ਮੋਦੀ ਤੇ 57 ਮੰਤਰੀਆਂ ਨੇ ਚੁੱਕੀ ਸਹੁੰ

0
Modi, Ministers, Administered, Oath

ਮੋਦੀ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰਏਜੰਸੀ

ਨਵੀਂ ਦਿੱਲੀ | ਭਾਜਪਾ ਨੂੰ ਲੋਕ ਸਭਾ ਚੋਣਾਂ ‘ਚ ਜਿੱਤ ਦਿਵਾਉਣ ਵਾਲੇ ਨਰਿੰਦਰ ਮੋਦੀ ਨੇ ਅੱਜ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸਹੁੰ ਚੁੱਕ ਸਮਾਰੋਹ ਵਿੱਚ ਉਨ੍ਹਾਂ ਨਾਲ ਮੰਤਰੀ ਮੰਡਲ ਦੇ 57 ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ, ਜਿਨ੍ਹਾਂ ‘ਚ 24 ਕੈਬਨਿਟ ਮੰਤਰੀ ਹਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਕੰਪਲੈਕਸ ‘ਚ ਹੋਏ ਸਹੁੰ ਚੁੱਕ ਸਮਾਗਮ ‘ਚ ਮੋਦੀ ਤੇ ਹੋਰ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁੱਕਾਈ ਸਭ ਤੋਂ ਪਹਿਲਾਂ ਮੋਦੀ ਨੇ ਸਹੁੰ ਚੁੱਕੀ, ਉਸ ਤੋਂ ਬਾਅਦ 24 ਕੈਬਨਿਟ ਮੰਤਰੀਆਂ ਤੇ 33 ਰਾਜ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਰਾਜ ਮੰਤਰੀਆਂ ‘ਚ 9 ਬਿਨਾ ਵਿਭਾਗ ਵਾਲੇ ਮੰਤਰੀ ਹਨ
ਇਸ ਮੌਕੇ ਬਿਮਸਟੇਕ ਦੇਸ਼ਾਂ ਦੇ ਆਗੂਆਂ ਦੇ ਨਾਲ-ਨਾਲ ਵੱਖ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਸਿਆਸੀ ਪਾਰਟੀਆਂ ਦੇ ਮੁਖੀ ਤੇ ਕਈ ਹੋਰ ਉੱਘੇ ਵਿਅਕਤੀ ਮੌਜ਼ੂਦ ਸਨ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਈ ਹੋਰ ਸੀਨੀਅਰ ਆਗੂ ਵੀ ਸਮਾਰੋਹ ‘ਚ ਸ਼ਾਮਲ ਹੋਏ ਰਤਨ ਟਾਟਾ ਤੇ ਮੁਕੇਸ਼ ਅੰਬਾਨੀ ਸਮੇਤ ਉਦਯੋਗ ਜਗਤ ਤੇ ਸਿਨੇ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਵੀ ਮੌਜ਼ੂਦ ਸਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਮਾਗਮ ‘ਚ ਆਉਣ ਤੋਂ ਨਾਂਹ ਕਰ ਦਿੱਤੀ ਸੀ ਸਮਾਗਮ ‘ਚ ਲਗਭਗ 8 ਹਜ਼ਾਰ ਵਿਅਕਤੀ ਮੌਜੂਦ ਸਨ ਗੁਆਂਢੀ ਦੇਸ਼ਾਂ ‘ਚੋਂ ਸਿਰਫ਼ ਪਾਕਿਸਤਾਨ ਨੂੰ ਸਹੁੰ ਚੁੱਕ ਸਮਾਗਮ ‘ਚ ਨਹੀਂ ਸੱਦਿਆ ਗਿਆ ਸੀ ਇਸ ਤੋਂ ਪਹਿਲਾਂ ਮੋਦੀ ਨੇ ਸਵੇਰੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਮਾਧੀ ‘ਸਦੈਵ ਅਟਲ’ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਕੌਮੀ ਯੁੱਧ ਸਮਾਰਕ ਜਾ ਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਵੀ ਨਮਨ ਕੀਤਾ

ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ‘ਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀ. ਵੀ. ਸਦਾਨੰਦ ਗੌੜਾ, ਸ੍ਰੀਮਤੀ ਨਿਰਮਲਾ ਸੀਤਾਰਮਣ, ਰਾਮ ਵਿਲਾਸ ਪਾਸਵਾਨ, ਨਰਿੰਦਰ ਸਿੰਘ ਤੋਮਰ, ਰਵੀਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰਚੰਦ ਗਹਿਲੋਤ, ਐਸ ਜੈਸ਼ੰਕਰ, ਰਮੇਸ਼ ਪੋਖਰਿਆਲ ਨਿਸ਼ੰਕ, ਅਰਜੁਨ ਮੁੰਡਾ, ਸ੍ਰੀਮਤੀ ਸਮ੍ਰਿਤੀ ਇਰਾਨੀ, ਡਾ. ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪਿਊਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਿਆਰ ਅੱਬਾਸ ਨਕਵੀ, ਪ੍ਰਹਿਲਾਦ ਜੋਸ਼ੀ, ਡਾ. ਮਹਿੰਦਰਨਾਥ ਪਾਂਡੇ, ਡਾ. ਅਰਵਿੰਦ ਸਾਂਵਤ, ਗਿਰੀਰਾਜ ਸਿੰਘ ਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹਨ
ਰਾਜ ਮੰਤਰੀ ਸਵਤੰਤਰ ਪ੍ਰਭਾਰ :
ਸਰਵਸ੍ਰੀ ਸੰਤੋਸ਼ ਗੰਗਵਾਰ, ਰਾਓ ਇੰਦਰਜੀਤ ਸਿੰਘ, ਸ੍ਰੀਪਦ ਯੇਸੋ ਨਾਈਕ, ਜਤਿੰਦਰ ਸਿੰਘ, ਕਿਰੇਨ ਰਿਜਿਜੂ, ਪ੍ਰਹਿਲਾਦ ਸਿੰਘ ਪਟੇਲ, ਰਾਜਕੁਮਾਰ ਸਿੰਘ, ਹਰਦੀਪ ਸਿੰਘ ਪੁਰੀ ਤੇ ਮਨਸੁਖ ਭਾਈ ਮਾਂਡਵੀਆ ਨੇ ਸੂਬਾ ਮੰਤਰੀ (ਬਿਨਾ ਵਿਭਾਗ) ਵਜੋਂ ਸਹੁੰ ਚੁੱਕੀ

ਰਾਜ ਮੰਤਰੀ:

ਇਨ੍ਹਾਂ ਤੋਂ ਇਲਾਵਾ ਫੱਗਣ ਸਿੰਘ ਕੁਲਸਤੇ, ਅਸ਼ਵਿਨੀ ਚੌਬੇ, ਅਰਜੁਨ ਰਾਮ ਮੇਘਾਲਿਆ, ਵੀ. ਕੇ. ਸਿੰਘ, ਕ੍ਰਿਸ਼ਨਪਾਲ ਗੁੱਜਰ, ਰਾਓ ਸਾਹਿਬ ਦਾਦਾਰਾਓ ਪਾਟਿਲ ਦਾਨਵੇ, ਜੀ ਕਿਸ਼ਨ ਰੇਡੀ, ਪੁਰਸ਼ੋਤਮ ਰੂਪਾਲਾ, ਰਾਮਦਾਸ ਅਠਾਵਲੇ,  ਨਿਰੰਜਨ ਜੋਤੀ, ਬਾਬੁਲ ਸੁਪ੍ਰਿਓ, ਸੰਜੀਵ ਕੁਮਾਰ ਬਾਲੀਆਨ, ਸੰਜੈ ਸ਼ਾਮਰਾਓ, ਅਨੁਰਾਗ ਠਾਕੁਰ, ਸੁਰੇਸ਼ ਚੰਦਰਸੱਪਾ, ਸੁਰੇਸ਼ ਅੰਗੜੀ, ਨਿੱਤਿਆਨੰਦ ਰਾਏ, ਰਤਨ ਲਾਲ ਕਟਾਰੀਆ, ਵੀ. ਮੁਰਲੀਧਰਨ, ਸ੍ਰੀਮਤੀ ਰੇਣੂਕਾ ਸਿੰਘ ਸਰੂਤਾ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਪ੍ਰਤਾਪ ਚੰਦਰ ਸਾਰੰਗੀ, ਕੈਲਾਸ਼ ਚੌਧਰੀ ਤੇ ਸ੍ਰੀਮਤੀ ਦੇਵਸ੍ਰੀ ਚੌਧਰੀ ਨੂੰ ਰਾਜ ਮੰਤਰੀ ਵਜੋਂ ਸਹੁੰ ਚੁੱਕਾਈ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।