ਮੈਕਸੀਕੋ ‘ਚ ਗੋਲੀਬਾਰੀ 14 ਲੋਕਾਂ ਦੀ ਮੌਤ

0
Mexico, Shootings, Kill, People

ਮੈਕਸੀਕੋ। ਮੈਕਸੀਕੋ ਦੇ ਦੱਖਣੀ ‘ਚ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ 14 ਨਾਗਰਿਕਾਂ ਅਤੇ ਫੌਜ ਦੇ ਜਵਾਨਾਂ ਸਮੇਤ 15 ਲੋਕ ਮਾਰੇ ਗਏ। ਗੁਏਰੇਰੋ ਸੂਬੇ ਦੇ ਸੁੱਰਿਆ ਅਧਿਕਾਰੀਆਂ ਦੇ ਬੁਲਾਰੇ ਰਾਬਰਟੋ ਅਲਵਾਰੇਜ ਰੇਡੀਆ ਨੇ ਮੰਗਲਵਾਰ ਨੂੰ ਦੇਰ ਰਾਤ ਟਵੀਟਰ ‘ਤੇ ਲਿਖਿਆ, ” ਅੱਜ, ਇਗੁਆਲਾ ਤੋਂ ਲਗਭਗ ਪੰਜ ਕਿਲੋਮੀਟਰ ਦੀ ਦੂਰੇ ‘ਤੇ ਸਥਿਤ ‘ਤੇ ਪੋਚਿਕਾ ਇਲਾਕੇ ‘ਚ ਹਥਿਆਰਬੰਦ ਲੋਕਾਂ ਦੀ ਮੌਜੂਦਗੀ ਦੇ ਬਾਰੇ ‘ਚ 911 ਕਾਲ ਦੇ ਜਰੀਏ ਜਾਣਕਾਰੀ ਮਿਲੀ। ਸੁਰੱਖਿਆ ਇਕਾਈਆਂ ਨੂੰ ਇਲਾਕੇ ‘ਚ ਭੇਜਿਆ ਗਿਆ ਸੀ। ਫੌਜ ਸਮੇਤ 15 ਨਾਗਰਿਕਾਂ ਦੀ ਮੌਤ ਹੋ ਗਈ।” ਜਾਣਕਾਰੀ ਅਨੁਸਾਰ ਮੈਕਸੀਕੋ ਦਾ ਗੁਏਰੇਰਰੋ ਸੂਬੇ ‘ਚ 2014 ‘ਚ 43 ਵਿਦਿਆਰਥੀਆਂ ਦੇ ਇੱਕੋਂ ਗਾਇਬ ਹੋਣ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।