ਮੋਦੀ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜੈਅੰਤੀ ‘ਤੇ ਕੀਤਾ ਨਮਨ

0
55

ਮੋਦੀ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜੈਅੰਤੀ ‘ਤੇ ਕੀਤਾ ਨਮਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜੈਅੰਤੀ ‘ਤੇ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਤੇ ਆਦਰਸ਼ਾਂ ਨੇ ਦੇਸ਼ ਦੇ ਲੱਖਾਂ ਲੋਕਾਂ ਨੂੰ ਸਹੀ ਰਾਸਤਾ ਵਿਖਾਇਆ ਹੈ।

ਡਾ. ਮੁਖਰਜੀ ਦੀ ਅੱਜ 119 ਵੀਂ ਜੈਅੰਤੀ ਹੈ। ਮੋਦੀ ਨੇ ਡਾ. ਮੁਖਰਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਟਵੀਟ ਕੀਤਾ ਕਿ ਡਾ. ਮੁਖਰਜੀ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਨਮਨ ਕਰਦਾ ਹਾਂ। ਉਹ ਇੱਕ ਸਮਰਪਿਤ ਦੇਸ਼ ਭਗਤ ਸਨ, ਜਿਨ੍ਹਾਂ ਨੇ ਭਾਰਤ ਦੇ ਵਿਕਾਸ ‘ਚ ਬੇਹੱਦ ਯੋਗਦਾਨ ਦਿੱਤਾ। ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਨਾਦਾਇਕ ਯਤਨ ਕੀਤੇ। ਉਨ੍ਹਾਂ ਦੇ ਵਿਚਾਰ ਤੇ ਆਦਰਸ਼ ਦੇਸ਼ ਦੇ ਲੱਖਾਂ ਲੋਕਾਂ ਨੂੰ ਮਜ਼ਬੂਤੀ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ