Breaking News

ਪੁਰਸ਼ ਡਬਲ ਟਰੈਪ ਚੈਂਪੀਅਨ ਬਣੇ ਮਿੱਤਲ

 

ਪੁਰਸ਼ਾਂ ਦੀ ਟੀਮ ਈਵੇਂਟ ‘ਚ ਅੰਕੁਰ, ਅਸਾਦ ਅਤੇ ਸ਼ਾਰਦੁਲ ਵਿਹਾਨ ਨੇ 409 ਅੰਕਾਂ ਨਾਲ ਕਾਂਸੀ ਤਗਮਾ ਜਿੱਤਿਆ

ਨਵੀਂ ਦਿੱਲੀ, 8 ਸਤੰਬਰ

ਭਾਰਤ ਦੇ ਅੰਕੁਰ ਮਿੱਤਲ ਨੇ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੇ 52ਵੇਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਸ਼ੁਟਆੱਫ ‘ਚ ਪੁਰਸ਼ ਡਬਲ ਟਰੈਪ ਈਵੇਂਟ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਅੰਕੁਰ ਨੇ ਸ਼ੂਟਆੱਫ ‘ਚ 150 ਚੋਂ 140 ਦੇ ਸਕੋਰ ਨਾਲ ਚੀਨ ਦੇ ਯਾਂਗ ਅਤੇ ਸਲੋਵਾਕੀਆ ਦੇ ਆਂਦਰੇਜ਼ ਨੂੰ ਪਿੱਛੇ ਛੱਡਿਆ ਉਹਨਾਂ ਫਿਰ ਚੀਨੀ ਖਿਡਾਰੀ ਨੂੰ 4-3 ਨਾਲ ਹਰਾਉਂਦੇ ਹੋਏ ਸੋਨ ਤਮਗਾ ਆਪਣੇ ਨਾਂਅ ਕਰ ਲਿਆ ਸਲੋਵਾਕੀਆਈ ਨਿਸ਼ਾਨੇਬਾਜ਼ ਦੂਸਰੇ ਟੀਚੇ ਨੂੰ ਖੁੰਝ ਗਏ ਜਿਸ ਨਾਲ ਉਹਨਾਂ ਨੂੰ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਭਾਰਤੀ  ਨਿਸ਼ਾਨੇਬਾਜ਼ਾਂ ਨੇ ਨਾਲ ਹੀ ਪੁਰਸ਼ਾਂ ਦੀ ਟੀਮ ਈਵੇਂਟ ਦਾ ਕਾਂਸੀ ਵੀ ਆਪਣੇ ਨਾਂਅ ਕੀਤਾ ਅੰਕੁਰ ਨਾਲ ਮੁਹੰਮਦ ਅਸਾਦ ਅਤੇ ਸ਼ਾਰਦੁਲ ਵਿਹਾਨ ਦੀ ਟੀਮ ਨੇ 409 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕਰਦੇ ਹੋਏ ਕਾਂਸੀ ਤਗਮਾ ਜਿੱਤਿਆ ਚੀਨੀ ਟੀਮ ਨੂੰ 410 ਅੰਕਾਂ ਨਾਲ ਚਾਂਦੀ ਅਤੇ ਇਟਲੀ ਦੀ ਟੀਮ ਨੂੰ 411 ਅੰਕਾਂ ਨਾਲ ਸੋਨ ਤਮਗਾ ਮਿਲਿਆ

 

 
ਇਸ ਤੋਂ ਇਲਾਵਾ ਮਿਕਸਡ ਜੂਨੀਅਰ ਟਰੈਪ ਟੀਮ ‘ਚ ਭਾਰਤ ਦੀ ਮਨੀਸ਼ਾ ਕੀਰ ਅਤੇ ਮਾਨਵਦਿਤਿਆ ਸਿੰਘ ਰਾਠੌਰ ਨੇ 139 ਦੇ ਸਕੋਰ ਨਾਲ ਦੂਸਰੇ ਸਥਾਨ ‘ਤੇ ਰਹਿ ਕੇ ਛੇ ਟੀਮਾਂ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹਾਲਾਂਕਿ ਫਾਈਨਲ ‘ਚ ਭਾਰਤੀ ਟੀਮ ਕੁੱਲ 24 ਦੇ ਸਕੋਰ ਨਾਲ ਚੌਥੇ ਨੰਬਰ ‘ਤੇ ਰਹਿ ਕੇ ਕਾਂਸੀ ਤਮਗੇ ਤੋਂ ਖੁੰਝ ਗਈ ਇਟਲੀ ਦੀ ਟੀਮ ਨੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ 42 ਦੇ ਨਾਲ ਸੋਨ ਤਮਗਾ  ਜਿੱਤਿਆ

 

 
ਸੱਤਵੇਂ ਦਿਨ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਕੋਲ 7 ਸੋਨ, 7 ਚਾਂਦੀ ਅਤੇ 6 ਕਾਂਸੀ ਤਮਗਿਆਂ ਸਮੇਤ ਕੁੱਲ 21 ਤਮਗੇ ਹਨ ਇਸ ਤੋਂ ਇਲਾਵਾ ਉਸਨੇ ਦੋ ਓਲੰਪਿਕ ਕੋਟਾ ਵੀ ਹਾਸਲ ਕੀਤੇ ਹਨ ਜੋ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ‘ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top