ਵਿਧਾਇਕ ਉੱਗੋਕੇ ਦੇ ਪਿਤਾ ਦੀ DMC ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਮੌਤ

ਵਿਧਾਇਕ ਉੱਗੋਕੇ ਦੇ ਪਿਤਾ ਦੀ ਡੀਐਮਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ਼ ਮੌਤ

ਭਦੌੜ/ਬਰਨਾਲਾ, (ਜਸਵੀਰ ਸਿੰਘ ਗਹਿਲ)। ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਪਿਛਲੇ 6 ਦਿਨਾਂ ਤੋਂ ਲੁਧਿਆਣਾ ਦੇ ਦਇਆ ਨੰਦ ਹਸਪਾਤਲ ਵਿਖੇ ਜ਼ੇਰੇ ਇਲਾਜ਼ ਸਨ। ਲੰਘੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਜ਼ਿਲਾ ਬਰਨਾਲਾ ਦੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦੁਆਰਾ 22 ਸਤੰਬਰ ਨੂੰ ਆਪਣੇ ਘਰ ਅੰਦਰ ਹੀ ਕਥਿੱਤ ਕੋਈ ਜ਼ਹਿਰੀਲੀ ਚੀਜ ਨਿਗਲਣ ਕਾਰਨ ਹਾਲਤ ਖਰਾਬ ਹੋ ਗਈ ਸੀ।

ਜਿੰਨਾਂ ਨੂੰ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਤਪਾ ਵਿਖੇ ਲਿਜਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਨਾਂ ਦੀ ਹਾਲਤ ਨੂੰ ਦੇਖਦਿਆਂ ਲੁਧਿਆਣਾ ਦੇ ਦਇਆ ਨੰਦ ਹਸਪਤਾਲ ਨੂੰ ਰੈਫ਼ਰ ਕਰ ਦਿੱਤਾ ਸੀ। ਜਿੱਥੇ ਪਿਛਲੇ 6 ਦਿਨਾਂ ਤੋਂ ਦਰਸ਼ਨ ਸਿੰਘ ਜ਼ੇਰੇ ਇਲਾਜ਼ ਸਨ। ਊਸ ਦਿਨ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਖੁਦ ਦੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਕੇ ਆਪਣੇ ਪਿਤਾ ਦੀ ਹਾਲਤ ਸਥਿਰ ਹੋਣ ਵਾਰੇ ਜਾਣਕਾਰੀ ਦਿੱਤੀ ਸੀ। ਪਰ ਅੱਜ ਦੁਪਿਹਰ ਤੋਂ ਪਹਿਲਾਂ ਉਨਾਂ ਨੇ ਆਖਰੀ ਸ਼ਾਹ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ