ਦੇਸ਼

ਮੋਦੀ ਵੱਲੋਂ ਭੰਡੀ ਪ੍ਰਚਾਰ ਦਾ ਸਿਰਾ, ਵਿਰੋਧੀ ਗਠਜੋੜ ਨੂੰ ਕਿਹਾ ‘ਸ਼ਰਾਬ’

Modi, Propaganda, Campaign, Anti Coalition, 'Liquor'

ਕਾਂਗਰਸ ਤੇ ਵਿਰੋਧੀ ਪਾਰਟੀਆਂ ਦਾ ਮੋਦੀ ‘ਤੇ ਪਲਟਵਾਰ, ਸ਼ਬਦਾਵਲੀ ਨੂੰ ਗੈਰ ਜ਼ਮਹੂਰੀ ਕਰਾਰ ਦਿੱਤਾ

ਮੇਰਠ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਅੱਜ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਨਾ ਕੀਤਾ ਉਨ੍ਹਾਂ ਕਿਹਾ ਕਿ ਸਪਾ ਦੇ ਸੱਲੇ, ਰਾਲੋਦ ਦੇ ਰਾਰੇ ਤੇ ਬਸਪਾ ਦੇ ਬੱਬੇ ਨੂੰ ਮਿਲਾ ਕੇ ‘ਸ਼ਰਾਬ’ ਬਣਦੀ ਹੈ ਜੋ ਸਿਹਤ ਲਈ ਖਤਰਨਾਕ ਹੁੰਦੀ ਹੈ ਇਸ ਲਈ ਇਸ ਗਠਜੋੜ ਤੋਂ ਦੂਰ ਰਹਿਣਾ ਚਾਹੀਦਾ ਹੈ

ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ‘ਮੈਂ ਸਾਡੇ ਸਭ ਦੇ ਚੌਧਰੀ ਚਰਨ ਸਿੰਘ ਜੀ ਨੂੰ ਮੈਂ ਨਮਨ ਕਰਦਾ ਹਾਂ ਚਰਨ ਸਿੰਘ ਜੀ ਨੇ ਦੇਸ਼ ਲਈ ਅਹਿਮ ਯੋਗਦਾਨ ਦਿੱਤਾ ਚੌਧਰੀ ਜੀ ਦੇਸ਼ ਦੇ ਉਨ੍ਹਾਂ ਸਪੂਤਾਂ ‘ਚੋਂ ਹਨ, ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਖੇਤ-ਖਲਿਹਾਨ ‘ਤੇ ਧਿਆਨ ਦੇਣ ਲਈ ਮਜ਼ਬੂਰ ਕੀਤਾ ਜ਼ਿਕਰਯੋਗ ਹੈ ਕਿ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਦੀ ਪਾਰਟੀ ਰਾਲੋਦ ਨੇ ਇਸ ਚੋਣ ‘ਚ ਬਸਪਾ ਤੇ ਸਪਾ ਦੇ ਨਾਲ ਗਠਜੋੜ ਕੀਤਾ ਹੈ ਆਪਣੇ ਭਾਸ਼ਣ ‘ਚ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਖੇਤਰ ‘ਚ ਸਰਜੀਕਲ ਸਟਰਾਈਕ ਕਰਨ ਦਾ ਸਾਹਸ ਦਿਖਾਇਆ ਹੈ, ਭਾਵੇਂ ਉਹ ਜ਼ਮੀਨ ਹੋਵੇ, ਆਸਮਾਨ ਹੋਵੇ ਜਾਂ ਫਿਰ ਪੁਲਾੜ ਹੋਵੇ ਪ੍ਰਧਾਨ ਮੰਤਰੀ ਨੇ ਸੂਬੇ ‘ਚ ਸਪਾ-ਬਸਪਾ ਗਠਜੋੜ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਅੱਜ ਇੱਕ ਪਾਸੇ ਨਵੇਂ ਭਾਰਤ ਦੇ ਸੰਸਕਾਰ ਹਨ, ਤਾਂ ਦੂਜੇ ਪਾਸੇ ਵੰਸ਼ਵਾਦ ਤੇ ਭ੍ਰਿਸ਼ਟਾਚਾਰ ਦਾ ਵਿਸਥਾਰ ਹੈ ਇੱਕ ਪਾਸੇ ਦਮਦਾਰ ਚੌਂਕੀਦਾਰ ਹੈ, ਤਾਂ ਦੂਜੇ ਪਾਸੇ ਚੌਂਕੀਦਾਰ ਹੈ ਤਾਂ ਦੂਜੇ ਪਾਸੇ ਦਾਗਦਾਰਾਂ ਦੀ ਭਰਮਾਰ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top