Breaking News

ਬਹੁਕਰੋੜੀ ਚੌਲ ਘਪਲਾ ਮਾਮਲੇ ‘ਚ ਗ੍ਰਿਫਤਾਰ ਸੁਧਾ ਜੱਗਾ ਜੇਲ੍ਹ ਭੇਜੀ

ਮਾਮਲਾ : ਚੌਲ ਮਿੱਲਾਂ ਵੱਲੋਂ ਕਰੋੜਾਂ ਰੁਪਏ ਦਾ ਘਪਲਾ

ਬਠਿੰਡਾ

ਬਠਿੰਡਾ ਜ਼ਿਲ੍ਹੇ ‘ਚ ਚੌਲ ਮਿੱਲ ‘ਚ ਕਰੀਬ 6 ਵਰ੍ਹੇ ਪਹਿਲਾਂ ਹੋਏ ਬਹੁਕਰੋੜੀ ਘਪਲੇ ਦੇ ਮਾਮਲੇ ‘ਚ ਭਗੌੜਾ ਕਰਾਰ ਦਿੱਤੀ ਗਈ ਸੁਧਾ ਰਾਣੀ ਉਰਫ਼ ਸੁਧਾ ਜੱਗਾ ਵਾਸੀ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ ਸੁਧਾ ਰਾਣੀ ਨੂੰ ਜ਼ਿਲ੍ਹਾ ਪੁਲਿਸ ਦੇ ਪੀਓ ਸਟਾਫ ਵੱਲੋਂ ਪੰਚਕੂਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਵੇਰਵਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੀਆਂ ਕਈ ਚੌਲ ਮਿੱਲਾਂ ਵੱਲੋਂ ਕਰੋੜਾਂ ਰੁਪਏ ਦਾ ਕਥਿਤ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ‘ਜੈ ਮਾਂ ਕਾਲੀ ਰਾਈਸ ਮਿੱਲ’ ਵੀ ਸ਼ਾਮਲ ਸੀ ਸੂਤਰਾਂ ਮੁਤਾਬਕ ਪਿੰਡ ਭਾਈਰੂਪਾ ਦੀ ਇਸ ਚੌਲ ਮਿੱਲ ਦੀ ਮਾਲਕੀ ਸੁਧਾ ਰਾਣੀ ਵਾਸੀ ਪੰਚਕੂਲਾ ਦੇ ਨਾਂਅ ‘ਤੇ ਸੀ ਜਿਸ ਨੇ ਅੱਗੇ ‘ਪਾਵਰ ਆਫ਼ ਅਟਾਰਨੀ’ ਦੇਵ ਰਾਜ ਵਾਸੀ ਬਠਿੰਡਾ ਨੂੰ ਦਿੱਤੀ ਗਈ ਸੀ ਜਦੋਂ ਇਸ ਘਪਲੇ ਦੀ ਸੂਹ ਲੱਗੀ ਤਾਂ ਪੰਜਾਬ ਐਗਰੋ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿਸ਼ੇਸ਼ ਟੀਮ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਦੀ ‘ਜੈ ਮਾਂ  ਕਾਲੀ ਰਾਈਸ ਮਿੱਲ’ ‘ਤੇ ਛਾਪਾ ਮਾਰਿਆ ਸੀ ਵਿਸ਼ੇਸ਼ ਟੀਮ ਨੇ ਜਦੋਂ ਇਸ ਮਿੱਲ  ‘ਚ ਲੱਗੇ ਸਰਕਾਰੀ ਝੋਨੇ ਦੀ ਪੜਤਾਲ ਕੀਤੀ ਤਾਂ ‘ਜੈ ਮਾਂ  ਕਾਲੀ ਰਾਈਸ ਮਿੱਲ’ ਵਿੱਚੋਂ 80 ਹਜ਼ਾਰ ਤੋਂ ਵੱਧ ਬੋਰੀਆਂ ਝੋਨਾ ਗਾਇਬ ਸਨ ਜਿਨ੍ਹਾਂ ਦੀ ਕੀਮਤ 4.50 ਕਰੋੜ ਰੁਪਏ ਬਣਦੀ ਹੈ ਸੂਤਰ ਦੱਸਦੇ ਹਨ ਕਿ ਇਸ ਹਿਸਾਬ ਨਾਲ ਪੰਜਾਬ ਐਗਰੋ ਨੂੰ ਸਾਢੇ ਚਾਰ ਕਰੋੜ ਰੁਪਏ ਤੋਂ ਜਿਆਦਾ ਦਾ ਰਗੜਾ ਲੱਗ ਗਿਆ
ਪੀਓ ਸਟਾਫ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸੁਧਾ ਰਾਣੀ ਨੂੰ ਇੱਕ ਗੁਪਤ ਸੂਹ ਦੇ ਅਧਾਰ ‘ਤੇ ਪੁਲਿਸ ਨੇ ਪੰਚਕੂਲਾ ਤੋਂ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਸੁਧਾ ਰਾਣੀ ਨੇ ਅਦਾਲਤ ‘ਚ ਪੇਸ਼ ਹੋਣ ਦੀ ਗੱਲ ਆਖੀ ਸੀ ਜੋ ਤਸਦੀਕ ਕਰਨ ‘ਤੇ ਝੂਠੀ ਪਾਈ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਗਲੀ ਕਾਰਵਾਈ ਥਾਣਾ ਫੂਲ ਪੁਲਿਸ ਵੱਲੋਂ ਕੀਤੀ ਜਾਣੀ ਹੈ ਕਿਉਂਕਿ ਮਾਮਲਾ ਇਸੇ ਥਾਣੇ ਨਾਲ ਸਬੰਧਤ ਹੈ ਓਧਰ ਥਾਣਾ ਫੂਲ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਸੁਧਾ ਰਾਣੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਜਿੱਥਂੋ ਉਸ ਨੂੰ ਜੁਡੀਸ਼ੀਅਲ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਅਦਾਲਤ ‘ਚ ਸੁਣਵਾਈ ਅਧੀਨ ਹੈ ਤੇ ਫੈਸਲਾ ਹੋਣ ਦੇ ਨਜ਼ਦੀਕ ਹੈ
ਪੰਜਾਬ ਐਗਰੋ ਦੇ ਜ਼ਿਲ੍ਹਾ ਮੈਨੇਜਰ ਮਨੀਸ਼ ਗਰਗ ਦਾ ਕਹਿਣਾ ਸੀ ਕਿ ਜੈ ਮਾਂ ਕਾਲੀ ਰਾਈਸ ਮਿੱਲ ‘ਚ ਸੁਧਾ ਰਾਣੀ ਹਿੱਸੇਦਾਰ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਹਿੱਸੇਦਾਰ ਖਿਲਾਫ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਸੀ, ਜਿਸ ਦੀ ਸੁਣਵਾਈ ਅੰਤਿਮ ਦੌਰ ‘ਚ ਹੈ ਉਨ੍ਹਾਂ ਦੱਸਿਆ ਕਿ ਸੁਧਾ ਰਾਣੀ ਮਾਮਲੇ ਦੀ ਸੁਣਵਾਈ ਵੀ ਅਦਾਲਤ ਕਰੇਗੀ ਦੱਸਣਯੋਗ ਹੈ ਕਿ ਕਰੀਬ ਛੇ ਵਰ੍ਹੇ ਪਹਿਲਾਂ ਬਠਿੰਡਾ ਜ਼ਿਲ੍ਹੇ ਵਿੱਚ ਅਜਿਹਾ ਗਰੁੱਪ ਸਰਗਰਮ ਰਿਹਾ ਜੋ ਪਹਿਲਾਂ  ਹੋਰ ਨਾਂਵਾਂ  ‘ਤੇ ਚੌਲ ਮਿੱਲ ਲਾਉਂਦਾ ਤੇ ਮਗਰੋਂ ਕਥਿਤ ਸਿਆਸੀ ਪਹੁੰਚ ਨਾਲ ਝੋਨੇ ਦੀ ਅਲਾਟਮੈਂਟ ਕਰਾ ਲੈਂਦਾ ਅਖੀਰ ਝੋਨਾ ਖੁਰਦ ਬੁਰਦ ਕਰ ਦਿੱਤਾ ਜਾਂਦਾ ਸੀ ਰਾਮਪੁਰਾ ਫੂਲ ਹਲਕੇ ‘ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ‘ਚ ਅਦਾਲਤ ਵੱਲੋਂ ਦੋਸ਼ੀਆਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top