ਦੇਸ਼

ਚੋਣਵੇ ਕਾਰਪੋਰੇਟ ਘਰਾਣਿਆਂ ਦੇ ‘ਚੌਂਕੀਦਾਰ’ ਹਨ ਮੋਦੀ : ਰਾਹੁਲ

Modi, Watchman, Corporate, Houses, Rahul

5 ਸਾਲਾਂ ਤੋਂ ਦੇਸ਼ ਨੂੰ ਦਿਖਾ ਰਹੇ ਹਨ ‘ਫਲਾਪ ਮਨ ਕੀ ਬਾਤ’

ਪੂਰਨੀਆ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੁਣਵੇ ਕਾਰਪੋਰੇਟ ਘਰਾਣਿਆਂ ਦੇ ‘ਚੌਂਕੀਦਾਰ’ ਹੋਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਦੇ (ਕਾਰਪੋਰੇਟ ਘਰਾਣਿਆਂ) ਹਿੱਤਾਂ ਦੀ ਰੱਖਿਆ ਕਰਨ ਲਈ ਚੌਂਕੀਦਾਰ ਗਰੀਬਾਂ ਤੇ ਇਮਾਨਦਾਰ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਖੁੱਲ੍ਹੇ ਤੌਰ ‘ਤੇ ਲੁੱਟ ਰਿਹਾ ਹੈ ਗਾਂਧੀ ਨੇ ਪੂਰਣੀਆ ਦੇ ਇਤਿਹਾਸਕ ਰੰਗਭੂਮੀ ਮੈਦਾਨ ‘ਚ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਦੇਸ਼ ਦੇ ਚੌਂਕੀਦਾਰ ਹੋਣ ਦਾ ਦਾਅਵਾ ਕਰਦੇ ਹਨ ਪਰ ਅਸਲ ‘ਚ ਉਹ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਦਾ ਪੈਸਾ ਲੁੱਟ ਰਹੇ ਹਨ

ਉਨ੍ਹਾਂ ਕਿਹਾ ਕਿ ‘ਚੌਂਕੀਦਾਰ’ ਗਰੀਬਾਂ ਦੇ ਘਰ ‘ਚ ਨਹੀਂ ਸਗੋਂ ਅਮੀਰਾਂ ਦੇ ਘਰਾਂ ‘ਚ ਦਿਖਾਈ ਦਿੰਦਾ ਹੈ ਪ੍ਰਧਾਨ ਮੰਤਰੀ ਆਮ ਆਦਮੀ ਦੇ ਨਹੀਂ ਸਗੋਂ ਉਦਯੋਗਪਤੀ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੌਕਸੀ ਦੇ ਚੌਂਕੀਦਾਰ ਹਨ

 ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ‘ਤੇ ਵਿਅੰਗ ਕੱਸਦਿਆਂ ਕਿਹਾ, ਉਹ ਦੇਸ਼ ਵਾਸੀਆਂ ਨੂੰ ਆਪਣੇ ਸੰਬੋਧਨ ‘ਚ ਮਿੱਤਰੋ ਕਹਿ ਕੇ ਪੁਕਾਰਦੇ ਹਨ, ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੋਕਸੀ ਨੂੰ ‘ਭਾਈ’ ਕਹਿ ਕੇ ਸੰਬੋਧਨ ਕਰਦੇ ਹਨ ਪ੍ਰਧਾਨ ਮੰਤਰੀ ਮਿੱਤਰੋ ਦਾ ਪੈਸਾ ਆਪਣੇ ਭਾਈ ਦੀ ਜੇਲ੍ਹ ‘ਚ ਪਾ ਰਹੇ ਹਨ ਮੋਦੀ 2014 ‘ਚ ਕਹਿੰਦੇ ਸਨ, ਮੈਨੂੰ ਪ੍ਰਧਾਨ ਮੰਤਰੀ ਬਣਾਓ ਮੈਂ ਤੁਹਾਡੀ ਚੌਂਕੀਦਾਰੀ ਕਰਾਂਗਾ, ਹੁਣ 2019 ‘ਚ ਲੋਕਾਂ ਨੂੰ ਭਰਮ ‘ਚ ਪਾਉਣ ਲਈ ‘ਅਸੀਂ ਸਭ ਚੌਂਕੀਦਾਰ’ ਦਾ ਨਾਅਰਾ ਦੇ ਰਹੇ ਹਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top