ਕੁਸ਼ਾਸਨ ਜਿੱਤੇਗਾ ਜਾਂ ਜੰਗਲ ਰਾਜ ਦੀ ਹੋਵੇਗੀ ਵਾਪਸੀ

ਕੁਸ਼ਾਸਨ ਜਿੱਤੇਗਾ ਜਾਂ ਜੰਗਲ ਰਾਜ ਦੀ ਹੋਵੇਗੀ ਵਾਪਸੀ

ਬਿਹਾਰ ‘ਚ ਰਾਜਨੀਤੀ ਦੇ ਫੈਸਲੇ ‘ਚ ਦੋ ਹੀ ਉਮੀਦਵਾਰ ਹਨ ਇੱਕ ਰਾਜਨੀਤਿਕ ਪਾਤਰ ਹਨ ਨੀਤੀਸ਼ ਕੁਮਾਰ ਅਤੇ ਦੂਜੇ ਰਾਜਨੀਤਿਕ ਉਮੀਦਵਾਰ ਹਨ ਲਾਲੂ ਪ੍ਰਸ਼ਾਦ ਯਾਦਵ ਇਨ੍ਹਾਂ ਦੋ ਸਿਆਸੀ ਉਮੀਦਵਾਰਾਂ ਵਿਚਕਾਰ ਬਿਹਾਰ ਦੀ ਰਾਜਨੀਤੀ ਘੁੰਮਦੀ ਫ਼ਿਰਦੀ ਹੈ, ਉਫ਼ਾਨ ਮਾਰਦੀ ਹੈ, ਨੈਤਿਕਤਾ ਅਤੇ ਅਨੈਤਕਿਤਾ ਦੀ ਕਹਾਣੀ ਲਿਖਦੀ ਹੈ ਬਿਹਾਰ ਦੀ ਜਨਤਾ ਨੇ ਇਨ੍ਹਾਂ ਦੋਵਾਂ ਸਿਆਸੀ ਉਮੀਦਵਾਰਾਂ ਲਈ ਚੰਗੇ ਮਾੜੇ ਪ੍ਰਤੀਕ ਘੜੇ ਹਨ ਜਿੱਥੇ ਨੀਤੀਸ਼ ਕੁਮਾਰ ਨੂੰ ਕੁਸ਼ਾਸਨ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ ਉਥੇ ਲਾਲੂ ਪ੍ਰਸ਼ਾਦ ਯਾਦਵ ਨੂੰ ਜੰਗਲਰਾਜ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ ਅਜਿਹਾ ਵੀ ਨਹੀਂ ਹੈ ਕਿ ਇਹ ਦੋਵੇਂ ਪ੍ਰਤੀਕਾਂ ਹਵਾਈ ਹਨ, ਜਾਂ ਤੱਥ ਤੋਂ ਪਰੇ ਹਨ, ਜਾਂ ਫ਼ਿਰ ਇਨ੍ਹਾਂ ਪ੍ਰਤੀਕਾਂ ਨੂੰ ਘੜਨ ਨਾਲ ਬਿਹਾਰ ਦੀ ਜਨਤਾ ਨੇ ਕੋਈ ਗਲਤੀ ਕੀਤੀ ਹੈ ਨੀਤੀਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਯਾਦਵ ਨੇ ਅਜਿਹੇ ਪ੍ਰਤੀਕਾਂ ਨੂੰ ਘੜਨ ਲਈ ਬਿਹਾਰ ਦੀ ਜਨਤਾ ਨੂੰ ਮਜ਼ਬੂਰ ਕੀਤਾ ਹੈ

ਇਸ ਬਿਹਾਰ ਵਿਧਾਨ ਸਭਾ ਚੋਣਾਂ ‘ਚ ਅੱਜ ਵੀ ਉਹੀ ਸਿਆਸੀ ਸਵਾਲ ਖੜੇ ਹਨ ਜੋ ਸਿਆਸੀ ਸਵਾਲ ਲਾਲੂ ਪ੍ਰਸ਼ਾਦ ਯਾਦਵ ਅਤੇ ਨੀਤੀਸ਼ ਕੁਮਾਰ ਦੇ ਸਿਆਸੀ ਉਦੇ ਕਾਲ ‘ਚ ਖੜੇ ਹਨ ਅਤੇ ਇਨ੍ਹਾਂ ਦੋਵਾਂ ਸਿਆਸੀ ਆਗੂਆਂ ਨੇ ਇਨ੍ਹਾਂ ਸਵਾਲਾਂ ਦੀ ਸ਼ਕਤੀ ਨਾਲ ਆਪਣੀ ਸੱਤਾ ਕਾਇਮ ਕੀਤੀ ਸੀ, ਆਪਣੀ ਆਪਣੀ ਸਿਆਸਤ ਸਥਾਪਿਤ ਕੀਤੀ ਸੀ

ਹੁਣ ਇੱਥੇ ਸਵਾਲ ਖੜਾ ਹੋਵੇਗਾ ਕਿ ਇਹ ਸਿਆਸੀ ਸਵਾਲ ਕੀ ਸਨ ਜਿਨ੍ਹਾਂ ‘ਤੇ ਲਾਲੂ ਪ੍ਰਸ਼ਾਦ ਯਾਦਵ ਅਤੇ ਨੀਤੀਸ਼ ਕੁਮਾਰ ਨੇ ਆਪਣੀ ਆਪਣੀ ਸੱਤਾ ਕਾਇਮ ਕੀਤੀ ਸੀ ਅਤੇ ਬਿਹਾਰ ਦੀ ਜਨਤਾ ਦੇ ਭਾਗਵਿਧਾਤਾ ਬਣੇ ਸਨ ਇੱਕ ਸਵਾਲ ਇਹ ਹੈ ਕਿ ਬਿਹਾਰ ਦੀ ਜਨਤਾ ਇਨ੍ਹਾਂ ਦੋਵਾਂ ਆਗੂਆਂ ਸਿਆਸੀ ਪ੍ਰਤੀਕਾਂ ਤੋਂ ਛੁਟਕਾਰਾ ਕਿਉਂ ਨਹੀਂ ਲੈਣਾ ਚਾਹੁੰਦੀ ਹੈ, ਬਿਹਾਰ ਦੀ ਜਨਤਾ ਕੋਈ ਨਵਾਂ ਸਿਆਸੀ ਬਦਲ ਕਿਉਂ ਨਹੀਂ ਲੱਭਦੀ? ਇਸ ਵਿਧਾਨ ਸਭਾ ‘ਚ ਕੋਈ ਤੀਜੀ ਸ਼ਕਤੀ ਦਾ ਪੈਦਾ ਹੋਣਾ ਅਤੇ ਤੀਜਾ ਬਦਲ ਬਣਨ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ?

ਬੇਰੁਜ਼ਗਾਰੀ, ਰੁਜ਼ਗਾਰ ਦੀ ਕਮੀ, ਹੜ੍ਹਾਂ ਦੀ ਸਮੱਸਿਆ ਦਾ ਹੱਲ, ਸੋਕੇ ਦੀ ਸਮੱਸਿਆ ਦਾ ਹੱਲ, ਉਦਯੋਗ ਧੰਦੇ ਵਿਕਸਿਤ ਨਾ ਹੋਣ ਦਰਦ, ਪਲਾਇਨ ਦਾ ਦਰਦ, ਜਾਤੀ ਗੋਲਬੰਦੀ, ਅਪਰਾਧ, ਸਿੱਖਿਆ ‘ਚ ਅਰਾਜਕਤਾ ਅਤੇ ਭ੍ਰਿਸ਼ਟਾਚਾਰ ਜਿਹੇ ਸਵਾਲ ਹੀ ਅੱਜ ਬਿਹਾਰ ਦੀ ਜਨਤਾ ਦੀ ਜੁਬਾਨ ‘ਤੇ ਹਨ ਆਪਣੀ -ਆਪਣੀ ਜਿੱਤ ਲਈ ਸਿਆਸੀ ਪਾਰਟੀਆਂ ਵੀ ਇਨ੍ਹਾਂ ਸਵਾਲਾਂ ‘ਤੇ ਆਪਣੀ ਸਿਆਸੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਇਹ ਸਵਾਲ ਤਾਂ ਉਸ ਸਮੇਂ ਤੋਂ ਹੁਣ ਤੱਕ ਖੜੇ ਹਨ ਜਿਸ ਸਮੇਂ ‘ਚ ਬਿਹਾਰ ਉਪਰ ਕਾਂਗਰਸ ਦਾ ਰਾਜ ਹੁੰਦਾ ਸੀ ਅਤੇ ਕਾਂਗਰਸ ਦੇ ਆਗੂ ਜਗਨਨਾਥ ਮਿਸ਼ਰ ਬਿਹਾਰ ਦੀ ਜਨਤਾ ਦਾ ਚਿਹਰਾ ਹੁੰਦੇ ਸਨ

ਸਭ ਤੋਂ ਵੱਡੀ ਸਮੱਸਿਆ ਪਲਾਇਨ ਦੀ ਹਨ ਬਿਹਾਰ ਹੀ ਕਿਉਂ ਸਗੋਂ ਪੂਰੇ ਦੇਸ਼ ਦੀ ਜਨਤਾ ਇਹ ਜਾਣਦੀ ਹੈ ਕਿ ਬਿਹਾਰ ‘ਚ ਪਲਾਇਨ ਦੀ ਸਮੱਸਿਆ ਪ੍ਰਮੁੱਖ ਹੈ, ਪਲਾਇਨ ਵਾਲੇ ਮਜ਼ਦੂਰ ਅਤੇ ਵਿਦਿਆਰਥੀ ਬਿਹਾਰ ਤੋਂ ਬਾਹਰ ਰੋਜ਼ ਪੀੜਤ ਹੁੰਦੇ ਹਨ, ਅਪਮਾਨ ਸਹਿੰਦੇ ਹਨ, ਪਰ ਬਿਹਾਰ ‘ਚ ਹੀ ਮਜ਼ਦੂਰਾਂ ਨੂੰ ਕੰਮ ਮਿਲਦਾ, ਬਿਹਾਰ ‘ਚ ਹੀ ਵਿਦਿਆਰਥੀਆਂ ਨੂੰ ਸਾਰੇ ਤਰ੍ਹਾਂ ਦੀ ਸਿੱਖਿਆ  ਦੀ ਵਿਵਸਥਾ ਹੁੰਦੀ ਤਾਂ ਫ਼ਿਰ ਮਜ਼ਦੂਰ ਜਾਂ ਵਿਦਿਆਰਥੀ ਬਿਹਾਰ ਤੋਂ ਪਲਾਇਨ ਕਰਕੇ ਦੂਜਿਆਂ ਰਾਜਾਂ ‘ਚ ਕਿਉਂ ਜਾਣ ਲਈ ਮਜ਼ਬੂਰ ਹੁੰਦੇ? ਲਾਲੂ ਪ੍ਰਸ਼ਾਦ ਯਾਦਵ ਅਤੇ ਨੀਤੀਸ਼ ਕੁਮਾਰ  ਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ, ਸਨਮਾਨ ਦੇਵਾਂਗੇ ਪਰ ਜਦੋਂ ਇਹ ਸਵਾਲ ਖੜਾ ਕੀਤਾ ਜਾਵੇਗਾ ਕਿ ਪਿਛਲੀ ਸਰਕਾਰ ਜਦੋਂ ਤੁਹਾਡੀ ਸੀ ਉਦੋਂ ਤੁਸੀਂ ਹਜਾਰਾਂ ਲੱਖਾਂ ਬਿਹਾਰੀ ਸਮਾਜ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ?

ਅਜਿਹੇ ਸਵਾਲਾਂ ‘ਤੇ ਤੁਹਾਨੂੰ ਪੱਛੜਾ ਵਿਰੋਧੀ ਜਾਂ ਫਿਰ ਸੰਪਰਦਾਇਕ ਕਹਿ ਕੇ ਅਪਮਾਨਿਤ ਕਰ ਦਿੱਤਾ ਜਾਵੇਗਾ, ਕਿਸੇ ਸਿਆਸੀ ਪਾਰਟੀ ਦਾ ਏਜੰਟ ਐਲਾਨ ਦਿੱਤਾ ਜਾਵੇਗਾ ਲਾਲੂ ਪ੍ਰਸ਼ਾਦ ਯਾਦਵ ਅਤੇ ਨੀਤੀਸ਼ ਕੁਮਾਰ ਨੇ ਕੋਈ ਇੱਕ, ਦੋ ਸਾਲ ਨਹੀਂ ਸਗੋਂ ਪੂਰੇ ਤੀਹ ਸਾਲ ਸਰਕਾਰ ਚਲਾਈ ਹੈ ਇੰਨੇ ਸਮੇਂ?’ਚ ਬਿਹਾਰ ਬਦਹਾਲੀ ਤੋਂ ਬਾਹਰ ਨਹੀਂ ਆ ਸਕਿਆ ਬਿਹਾਰ ‘ਚ 15 ਸਾਲਾਂ ਤੱਕ ਲਾਲੂ ਪ੍ਰਸ਼ਾਦ ਯਾਦਵ ਦੇ ਪਰਿਵਾਰ ਦਾ ਸ਼ਾਸਨ ਰਿਹਾ ਹੈ ਤਾਂ ਫ਼ਿਰ ਪੰਦਰਾਂ ਸਾਲ ਤੱਕ ਨੀਤੀਸ਼ ਕੁਮਾਰ ਦਾ ਸ਼ਾਸਨ ਰਿਹਾ ਹੈ ਦੋਵਾਂ ਨੇ ਜਨਤਾ ਦੇ ਮਸੀਹੇ ਹੋਣ ਦੇ ਨਾਂਅ ‘ਤੇ ਸੱਤਾ ਸਥਾਪਿਤ ਕੀਤੀ ਸੀ ਪਰ ਲਾਲੂ ਪ੍ਰਸ਼ਾਦ ਯਾਦਵ ਦਾ ਰਾਜ ਜੰਗਲਰਾਜ ‘ਚ ਬਦਲ ਗਿਆ ਗੁੰਡਾਗਰਦੀ ਸਰ੍ਹੇਆਮ ਨੰਗਾ ਨਾਚ ਕਰਦੀ ਸੀ ਸਿੱਖਿਆ ਜਗਤ ਅਰਾਜਕ ਹੋ ਗਿਆ ਸੀ, ਯੂਨੀਵਰਸਿਟੀਆਂ ਦਾ ਸੈਸ਼ਨ ਤਿੰਨ ਤੋਂ ਪੰਜ-ਪੰਜ ਸਾਲ ਪਿੱਛੇ ਹੋ ਗਿਆ ਸੀ,

ਇਸ ਕਾਰਨ ਬਿਹਾਰ ਦੇ ਵਿਦਿਆਰਥੀਆਂ ਦਾ ਭਵਿੱਖ ਚੌਪਟ ਹੋਇਆ, ਯੂਨੀਵਰਸਿਟੀਆਂ ਦੇ ਕੁਲਪਤੀ ਅਤੇ ਪ੍ਰਿੰਸੀਪਲਾਂ ਦੇ ਅਹੁਦਿਆਂ ‘ਤੇ ਬੋਲੀ ਲੱਗਦੀ ਸੀ ਬਿਹਾਰ ਨੂੰ ਜਾਤੀ ਗੋਲਬੰਦੀ ‘ਚ ਕੈਦ ਕਰ ਦਿੱਤਾ ਗਿਆ ਸੀ, ਪੱਛੜਿਆਂ ਦਾ ਵਿਕਾਸ ਛਲਾਵਾ ਸੀ ਨਤੀਜੇ ਵਜੋਂ ਯਾਦਵ ਵਿਰੋਧੀ ਪੱਛੜੀ ਜਾਤੀਆਂ ਦੀ ਜਾਗਰੂਕਤਾ ਵਧੀ ਅਤੇ ਜੰਗਲਰਾਜ ਦਾ ਪਤਨ ਹੋਇਆ ਜੰਗਲਰਾਜ ਦੇ ਪਤਨ ਲਈ ਸ਼ੁਸਾਸਨ ਦਾ ਨਾਅਰਾ ਦਿੱਤਾ ਗਿਆ ਸੀ ਕੁਝ ਸਮੇਂ ਤੱਕ ਨੀਤੀਸ਼ ਕੁਮਾਰ ਸੁਸ਼ਾਸਨ ਦੇ ਪ੍ਰਤੀਕ ਜਰੂਰ ਬਣੇ ਪਰ ਉਨ੍ਹਾਂ ਦਾ ਸੁਸ਼ਾਸਨ ਵੀ ਹੌਲੀ ਹੌਲੀ ਕੁਸ਼ਾਸਨ ‘ਚ ਤਬਦੀਲ ਹੋ ਗਿਆ ਜਿਸ ਜੰਗਲਰਾਜ ਅਤੇ ਲਾਲੂ ਦੇ ਵਿਰੋਧ ਦੇ ਨਾਂਅ ‘ਤੇ ਨੀਤੀਸ਼ ਨੇ ਸੱਤਾ ਹਾਸਲ ਕੀਤੀ ਸੀ ਉਹੀ ਨੀਤੀਸ਼ ਸ਼ਾਸਨ ਵੀ ਸਵਾਲਾਂ ‘ਚ ਘਿਰਿਆ ਰਿਹਾ ਫਿਰ ਉਹ ਲਾਲੂ ਨਾਲ ਧੋਖਾਧੜੀ ਕਰਕੇ ਭਾਜਪਾ ਨੂੰ ਫ਼ਿਰ ਤੋਂ ਗਲ਼ ਨਾਲ ਲਾ ਲਿਆ ਨੀਤਿਸ਼ ਕੁਮਾਰ ਨੇ ਜਿਸ ਭਾਜਪਾ ਨੂੰ ਲੱਤ ਮਾਰੀ ਸੀ

ਉਸ ਭਾਜਪਾ ਨੇ ਨੀਤਿਸ਼ ਕੁਮਾਰ ਦੀ ਸਵਾਗਤ ਕਰਨ ਲਈ ਤਿਆਰ ਗਈ ਅੱਜ ਫ਼ਿਰ ਅਪਰਾਧ ਸਿਖਰਾਂ ‘ਤੇ ਹੈ, ਜਾਤੀ ਗੋਲਬੰਦੀ ਵੀ ਉਸ ਪ੍ਰਕਾਰ ਦੀ ਹੈ, ਭ੍ਰਿਸ਼ਟਾਚਾਰ ਵੀ, ਨੌਕਰਸ਼ਾਹੀ ਬੇਲਗਾਮ ਹੈ ਕੇਂਦਰੀ ਮੱਦਦ ਨਾਲ ਆਉਣ ਵਾਲੀ ਰਾਸ਼ੀ ਨਾਲ ਸੜਕਾਂ ਜ਼ਰੂਰ ਬਣੀਆਂ ਹਨ ਪਰ ਅਧਿਆਪਕ ਸਕੂਲ ਨਹੀਂ ਜਾਂਦੇ, ਹਸਪਤਾਲਾਂ ਦਾ ਬੁਰਾ ਹਾਲ ਹੈ ਹਰ ਸਰਕਾਰੀ ਦਫ਼ਤਰਾਂ ‘ਚ ਬਿਨਾਂ ਭ੍ਰਿਸ਼ਟਾਚਾਰ ਦੇ ਕੋਈ ਕੰਮ ਨਹੀਂ ਹੁੰਦਾ ਬਿਹਾਰ ਨੂੰ ਨੌਲਜ਼ ਹੱਬ ਬਣਾ ਕੇ ਬਿਹਾਰ ਦੀ ਛਵੀ ਚਮਕਾਈ ਜਾ ਸਕਦੀ ਸੀ, ਨੌਲਜ਼ ਹੱਬ ਨਾਲ ਬਿਹਾਰ ‘ਚ ਲੱਖਾਂ ਰੁਜ਼ਗਾਰ ਪੈਦਾ ਹੋਣਗੇ, ਬਿਹਾਰ ਦੀ ਅਰਥਵਿਵਸਥਾ ਵੀ ਨੌਜ਼ਲ ਹੱਬ ਨਾਲ ਗੁੱਡ ਫੀਲ ਕਰਦੀ ਹੈ ਸ਼ਰਾਬਬੰਦੀ ‘ਚ ਨੀਤੀਸ਼ ਕੁਝ ਹੱਦ ਤੱਕ ਜ਼ਰੂਰ ਕਾਮਯਾਬ ਹੋਏ ਹਨ

ਬਿਹਾਰ ‘ਚ ਉਦਯੋਗਿਕ ਨਿਵੇਸ਼ ਕਿਉਂ ਨਹੀਂ ਹੁੰਦਾ, ਕੋਈ ਵੱਡੀਆਂ ਵੱਡੀਆਂ ਕੰਪਨੀਆਂ ਬਿਹਾਰ ਕਿਉਂ ਨਹੀਂ ਆਉਂਦੀਆਂ, ਜਦੋਂ ਕਿ ਬਿਹਾਰ ‘ਚ ਸਸਤਾ ਅਤੇ ਮਿਹਨਤੀ ਮਜ਼ਦੂਰ ਹੈ ਬਿਹਾਰ ‘ਚ ਇੰਜਨੀਅਰ ਅਤੇ ਪ੍ਰਬੰਧ ਖੇਤਰ ਦੇ ਮਾਹਿਰਾਂ ਦੀ ਕੋਈ ਕਮੀ ਨਹੀਂ ਹੈ ਜੇਕਰ ਬਿਹਾਰ ‘ਚ ਉਦਯੋਗਿਕ ਕ੍ਰਾਂਤੀ ਹੁੰਦੀ ਤਾਂ ਫਿਰ ਬਿਹਾਰ ਦੀ ਜਨਤਾ ਦੂਜੇ ਰਾਜਾਂ ‘ਚ ਅਪਮਾਨਿਤ ਹੋਣ ਕਿਉਂ ਜਾਂਦੀ? ਉਦਯੋਗਿਕ ਕ੍ਰਾਂਤੀ ਲਈ ਅਤੇ ਵਰਤਮਾਨ ਸਮੇਂ ਅਨੁਸਾਰ ਨਿਵੇਸ਼ ਲਈ ਜ਼ਰੂਰੀ ਪਹਿਲ ਪ੍ਰਤੀ ਉਦਾਸਨੀਤਾ ਟੁੱਟਦੀ ਨਹੀਂ ਹੈ ਕਾਨੂੰਨ ਵਿਵਸਥਾ ਦੀ ਸਥਿਤੀ ਕਦੇ ਵੀ ਠੀਕ ਨਹੀਂ ਹੋਈ, ਸਿਆਸੀ ਸਥਿਰਤਾ ਦੀ ਗਾਰੰਟੀ ਵੀ ਨਹੀਂ ਮਿਲੀ ਸਿਆਸੀ ਅਣਦੇਖੀ ਦੀ ਕੁਪ੍ਰਥਾ ਨਾਲ ਕੋਈ ਬਿਹਾਰ ਵੱਲ ਦੇਖਣ ਦਾ ਅਪਰਾਧ ਕਿਉਂ ਕਰੇਗਾ?

ਬਿਹਾਰ ਦੀ ਜਨਤਾ ਦੀ ਮਜ਼ਬੂਰੀ ਸਮਝੀ ਜਾ ਸਕਦੀ ਹੈ ਬਿਹਾਰ ਦੀ ਜਨਤਾ ਕੋਲ ਬਦਲ ਕਿੱਥੇ ਹਨ ਲਾਲੂ ਪ੍ਰਸ਼ਾਦ ਯਾਦਵ ਦੇ ਪਰਿਵਾਰ ਜਾਂ ਫਿਰ ਨੀਤਿਸ਼ ਕੁਮਾਰ ਦੇ ਗਠਜੋੜ ‘ਚੋਂ ਕਿਸੇ ਦੀ ਚੋਣ ਕਰਨੀ ਹੈ ਹੁਣ ਇੱਥੇ ਇਹ ਵੀ ਸਵਾਲ ਹੈ ਤੀਜਾ ਬਦਲ ਕਿਉਂ ਨਹੀਂ ਬਣ ਸਕਦਾ ਤੀਜਾ ਕੋਈ ਬਦਲ ਨਹੀਂ ਹੈ ਫ਼ਿਕਰਾਪ੍ਰਸਤੀ ਦੇ ਵਿਰੋਧ  ਦੇ ਨਾਂਅ ‘ਤੇ ਖੱਬੇਪੱਖੀ ਅਤੇ ਕਾਂਗਰਸ ਲਾਲੂ ਪਰਿਵਾਰ ਦੀ ਗੋਦ ‘ਚ ਹੀ ਬੈਠੇ ਹੋਏ ਹਨ ਕਾਂਗਰਸ ਅਤੇ ਕਮਿਊਨਿਸ਼ਟ ਪਾਰਟੀਆਂ ਦਾ ਇੱਕ ਧਰਮ ਵਿਸੇਸ਼ ਨਾਲ ਪ੍ਰੇਮ ਵੀ ਬਿਹਾਰ ਸਿਆਸੀ ਫੈਸਲੇ ਨੂੰ ਪ੍ਰਭਾਵਿਤ ਕਰੇਗਾ ਔਖੀ ਹਾਲਤ ਬਿਹਾਰ ਦੀ ਜਨਤਾ ਦੀ ਹੈ ਚਾਹੇ ਜਿੱਤ ਜੰਗਲਰਾਜ ਦੀ ਹੋਵੇਗੀ ਜਾਂ ਫ਼ਿਰ ਜਿੱਤ ਕੁਸ਼ਾਸਨ ਦੀ ਹੋਵੇਗੀ, ਨੁਕਸਾਨ ਤਾਂ ਬਿਹਾਰ ਦੀ ਜਨਤਾ ਦਾ ਹੀ ਹੋਣਾ ਹੈ ਜਨਤਾ ਸਮਝ ਤੋਂ ਕੰਮ ਲੈ ਕੇ ਸਹੀ ਸਰਕਾਰ ਚੁਣੇ
ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.