ਪੰਜਾਬ

ਪੰਜ ਸਾਲ ਦੇਸ਼ ਨੂੰ ਲੁੱਟ ਕੇ ਮੋਦੀ ਵੱਲੋਂ ਹੁਣ ਚੌਂਕੀਦਾਰ ਦਾ ਢੋਂਗ ਕਿਉਂ : ਪਰਨੀਤ ਕੌਰ

Modi, Watchman, Country, Preneet Kaur

ਘੱਗਾ (ਜਗਸੀਰ/ਮਨੋਜ) | ‘ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਪੰਜ ਸਾਲ ਤੋਂ ਹਿੰਦੁਸਤਾਨ ਦੀ ਜਨਤਾ ਨੂੰ ਲੁੱਟਦਾ ਰਿਹਾ ਹੈ ਅਤੇ ਫਿਰ ਹੁਣ ਚੌਂਕੀਦਾਰ ਬਣਨ ਦਾ ਢੋਂਗ ਕਿਉਂ ਰਚ ਰਿਹਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਇੱਥੇ ਸੀਨੀਅਰ ਕਾਂਗਰਸੀ ਆਗੂ ਜਥੇਦਾਰ ਮੰਗਤ ਸਿੰਘ ਘੱਗਾ ਦੀ ਸਾਲਾਨਾ ਬਰਸੀ ਮੌਕੇ ਸ਼ਰਧਾਂਜਲੀ ਦੇਣ ਉਪਰੰਤ ਪ੍ਰੈਸ ਨਾਲ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰਾਜਕਾਲ ਦੌਰਾਨ ਦੇਸ਼ ਦੀ ਜਨਤਾ ਨੂੰ ਸਹੂਲਤਾਂ ਘੱਟ ਤੇ ਨੋਟਬੰਦੀ, ਜੀਐੱਸਟੀ, ਆਈਐੱਸਟੀ ਤੇ ਹੋਰ ਭਾਰੇ ਟੈਕਸਾਂ ਜਿਹੀਆਂ ਮੁਸ਼ਕਲਾਂ ਜਿਆਦਾ ਦਿੱਤੀਆਂ ਹਨ, ਜਿਸ ਕਾਰਨ ਦੇਸ਼ ਦੀ ਜਨਤਾ ਮੋਦੀ ਦੇ ਰਾਜ ਤੋਂ ਤ੍ਰਾਹ-ਤ੍ਰਾਹ ਕਰ ਉੱਠੀ ਹੈ, ਜਿਸ ਦੇ ਫਲਸਰੂਪ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਜਿੱਥੇ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਕਾਂਗਰਸ ਪਾਰਟੀ ਬੜੀ ਸ਼ਾਨ ਨਾਲ ਜਿੱਤ ਪ੍ਰਾਪਤ ਕਰਕੇ ਦੇਸ਼ ਦਾ ਸਰਵਪੱਖੀ ਵਿਕਾਸ ਕਰੇਗੀ। ਇਸ ਮੌਕੇ ਜਦ ਪਰਨੀਤ ਕੌਰ ਕੋਲੋਂ ਪੁੱਛਿਆ ਗਿਆ ਕਿ ਹਲਕਾ ਸ਼ੁਤਰਾਣਾਂ ਲਈ ਸਭ ਤੋਂ ਵੱਡਾ ਪ੍ਰੋਜੈਕਟ ਕੀ ਲੈ ਕੇ ਆ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਵਾਲਿਆਂ ਵਾਂਗ ਉਨ੍ਹਾਂ ਨੂੰ ਫੋਕੀਆਂ ਫੜ੍ਹਾਂ ਮਾਰਨੀਆਂ ਤਾਂ ਨਹੀਂ ਆਉਂਦੀਆਂ ਇਸ ਲਈ ਇਸ ਪ੍ਰੋਜੈਕਟ ਲਈ ਕੁੱਝ ਨਹੀਂ ਕਹਿ ਸਕਦੀ ਉਹ ਤਾਂ ਪਿੱਛੋਂ ਆਉਣਾ ਹੈ। ਇਸ ਤੋਂ ਬਿਨਾ ਪਰਨੀਤ ਕੌਰ ਪਿੰਡ ਕਕਰਾਲਾ ਭਾਈ ਕਾ ਵਿਖੇ ਪਹੁੰਚੇ ਤੇ ਪਿੰਡ ਵਾਸੀਆਂ ਦੀਆਂ ਹਸਪਤਾਲ ਦੀ, ਪਾਣੀ ਦੀ ਤੇ ਬਿਜਲੀ ਦੀ ਸਪਲਾਈ 24 ਘੰਟੇ ਕਰਨ ਆਦਿ ਸਮੱਸਿਆਵਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ
ਇਸ ਮੌਕੇ ਹਲਕਾ ਸ਼ੁਤਰਾਣਾਂ ਦੇ ਵਿਧਾਇਕ ਨਿਰਮਲ ਸਿੰਘ, ਯੂਥ ਆਗੂ ਸਤਨਾਮ ਸਿੰਘ, ਜੈ ਪ੍ਰਤਾਪ ਸਿੰਘ ਡੇਜੀ ਕਾਹਲੋਂ, ਨਰੇਸ਼ ਬਾਂਸਲ, ਸੁਖਦਰਸ਼ਨ ਮਿੰਨੀ, ਇੰਸਪੈਕਟਰ ਗੁਰਮੀਤ ਸਿੰਘ, ਪ੍ਰੋ. ਕੁਲਦੀਪ ਕੁਮਾਰ ਸ਼ਰਮਾ, ਗੁਰਵਿੰਦਰ ਘੱਗਾ, ਹਰਜਿੰਦਰ ਸਿੰਘ ਖੰਗੂੜਾ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top