ਮੋਦੀ ਜੀ, ਨੌਕਰਸ਼ਾਹਾਂ ਦੀ ‘ਹੜਤਾਲ’ ਖ਼ਤਮ ਕਰਵਾਓ : ਕੇਜਰੀਵਾਲ

Modi, Rid, Bureaucrats, Strike, Kejriwal

ਨਵੀਂ ਦਿੱਲੀ, ਏਜੰਸੀ

ਪਿਛਲੇ ਚਾਰ ਦਿਨਾਂ ਤੋਂ ਆਪਣੀ ਮੰਗਾਂ ਸਬੰਧੀ ਸਰਕਾਰੀ ਰਿਹਾਇਸ਼ ‘ਚ ਧਰਨੇ ‘ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪਰਾਜਪਾਲ ਅਨਿਲ ਬੈਜਲ ਨਾਲ ਸਿਆਸੀ ਖਿਚੋਤਾਣ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਗੁਹਾਰ ਲਾਈ ਹੈ।

ਦਿੱਲੀ ਦੇ ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਫਰਵਰੀ ਮਹੀਨੇ ਹੋਈ ਕਥਿੱਤ ਹੱਥੋ ਪਾਈ ਤੋਂ ਬਾਅਦ ਦਿੱਲੀ ‘ਚ ਤਾਇਨਾਤ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀਆਂ ਦੀ ‘ਹੜਤਾਲ’ ਸਬੰਧੀ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਤਿੰਨ ਸਹਿਯੋਗੀ ਸੋਮਵਾਰ ਸ਼ਾਮ ਤੋਂ ਸਰਕਾਰੀ ਰਿਹਾਇਸ਼ ਦੇ ਵੇਟਿੰਗ ਹਾਲ ‘ਚ ਧਰਨੇ ‘ਤੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਤੋਂ ਸਰਕਾਰੀ ਰਿਹਾਇਸ਼ ‘ਚ ਹੀ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਹੈ।  ਕੇਜਰੀਵਾਲ ਨੇ ਦਿੱਲੀ ‘ਚ ਨੌਕਰਸ਼ਾਹਾਂ ਦੀ ‘ਹੜਤਾਲ’ ਨੂੰ ਖਤਮ ਕਰਾਉਣ ਲਈ ਮੋਦੀ ਨੂੰ ਚਿੱਠੀ ਲਿਖ ਕੇ ਦਖਲ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਚਿੱਠੀ ‘ਚ ਮੋਦੀ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਸਰਕਾਰ ਦੇ ਅਧੀਨ ਤਾਇਨਾਤ ਆਈਏਐਸ ਅਧਿਕਾਰੀਆਂ ‘ਤੇ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਤੇ ਉਪ ਰਾਜਪਾਲ ਦਾ ਕੰਟਰੋਲ ਹੈ। ਇਸ ਲਈ ਉਹ ਨੌਕਰਸ਼ਾਹੀ ਦੀ ਹੜਤਾਲ ਨੂੰ ਖਤਮ ਕਰਾਉਣ ਲਈ ਦਖਲ ਦੇਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।