ਮਿਕਸ ਦਾਲ ਪਕੌੜਾ

0

ਸਮੱਗਰੀ: 1 ਕੱਪ ਮੂੰਗ ਦਾਲ, 1/4 ਕੱਪ ਮਸਰ ਦਾਲ, 1/4 ਕੱਪ ਛੋਲਿਆਂ ਦੀ ਦਾਲ, 1 ਪਿਆਜ (ਬਰੀਕ ਕੱਟਿਆ ਹੋਇਆ), 2 ਹਰੀਆਂ ਮਿਰਚਾਂ (ਬਰੀਕ ਕੱਟੀਆਂ ਹੋਈਆਂ), 1 ਛੋਟਾ ਚਮਚ ਜੀਰਾ, 2 ਚੂੰਢੀਆਂ ਹਿੰਗ, ਥੋੜ੍ਹਾ ਜਿਹਾ ਚਾਟ ਮਸਾਲਾ, ਤਲਣ ਲਈ ਤੇਲ, ਨਮਕ ਸਵਾਦ ਅਨੁਸਾਰ।
ਤਰੀਕਾ:
ਦਾਲ ਨੂੰ ਧੋ ਕੇ 4-5 ਘੰਟੇ ਲਈ ਭਿਉਂ ਦਿਓ ਅਤੇ ਜਦੋਂ ਦਾਲ ਭਿੱਜ ਜਾਵੇ ਤਾਂ ਇਸਨੂੰ ਮਿਕਸੀ ‘ਚ ਬਰੀਕ ਪੀਸ ਲਓ ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਪਿਸੀ ਦਾਲ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਭਾਰੀ ਥੱਲੇ ਵਾਲੀ ਕੜਾਹੀ ‘ਚ ਤੇਲ ਗਰਮ ਕਰੋ ਅਤੇ ਦਾਲ ਦੇ ਪਕੌੜੇ ਬਣਾ ਕੇ ਤੇਲ ‘ਚ ਪਾਓ ਮੱਧਮ ਅੱਗ ‘ਤੇ ਇਨ੍ਹਾਂ ਪਕੌੜਿਆਂ ਨੂੰ ਸੁਨਹਿਰਾ ਹੋਣ ਤੱਕ ਤਲ਼ ਲਓ ਗਰਮ ਪਕੌੜੇ ਤਿਆਰ ਹਨ ਪੁਦੀਨੇ ਦੀ ਚਟਨੀ ਜਾਂ ਫਿਰ ਆਪਣੀ ਪਸੰਦ ਦੀ ਚਟਨੀ-ਸਾੱਸ ਨਾਲ ਪਰੋਸੋ ਤੇ ਖਾਓ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।