ਆਰੇ ‘ਤੇ ਪਈ ਲੱਖਾਂ ਰੁਪਏ ਦੀ ਲੱਕੜ ਨੂੰ ਲੱਗੀ ਅੱਗ

0

ਆਰੇ ‘ਤੇ ਪਈ ਲੱਖਾਂ ਰੁਪਏ ਦੀ ਲੱਕੜ ਨੂੰ ਲੱਗੀ ਅੱਗ

ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਤੋਂ ਕਰੀਬ ਇੱਕ ਕਿਲੋਮੀਟਰ ਬਾਹਰ ਸਥਿਤ ਬਲਦੇਵ ਚੋਪੜਾ ਦੇ ਆਰੇ ‘ਤੇ ਅਚਾਨਕ ਲੱਗੀ ਅੱਗ ਨਾਲ ਲੱਖਾਂ ਰੁਪਏ ਦੀ ਪਈ ਹੋਈ ਲੱਕੜ ਸੜ ਕੇ ਸਵਾਹ ਹੋ ਗਈ। ਚੋਪੜਾ ਪਰਿਵਾਰ ਵੱਲੋਂ ਇੱਥੇ ਕੋਲਾ ਬਣਾਉਣ ਵਾਲੀਆਂ ਭੱਠੀਆਂ ਅਤੇ ਆਰੇ ਲਗਾਏ ਹੋਏ ਹਨ। ਇਸ ਪਰਿਵਾਰ ਵੱਲੋਂ ਜਲੰਧਰ ਸਥਿਤ ਲਵਲੀ ਯੂਨੀਵਰਸਿਟੀ ਦੇ ਮਾਲਕੀ 100 ਏਕੜ ਰਕਬੇ ਵਿੱਚ ਖੜ੍ਹਾ ਸਫੈਦਾ ਖਰੀਦਿਆ ਸੀ ਤੇ ਇਹ ਸਾਰੀ ਲੱਕੜ ਅਤੇ ਹੋਰ ਕੀਮਤੀ ਲੱਕੜ ਇਸ ਜਗ੍ਹਾਂ ਪਈ ਸੀ। ਇਸ ਸਬੰਧੀ ਫ਼ਿਰੋਜ਼ਪੁਰ ਫਾਇਰ ਬ੍ਰਗੇਡ ਨੂੰ ਸੂਚਨਾ ਦੇਣ ‘ਤੇ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।