Breaking News

ਰਾਜ ਸਭਾ ‘ਚ ਅੱਜ ਪੇਸ਼ ਹੋਵੇਗਾ GST ਬਿੱਲ,ਕੌਣ ਰਹੇਗਾ ਨਫ਼ੇ ‘ਚ, ਕਿਸਨੂੰ ਹੋਵੇਗਾ ਨੁਕਸਾਨ

ਨਵੀਂ ਦਿੱਲੀ। ਦੇਸ਼ ਂਚ ਬਿਜਨੈਸ ਨੂੰ ਸੌਖਾ ਬਣਾਉਣ ਲਈ ਗੁਡਸ ਐਂਡ ਸਰਵਿਸੇਜ ਟੈਕਸ ਜੀਐਸਟੀ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੀ ਕਵਾਇਦ ਚੱਲ ਰਹੀ ਹੈ। ਪੂਰੀ ਉਮੀਦ ਹੈ ਕਿ ਅੱਜ ਰਾਜ ਸਭਾ ‘ਚ ਜੀਐਸਟੀ ਸੰਵਿਧਾਨਕ ਸੋਧ ਬਿੱਲ ਪਾਸ ਹੋ ਜਾਵੇਗਾ। ਜਾਣਕਾਰੀ ਇਸ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸ ਰਹੇ ਹਨ। ਹੁਣ ਦੇਸ਼ ‘ਚ ਡਾਇਰੈਕਟਰ ਅਤੇ ਇਨਡਾਇਰੈਕਟ ਟੈਕਸ ਨਾਲ ਕੁੱਲ 1.46 ਲੱਖ ਕਰੋੜ ਰੁਪਏ ਜਮ੍ਹਾ ਹੁੰਦੇ ਹਨ ਜਿਸ ਦਾ ਲਗਭਗ-ਲਗਭਗ 34 ਫੀਸਦੀ ਇਨਡਾਇਰੈਕਟ ਟੈਕਸ ਤੋਂ ਆਉਂਦਾ ਹੈ। ਇਸ ‘ਚ ਐਕਸਾਈਜ਼ ਟੈਕਸ ਦੀ ਹਿੱਸੇਦਾਰੀ 2.8 ਲੱਖ ਕਰੜ ਰੁਪਏ ਜਦੋਂ ਕਿ ਸਰਵਿਸ ਟੈਕਸ ਦੀ 2.1 ਲੱਖ ਕਰੋੜ ਰੁਪਏ ਹੈ।

ਨਵੀਂ ਦਿੱਲੀ, (ਏਜੰਸੀ) ਰਾਜ ਸਭਾ ‘ਚ ਜੀਐਸਟੀ ਬਿੱਲ ‘ਤੇ ਚਰਚਾ ਤੋਂ ਪਹਿਲਾਂ ਸਰਕਾਰ ਨੇ ਅੱਜ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਸਰਕਾਰ ਵੱਲੋਂ ਇਸ ਸੰਵਿਧਾਨ ਸੋਧ ਬਿੱਲ ‘ਚ ਕੀਤੇ ਜਾਣ ਵਾਲੇ ਸੋਧਾਂ ਨੂੰ ਸਦਨ ਦੇ ਮੈਂਬਰਾਂ ਦਰਮਿਆਨ ਵੰਡ ਦਿੱਤਾ ਗਿਆ ਹੈ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਨੂੰ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਸਦਨ ‘ਚ ਪੈਂਡਿੰਗ ਬਿੱਲ ਨੂੰ ਦੋ ਦਿਨ ਪਹਿਲਾਂ ਹੀ ਸਕੱਤਰੇਤ ਨੂੰ ਸੌਂਪ ਦਿੱਤਾ ਗਿਆ ਹੈ ਜੇਤਲੀ ਤੋਂ ਪਹਿਲਾਂ ਸਪਾ ਦੇ ਨਰੇਸ਼ ਅਗਰਵਾਲ ਸਮੇਤ ਕੁਝ ਮੈਂਬਰਾਂ ਨੇ ਸਿਫਰ ਕਾਲ ‘ਚ ਇਹ ਮੁੱਦਾ ਚੁੱਕਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਬਿੱਲ ਜਾਂ ਸੋਧ ਦੀ ਕਾਪੀ ਹਾਲੇ ਤੱਕ ਨਹੀਂ ਮਿਲੀ ਹੈ
ਵਸਤੂ ਤੇ ਸੇਵਾ ਟੈਕਸ (ਜੀਐਸਟੀ) ਲਾਗੂ ਕਰਨ ਲਈ ਲਿਆਂਦੇ ਜਾਣ ਵਾਲੇ ਸੰਵਿਧਾਨ ਸੋਧ ਬਿੱਲ ‘ਤੇ ਅੱਜ ਸਦਨ ‘ਚ ਚਰਚਾ ਕੀਤੀ ਜਾਣੀ ਹੈ ਇਹ ਬਿੱਲ ਪਿਛਲੇ ਸਾਲ ਲੋਕ ਸਭਾ ‘ਚ ਪਾਸ ਹੋ ਚੁੱਕਿਆ ਹੇ ਤੇ ਇਹ ਪਿਛਲੀ ਅਗਸਤ ਤੋਂ ਉੱਚ ਸਦਨ ‘ਚ ਪੈਂਡਿੰਗ ਹੈ ਕਾਂਗਰਸ ਨੂੰ ਇਸ ਬਿੱਲ ਦੀਆਂ ਕੁਝ ਤਜਵੀਜ਼ਾਂ ਨੂੰ ਲੈ ਕੇ ਇਤਰਾਜ਼ਗੀਆਂ ਸਨ
ਸਿਫਰ ਕਾਲ ‘ਚ ਸਪਾ ਮੈਂਬਰ ਅਗਰਵਾਲ ਨੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੈਬਨਿਟ ਨੇ ਇਸ ਬਿੱਲ ਦੇ ਸੋਧ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਨ੍ਹਾਂ ਸੋਧਾਂ ਨੂੰ ਮੈਂਬਰਾਂ ਨੂੰ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਹ ਇਨ੍ਹਾਂ ਦਾ ਅਧਿਐਨ ਕਰਕੇ ਚਰਚਾ ‘ਓ ਹਿੱਸਾ ਲੈ ਸਕਣ

ਪਾਰਟੀ ਦੀ ਰਣਨੀਤੀ ਤੈਅ ਕਰਨ ‘ਚ ਜੁਟੀ ਕਾਂਗਰਸ
ਨਵੀਂ ਦਿੱਲੀ, (ਏਜੰਸੀ) ਜੀਐੱਸਟੀ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵਿਚਾਰ ਲਈ ਇੱਕ ਵਿਸ਼ੇਸ਼ ਮੀਟਿੰਗ ਸੱਦੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਪਾਰਟੀ ਦੇ ਆਗੂ ਮਲਿੱਕਾਅਰਜੁਨ ਖੜਗੇ, ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਤੇ ਰਾਜ ਸਭਾ ‘ਚ ਪਾਰਟੀ ਦੇ ਉਪ ਆਗੂ ਆਨੰਦ ਸ਼ਰਮਾ ਤੇ ਹੋਰਨਾਂ ਨਾਲ ਸੰਸਦ ਭਵਨ ‘ਚ ਮੀਟਿੰਕ ਕੀਤੀ ਤੇ ਮਹੱਤਵਪੂਰਨ ਟੈਕਸ ਸੁਧਾਰ ਕਾਨੂੰਨ ਨਾਲ ਸਬੰਧੀ ਵੱਖ-ਵੱਖ ਬਿੰਦੂਆਂ ‘ਤੇ ਚਰਚਾ ਕੀਤੀ ਕਾਂਗਰਸ ਸੂਤਰਾਂ ਨੇ ਕਿਹਾ ਕਿ ਰਾਹੁਲ ਇਸ ਮੁੱਦੇ ‘ਤੇ ਦੂਜੇ ਗੇੜ ਦੀ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਆਨੰਦ ਸ਼ਰਮਾ  ਵਿੱਤ ਮੰਤਰੀ ਅਰੁਣ ਜੇਤਲੀ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਨੂੰ ਪਾਰਟੀ ਦੇ ਵਿਚਾਰਾਂ ਤੋਂ ਜਾਣੂ ਕਰਵਾਉਣਗੇ ਮੀਟਿੰਗ ਤੋਂ ਬਾਅਦ ਖੜਗੇ ਨੇ ਦੱਸਿਆ ਕਿ ਰਾਹੁਲ ਨੇ ਜੀਐਸਟੀ ਬਿੱਲ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਪਾਰਟੀ ਦੀ ਰਣਨੀਤੀ ‘ਤੇ ਚਰਚਾ ਕੀਤੀ

ਪ੍ਰਸਿੱਧ ਖਬਰਾਂ

To Top