MLC ਚੋਣਾਂ ‘ਚ ਭਾਜਪਾ ਨੂੰ ਮਿਲੀ ਤਿੰਨ ਸੀਟਾਂ ‘ਤੇ ਜਿੱਤ

ਗੋਰਖ਼ਪੁਰ। ਭਾਜਪਾ ਨੇ ਅੱਜ ਆਏ ਐਮਐਲਸੀ ਚੋਣ ਨਤੀਜਿਆਂ ‘ਚ ਤਿੰਨ ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਇਹ ਸੀਟਾਂ ਕਾਨ੍ਹਪੁਰ, ਗੋਰਖ਼ਪੁਰ ਤੇ ਬਰੇਲੀ ਹਨ। ਉਧਰ, ਦੋ ਸੀਟਾਂ ਆਜ਼ਾਦ ਨੂੰ ਮਿਲੀਆਂ ਹਨ। ਇਨ੍ਹਾਂ ਸਾਰੀਆਂ ਪੰਜ ਸੀਟਾਂ ‘ਤੇ 3 ਫਰਵਰੀ ਨੂੰ ਵੋਟਾਂ ਪਈਆਂ ਸਨ।
ਬਰੇਲੀ-ਮੁਰਾਦਾਬਾਦ ਬਲਾਕ ਚੋਣ ਹਲਕੇ ‘ਚ ਭਾਜਪਾ ਦੇ ਡਾ. ਜੈਪਾਲ ਸਿੰਘ ਵਿਅਸਤ ਨੇ ਸਪਾ ਦੀ ਰੇਨੂ ਮਿਸ਼ਰਾ ਨੂੰ 23973 ਵੋਟਾਂ ਨਾਲ ਹਰਾਇਆ। ਭਾਜਪਾ ਦੇ ਡਾ. ਵਿਅਸਤ ਨੂੰ 39063 ਵੋਟਾਂ ਮਿਲੀਆਂ।
ਕਾਨ੍ਹਪੁਰ ਹਲਕੇ ਤੋਂ ਭਾਜਪਾ ਦੇ ਅਰੁਣ ਪਾਠਕ 40633 ਵੋਟਾਂ ਨਾਲ ਜੇਤੂ ਰਹੇ।