸ਼ਨ ਹੋਣਗੇ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਦਿੱਲੀ ਦਾ ਜਨਕਪੁਰੀ ਖੇਤਰ ਦੱਖਣੀ ਦਿੱਲੀ ਹੁੰਦਾ ਹੋਇਆ ਸਿੱਧੀ ਨੋਇਡਾ ਨਾਲ ਜੁੜ ਜਾਵੇਗਾ ਅਤੇ ਇਸ ਲਾਈਨ ਦੀ ਲੰਬਾਈ 38.2 ਕਿੱਲੋਮੀਟਰ ਹੋਵੇਗੀ ਇਸ ਖੰਡ ਦੇ ਸ਼ੁਰੂ ਹੋਣ ਤੋਂ ਬਾਅਦ ਇੰਦਰਾ ਗਾਂਧੀ ਹਵਾਈ ਅੱਡੇ ਦੀ ਘਰੇਲੂ ਉਡਾਣ ਵਾਲਾ ਟਰਮੀਨਲ-1 ਵੀ ਮੈਟਰੋ ਨਾਲ ਜੁੜ ਜਾਵੇਗਾ।

ਜਨਕਪੁਰੀ ਤੋਂ ਕਾਲਕਾਜੀ ਮੰਦਿਰ ਸੈਕਸ਼ਨ ਦਰਮਿਆਨ ਦੋ ਇੰਟਰਚੇਂਜ ਸਟੇਸ਼ਨ ਜਨਕਪੁਰੀ ਪੱਛਮ ਅਤੇ ਹੌਜ ਖਾਸ ਹੋਣਗੇ ਜੋ ਲੜੀਵਾਰ ਬਲੂ ਅਤੇ ਯੈਲੋ ਲਾਈਨਾਂ ਨੂੰ ਮਜੈਂਟਾ ਲਾਈਨ ਨਾਲ ਜੋੜਨਗੇ । ਇਸ ਸੈਕਸ਼ਨ ਦੇ ਸਾਰੇ 14 ਸਟੇਸ਼ਨ ਭੂਮੀਗਤ ਹਨ ਜਦੋਂਕਿ ਸਿਰਫ ਦੋ ਸਟੇਸ਼ਨ ਸਦਰ ਬਜ਼ਾਰ ਤੇ ਸ਼ੰਕਰ ਵਿਹਾਰ ਐਲੀਵੇਟਿਡ ਹਨ ਇਸ ਦੇ ਸਟੇਸ਼ਨਾਂ ‘ਚ ਜਨਕਪੁਰੀ ਪੱਛਮੀ, ਡਾਬੜੀ, ਮੋੜ, ਦਸ਼ਰਥ ਪੁਰੀ, ਪਾਲਮ, ਸਦਰ ਬਜ਼ਾਰ, ਟਰਮੀਨਲ 1 ਹਵਾਈ ਅੱਡਾ, ਸ਼ੰਕਰ ਵਿਹਾਰ, ਬਸੰਤ ਵਿਹਾਰ, ਮੁਨੀਰਕਾ, ਆਰ ਕੇ ਪੁਰਮ, ਆਈਆਈਟੀ, ਹੌਜ ਖਾਸ, ਪੰਚਸ਼ੀਲ ਪਾਰਕ, ਚਿਰਾਗ ਦਿੱਲੀ, ਗ੍ਰੇਟ ਕੈਲਾਸ਼ ਇੰਕਲੇਵ, ਨਹਿਰੂ ਇੰਕਲੇਵ ਅਤੇ ਕਾਲਕਾਜੀ ਮੰਦਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top