Uncategorized

ਐੱਨਐੱਸਜੀ ਮੁੱਦਾ : ਜਿਨਪਿੰਗ ਨਾਲ ਮੁਲਾਕਾਤ ਕਰ ਸਕਦੇ ਹਨ ਮੋਦੀ!

ਨਵੀਂ ਦਿੱਲੀ,  (ਏਜੰਸੀ) ਪਰਮਾਣੂ ਸਪਲਾਈਕਰਤਾ ਸਮੂਹ (ਐਨਐਸਜੀ) ‘ਚ ਭਾਰਤ ਦੇ ਦਾਖਲੇ ‘ਤੇ ਚੀਨ ਦੂਹਰਾ ਖੇਡ ਖੇਡ ਰਿਹਾ ਹੈ ਮੈਂਬਰ ਦੇਸ਼ਾਂ ਤੋਂ ਅਮਰੀਕਾ ਦੇ ਵਾਰ-ਵਾਰ ਭਾਰਤ ਦੀ ਦਾਅਵੇਦਾਰੀ ਦੀ ਹਮਾਇਤ ਕਰਨ ਦੀ ਅਪੀਲ ਦੇ ਬਾਵਜ਼ੂਦ ਚੀਨ ਚਾਹੁੰਦਾ ਹੈ ਕਿ ਜੇਕਰ ਭਾਰਤ ਨੂੰ ਨਿਯਮਾਂ ‘ਚ ਛੋਟ ਦਿੱਤੀ ਜਾ ਰਹੀ ਹੈ ਤਾਂ ਪਾਕਿਸਤਾਨ ਨੂੰ ਵੀ ਉਹੀ ਲਾਭ ਮਿਲੇ ਅਜਿਹੇ ‘ਚ ਭਾਰਤ ਦੇ ਪੱਖ ‘ਚ ਖੜੇ ਦੇਸ਼ ਦੂਜੇ ਬਦਲ ‘ਤੇ ਵਿਚਾਰ ਕਰ ਰਹੇ ਹਨ ਇਸ ਦਰਮਿਆਨ ਪੀਐੱਮ ਨਰਿੰਦਰ ਮੋਦੀ ਵੀਰਵਾਰ ਨੂੰ ਉਜਬੇਕਿਸਤਾਨ ‘ਚ ਹੋਣ ਵਾਲੀ ਸੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਤੋਂ ਇਤਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਦੀ ਉਮੀਦ ਹੈ ਉਹ ਐਨਐਸਜੀ ਮੈਂਬਰਸ਼ਿਪ ‘ਤੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ ਇੱਕ ਅੰਗਰੇਜ਼ੀ ਅਖਬਾਰ ਅਨੁਸਾਰ ਇਸ ਮਹੀਨੇ ਦੀ 9 ਤਾਰੀਖ਼ ਨੂੰ ਜਦੋਂ ਐਨਐਸਜੀ ਦੀ ਮੀਟਿੰਗ ਹੋਈ ਸੀ ਉਦੋਂ ਉਸ ‘ਚ ਮੈਂਬਰਸ਼ਿਪ ਲਈ ਭਾਰਤ ਦੇ ਬਿਨੇ ਨੂੰ ਸਵੀਕਾਰ ਕਰ ਲਿਆ ਗਿਆ ਸੀ ਪਰ ਮੌਕੇ ‘ਤੇ ਚੀਨ ਨੇ ਅੜਿੱਕਾ ਪੈਦਾ ਕਰ ਦਿੱਤਾ ਪਰਮਾਣੂ ਅਪ੍ਰਸਾਰ ਸੰਧੀ (ਐਨਪੀਟੀ) ‘ਤੇ ਦਸਤਖ਼ਤ ਨਾ ਕਰਨ ਵਾਲੇ ਦੇਸ਼ਾਂ ਨੂੰ ਸਮੂਹ ਦੀ ਮੈਂਬਰਸ਼ਿਪ ਦੇਣ ‘ਤੇ ਆਮ ਸਹਿਮਤੀ ਬਣਾਉਣੀ ਹੋਵੇਗੀ ਮੀਟਿੰਗ ਸਮੇਂ 48 ਮੈਂਬਰਾਂ ‘ਚੋਂ 29 ਦੇਸ਼ਾਂ ਨੇ ਭਾਰਤ ਦੀ ਹਮਾਇਤ ਕੀਤੀ ਸੀ

ਪ੍ਰਸਿੱਧ ਖਬਰਾਂ

To Top