ਮੋਦੀ ਵੱਲੋਂ ਪੁਤਿਨ ਨੂੰ ਸਮਝਾਉਣ ਦੀ ਕੋਸ਼ਿਸ਼

ਮੋਦੀ ਵੱਲੋਂ ਪੁਤਿਨ ਨੂੰ ਸਮਝਾਉਣ ਦੀ ਕੋਸ਼ਿਸ਼

ਪਿਛਲੇ ਦਿਨੀਂ ਸਟਾਕਹੋਮ ’ਚ ਇੱਕ ਚਰਚਾ ਦੌਰਾਨ ਮੇਰੇ ਇੱਕ ਸਵੀਡਨ ਵਾਸੀ ਮਿੱਤਰ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ’ਚ ਸੱਤ ਮਹੀਨਿਆਂ ਤੋਂ ਚੱਲ ਰਹੇ ਯੁੱਧ ਦੇ ਸਬੰਧ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਲੋਚਨਾ ਕੀਤੀ ਮੈਂ ਇਸ ਨਾਲ ਕੁਝ ਹੈਰਾਨ ਹੋਇਆ ਪਰ ਖੁਸ਼ ਸੀ ਰੂਸ ਦੇ ਨਾਲ ਆਪਣੇ ਇਤਿਹਾਸਕ ਸਬੰਧਾਂ ਕਾਰਨ?ਮੋਦੀ ਸਰਕਾਰ ਉਸ ਦੀ ਅਲੋਚਨਾ ਕਰਨ ਤੋਂ ਬਚਦੀ ਰਹੀ ਹੈ ਪਰ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉਲੰਘਣ ’ਤੇ ਭਾਰਤ ਦੀ ਚੁੱਪ ਕਾਰਨ ਉਸ ਦੇ ਅਨੇਕਾਂ ਮਿੱਤਰ ਦੇਸ਼ ਉਸ ਤੋਂ ਨਰਾਜ਼ ਹਨ ਪੁਤਿਨ ਦਾ ਵਿਰੋਧ ਕਰਨ ਵਾਲੇ ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਜੇਕਰ ਪੁਤਿਨ ਨੂੰ ਯੂਕਰੇਨ ’ਚ ਨਾ?ਰੋਕਿਆ ਗਿਆ ਤਾਂ ਇਸ ਕਾਰਨ ਜਿਨਪਿੰਗ ਵਰਗੇ ਹੋਰ ਤਾਨਾਸ਼ਾਹ ਸ਼ਾਸਕਾਂ ਨੂੰ ਤਾਈਵਾਨ ਤੇ ਦੱਖਣੀ ਚੀਨ ਸਾਗਰ ’ਚ ਹਮਲੇ ਕਰਨ ਦਾ ਮੌਕਾ ਮਿਲੇਗਾ ਇਸ ਲਈ ਅਨੇਕਾਂ ਦੇਸ਼ਾਂ ਦੀ ਨਜ਼ਰ ਭਾਰਤ ਵੱਲ ਹੈ

ਜਿਸ ਦਾ ਚੀਨ ਨਾਲ ਸਰਹੱਦੀ ਵਿਵਾਦ ਹੈ ਤੇ ਚੀਨ ਇਸ ਸਬੰਧ ’ਚ ਵੱਡੇ-ਵੱਡੇ ਦਾਅਵੇ ਕਰਦਾ ਹੈ ਮੋਦੀ ਨੇ ਅਜਿਹਾ ਕਿਉਂ ਕਿਹਾ ਜਿਸ ਦੀ ਗੂੰਜ ਪੂਰੇ ਸੰਸਾਰ ’ਚ ਸੁਣਾਈ ਦਿੱਤੀ ਪੱਛਮੀ ਪ੍ਰੈੱਸ ਖਸਕਰ ਅਮਰੀਕੀ ਪ੍ਰੈੱਸ ਇਸ ਸਬੰਧ ’ਚ ਮੋਦੀ ਦੀ ਪ੍ਰਸੰਸਾ ਕਰ ਰਹੇ ਹਨ ਤੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋ ਨੇ ਇੱਕ ਭਾਸ਼ਣ ’ਚ ਮੋਦੀ ਦਾ ਪੂਰਾ ਸਮੱਰਥਨ ਕੀਤਾ ਮੋਦੀ ਨੇ ਸਮਰਕੰਦ ’ਚ ਸ਼ੰਘਾਈ ਸਹਿਯੋਗ ਪ੍ਰੀਸ਼ਦ ਦੇ ਸੰਮੇਲਨ ਦੌਰਾਨ ਪੁਤਿਨ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਅੱਜ ਦਾ ਯੁੱਗ ਯੁੱਧ ਦਾ ਯੁੱਗ ਨਹੀਂ ਹੈ ਤੇ ਮੈਂ ਤੁਹਾਨੂੰ ਇਸ ਬਾਰੇ ਫੋਨ ’ਤੇ ਵੀ ਕਿਹਾ ਹੈ

ਯੂਕਰੇਨ ’ਤੇ ਪੁਤਿਨ ਦੇ ਹਮਲੇ ਨੂੰ ਸਵੀਕਾਰਦੇ ਹੋਏ ਮੋਦੀ ਨੇ ਕਿਹਾ ਕਿ ਲੋਕਤੰਤਰ, ਕੂਟਨੀਤੀ ਅਤੇ ਗੱਲਬਾਤ ਸੰਸਾਰ ਨੂੰ ਇੱਕਜੁਟ ਰੱਖਦੇ ਹਨ ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਖੁਰਾਕ, ਉਰਵਰਕ ਤੇ ਈਂਧਣ ਸੁਰੱਖਿਆ ਵਰਤਮਾਨ ’ਚ ਸੰਸਾਰ ਦੀਆਂ ਮੁੱਖ ਚਿੰਤਾਵਾਂ ਹਨ ਇਸ ਸਿਖ਼ਰ ਸੰਮੇਲਨ ਨੂੰ ਕਵਰ ਕਰ ਰਹੇ ਕੌਮਾਂਤਰੀ ਨਿਗਰਾਨਾਂ ਅਨੁਸਾਰ ਮੋਦੀ ਦੇ ਇਸ ਬਿਆਨ ਨਾਲ ਪੁਤਿਨ ਥੋੜ੍ਹਾ ਪ੍ਰੇਸ਼ਾਨ ਹੋਏ ਤੇ ਉਹ ਬਚਾਅ ਦੀ ਮੁਦਰਾ ’ਚ ਦਿਸੇ ਤੇ ਉਨ੍ਹਾਂ ਕਿਹਾ ਕਿ ਉਹ ਯੂਕਰੇਨ ਯੁੱਧ ਦੇ ਸਬੰਧ ’ਚ ਮੋਦੀ ਦੀ ਚਿੰਤਾ ਨੂੰ ਸਮਝਦੇ ਹਨ ਉਨ੍ਹਾਂ ਕਿਹਾ ਕਿ ਯੂਕਰੇਨ ’ਚ ਯੁੱਧ ਬਾਰੇ ਮੈਂ ਤੁਹਾਡੀਆਂ ਚਿੰਤਾਵਾਂ ਤੋਂ ਜਾਣੂ ਹਾਂ

ਅਸੀਂ ਚਾਹੁੰਦੇ ਹਾਂ ਕਿ ਇਹ ਛੇਤੀ ਸਮਾਪਤ ਹੋਵੇ ਪੁਤਿਨ ਦੇੇ ਆਖਰੀ ਭਾਗ ਦੀ ਕਈ ਤਰ੍ਹਾਂ ਵਿਆਖਿਆ ਕੀਤੀ ਜਾ ਸਕਦੀ ਹੈ ਜਾਂ ਤਾਂ ਪੁਤਿਨ ਇਸ ਸੰਘਰਸ਼ ਦਾ ਗੱਲਬਾਤ ਦੁਆਰਾ ਹੱਲ ਚਾਹੁੰਦੇ ਹਨ ਜਾਂ ਯੂਕਰੇਨ ਦੀ ਜ਼ਮੀਨ ਤੋਂ ਰੂਸੀ ਫੌਜ ਨੂੰ?ਵਾਪਸ ਕਰਨਗੇ ਜਾਂ ਉਹ ਯੂਕਰੇਨ ਨੂੰ ਤਬਾਹ ਕਰਨ ਲਈ ਵੱਡੀ ਗਿਣਤੀ ਫੌਜ ਨੂੰ ਅੱਗੇ ਵਧਾਉਣਗੇ ਸਿਆਸੀ ਮਾਹਿਰ ਇਸ ਦੀਆਂ ਦੋਵੇਂ ਵਿਆਖਿਆ ਕਰ ਰਹੇ ਹਨ?ਪਰ ਯੁੱਧ ਦੇ ਮੈਦਾਨ ’ਚ ਉਨ੍ਹਾਂ ਦੀ ਸਥਿਤੀ ਤੋਂ ਛੇਤੀ ਹੀ ਸਾਨੂੰ ਪਤਾ ਲੱਗ ਜਾਵੇਗਾ ਪੁਤਿਨ ਦੁਆਰਾ ਯੁੱਧ ’ਚ ਤੇਜੀ ਲਿਆਉਣਾ ਚਿੰਤਾਜਨਕ ਹੈ

ਉਨ੍ਹਾਂ ਕਿਹਾ ਕਿ ਯੂਕਰੇਨ ਗੱਲਬਾਤ ਨਹੀਂ ਚਾਹੁੰਦਾ ਹੈ ਉਹ ਯੁੱਧ ਦੇ ਮੈਦਾਨ ’ਚ ਇਸ ਮੁੱਦੇ ਦਾ ਹੱਲ ਚਾਹੁੰਦੇ ਹਨ ਇਹ ਸ਼ਬਦ ਅਸਲ ਸਥਿਤੀ ਦੇ ਅਨਰੂਪ ਨਹੀਂ ਹੈ ਪਰ ਇਹ ਦੱਸਦੇ ਹਨ ਕਿ ਪੁਤਿਨ ਯੂਕਰੇਨ ਦੇ ਨਾਲ ਇੱਕ ਵੱਡੇ ਤੇ ਨਿਰਣਾਇਕ ਯੁੱਧ ਦੀ ਤਿਆਰੀ ਕਰ ਰਹੇ ਹਨ ਮੋਦੀ, ਭਾਰਤ ਤੇ ਵਿਸ਼ਵ ਲਈ ਇਹ ਵੱਡੀ ਰਾਹਤ ਦੀ ਗੱਲ ਹੋਵੇਗੀ ਜੇਕਰ ਉਹ ਯੁੱਧ ਸਮਾਪਤ ਕਰਨ ਲਈ ਦੋਵੇਂ ਦੇਸ਼ਾਂ ਵਿਚਕਾਰ ਵਿਚੋਲਗੀ ਕਰਨ

ਪੁਤਿਨ ਦੇ ਨਾਲ ਮੋਦੀ ਦੀ ਇਸ ਸਿੱਧੀ ਗੱਲਬਾਤ ਨੂੰ ਭਾਰਤ ਦੀ ਵਿਦੇਸ਼ ਨੀਤੀ ’ਚ ਉਸ ਦੇ ਰੁਖ ਦੇ ਬਦਲਾਅ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ ਗੁਟਨਿਰਲੇਪਤਾ ਨੂੰ ਲੈ ਕੇ ਸੋਵੀਅਤ ਸੰਘ ਪ੍ਰਤੀ ਝੁਕਾਅ ਤੋਂ ਲੈ ਕੇ ਬਹੁਧਰੁਵੀ ਸਮੀਕਰਨ ਤੇ ਹੁਣ ਰੂਸ ਤੋਂ ਦੂਰੀ ਬਣਾਉਣਾ ਇੱਕ ਨਾਟਕੀ ਤੇ ਥੋੜ੍ਹਾ-ਬਹੁਤ ਬਦਲਾਅ ਹੈ

ਜੋ ਅੰਤਰਰਾਸ਼ਟਰੀ ਰਾਜਨੀਤੀ ’ਚ ਭਾਰਤ ਦੀ ਭੂਮਿਕਾ ਨੂੰ ਪ੍ਰਭਾਵਿਤ ਕਰੇਗਾ ਕੁੱਲ ਮਿਲਾ ਕੇ ਯੂਕਰੇਨ ਦੇ ਸਬੰਧ ’ਚ ਮੋਦੀ ਦਾ ਰੁਖ ਸੁਆਗਤਯੋਗ ਹੈ ਜੋ ਭਾਰਤ ਦੀ ਸੁਰੱਖਿਆ ਤੇ ਵਿਕਾਸ ਲਈ ਇੱਕ ਚੰਗਾ ਕਦਮ ਹੋਵੇਗਾ ਸ਼ੰਘਾਈ ਸਹਿਯੋਗ ਸੰਗਠਨ ਦਾ 22ਵਾਂ ਸਾਲਾਨਾ ਸਿਖ਼ਰ ਸੰਮੇਲਨ ਓਜਬੇਕਿਸਤਾਨ ਦੀ ਪ੍ਰਧਾਨਗੀ ’ਚ ਸਮਰਕੰਦ ’ਚ ਮੁਕੰਮਲ ਹੋਇਆ ਹੁਣ ਭਾਰਤ ਸ਼ੰਘਾਈ ਸਿਖ਼ਰ ਸੰਮੇਲਨ ਦੀ ਅਗਵਾਈ ਕਰੇਗਾ ਤੇ ਸਾਲ 2023 ’ਚ ਸ਼ੰਘਾਈ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ

ਸ਼ੰਘਾਈ ਕੈਂਪ ਸੰਮੇਲਨ ਦਾ ਗਠਨ 2001 ’ਚ ਕੀਤਾ ਗਿਆ ਤੇ ਉਸ ਸਮੇਂ ਇਸ ਦੇ ਸੰਸਥਾਪਕ ਆਗੂਆਂ ’ਚ ਰੂਸ, ਚੀਨ, ਕਜਾਕਿਸਤਾਨ, ਕਿਰਗੀਸਤਾਨ, ਤਜਾਕਿਸਤਾਨ, ਤੇ ਓਜਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਮਲ ਸਨ ਆਉਣ ਵਾਲੇ ਸਾਲਾਂ ’ਚ ਇਹ ਇੱਕ ਵੱਡੇ ਕੌਮਾਂਤਰੀ ਸੰਗਠਨ ਦੇ ਰੂਪ ’ਚ ਉੱਭਰਿਆ 2017 ’ਚ ਭਾਰਤ ਤੇ ਪਾਕਿਸਤਾਨ ਇਸ ਦੇ ਸਥਾਈ ਮੈਂਬਰ ਬਣੇ ਸਮਰਕੰਦ ’ਚ ਬੇਲਾਰੂਸ, ਇਰਾਨ ਤੇ ਮੰਗੋਲੀਆ ਇਸ ਸੰਮੇਲਨ ’ਚ ਨਿਗਰਾਨ ਦੇਸ਼ ਸਨ ਤੇ ਅਜ਼ਰਬੇਜਾਨ, ਤੁਰਕੀ ਤੇ ਤੁਰਕਮੇਨਿਸਤਾਨ ਵਿਸ਼ੇਸ਼ ਮਹਿਮਾਨ ਦੇਸ਼ ਸਨ

ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਕਿ ਦੁਵੱਲੇ ਆਧਾਰ ’ਤੇ ਮੋਦੀ ਨੇ ਪੁਤਿਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਉਨ੍ਹਾਂ ਨਾਲ ਵਪਾਰ , ਊਰਜਾ ਤੇ ਰਾਜਨੀਤੀ ਬਾਰੇ ਗੱਲਬਾਤ ਕੀਤੀ ਉਨ੍ਹਾਂ ਨੇ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨਾਲ ਚਾਹਬਹਾਰ ਤੇ ਊਰਜਾ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ ਭਾਰਤ ਤੇ ਤੁਰਕੀ ਵਿਚਕਾਰ ਤਣਾਅ ਨੂੰ ਦੇਖਦੇ ਹੋਏ ਰਾਸ਼ਟਰਪਤੀ ਏਰਦੋਗਨ ਨਾਲ ਮੋਦੀ ਦੀ ਬੈਠਕ ਉਤਸ਼ਾਹਜਨਕ ਹੈ ਉਨ੍ਹਾਂ ਨੇ ਸੈਰ-ਸਪਾਟਾ ਤੇ ਵਪਾਰ ਬਾਰੇ ਗੱਲਬਾਤ ਕੀਤੀ ਇਸ ਤੋਂ ਇਲਾਵਾ ਉਨ੍ਹਾਂ ਨੇ ਮੇਜ਼ਬਾਨ ਓਜਬੇਕਿਸਤਾਨ ਨਾਲ ਵਪਾਰ, ਸੂਚਨਾ ਤਕਨੀਕੀ ਤੇ ਚਾਹਬਹਾਰ ਦੇ ਜ਼ਰੀਏ ਕਨੈਕਟੀਵਿਟੀ ਦੇ ਸਬੰਧ ’ਚ ਗੱਲਬਾਤ ਕੀਤੀ

ਪਰ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖ਼ਰ ਸੰਮੇਲਨ ’ਚ ਭਾਰਤ ਦੁਆਰਾ ਸੰਸਾਰ ਦੇ ਹੋਰ ਦੇਸ਼ਾਂ ਦੁਆਰਾ ਜਿਨ੍ਹਾਂ ਦੇਸ਼ਾਂ ’ਤੇ ਪਾਬੰਦੀਆਂ ਲਾਈਆਂ ਗਈਆਂ ਉਨ੍ਹਾਂ ਨਾਲ ਭਾਰਤ ਦੇ ਸਬੰਧਾਂ ਕਾਰਨ ਉਨ੍ਹਾਂ ਦੀ ਛਵੀ ’ਚ ਸੁਧਾਰ ਨਹੀਂ ਹੋਇਆ ਹੈ ਸੰਸਾਰ ਦੇ ਹੋਰ ਦੇਸ਼ਾਂ ਨੇ ਰੂਸ, ਇਰਾਨ, ਬੇਲਾਰੂਸ ਤੇ ਚੀਨ ’ਤੇ ਪਾਬੰਦੀਆਂ?ਲਾਈਆਂ ਹਨ ਅਤੇ ਇਹ ਭਵਿੱਖ ਵਿਚ ਭਾਰਤ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਭਾਰਤ ਅਤੇ ਚੀਨ, ਭਾਰਤ ਅਤੇ ਪਾਕਿਸਤਾਨ ਜਿਹੇ ਸ਼ੰਘਾਈ ਸਹਿਯੋਗ ਸੰਗਠਨ ਦੇਸ਼ਾਂ ਵਿਚਕਾਰ ਮੁਕਾਬਲੇ ਦੇ ਚੱਲਦੇ ਇਸ ਸੰਗਠਨ ਬਾਰੇ ਭਰੋਸਾ ਪੈਦਾ ਨਹੀਂ ਹੁੰਦਾ ਹੈ

ਇਸ ਸਿਖ਼ਰ ਸੰਮੇਲਨ ’ਚ ਸਿਰਫ਼ ਗੱਲਾਂ ਕੀਤੀਆਂ ਗਈਆਂ ਹਨ, ਜ਼ਮੀਨੀ ਪੱਧਰ ’ਤੇ ਕੋਈ ਕਦਮ ਨਹੀਂ?ਚੁੱਕੇ ਗਏ ਸਿਖ਼ਰ ਸੰਮੇਲਨ ਦੇ ਆਗੂ ਆਪਣੀਆਂ ਗੱਲਾਂ ਨੂੰ ਲਾਗੂ ਨਹੀਂ ਕਰਦੇ ਹਨ ਉਦਾਹਰਨ ਲਈ ਸਿਖ਼ਰ ਸੰਮੇਲਨ ਵਿਚ ਚੀਨ ਨੇ 26/11 ਦੇ ਸ਼ੱਕੀ ਅੱਤਵਾਦੀ ਸਾਜਿਦ ਮੀਰ ਨੂੰ ਅੱਤਵਾਦੀ ਐਲਾਨ ਕਰਨ ਦੇ ਪ੍ਰਸਤਾਵ ’ਤੇ ਵੀਟੋ ਦੀ ਵਰਤੋਂ ਕੀਤੀ ਹਾਲਾਂਕਿ ਕੁਝ ਲੋਕ ਕਹਿ ਸਕਦੇ ਹਨ ਕਿ ਸਿਆਸੀ ਮੱਤਭੇਦ, ਸਰਹੱਦੀ ਵਿਵਾਦ ਤੇ ਹੋਰ ਤਕਰਾਰ ਦੇ ਮੁੱਦਿਆਂ ਦਾ ਹੱਲ ਕਿਸੇ ਇੱਕ ਸਿਖ਼ਰ ਸੰਮੇਲਨ ਜਾਂ ਸੰਗਠਨ ’ਚ ਨਹੀਂ ਕੀਤਾ ਜਾ ਸਕਦਾ ਹੈ ਇਸ ਲਈ ਸਰਕਾਰ ਦੇ ਪੱਧਰਾਂ ’ਤੇ ਅਤੇ ਜਨਤਾ ਦੇ ਪੱਧਰਾਂ ’ਤੇ ਸੰਬੰਧਾਂ ’ਚ ਸੁਧਾਰ ਨਾਲ ਸਥਿਤੀ ’ਚ ਸੁਧਾਰ ਆ ਸਕਦਾ ਹੈ

ਦਰਅਸਲ ਸ਼ੰਘਾਈ ਸਹਿਯੋਗ ਸੰਠਗਨ ਸਿਖ਼ਰ ਸੰਮੇਲਨ ਦੀ ਅਗਵਾਈ ਮੁੱਖ ਤੌਰ ’ਤੇ ਤਾਨਾਸ਼ਾਹੀ ਸ਼ਾਸਕਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਆਪਣੇ ਨਾਗਰਿਕਾਂ ਦੀ ਨਬਜ਼ ਨੂੰ?ਨਹੀਂ ਸਮਝਦੇ ਹਨ ਇਸ ਲਈ ਜਦੋਂ ਤੱਕ ਇਹ ਆਗੂ ਸੱਚ ਪ੍ਰਤੀ ਨਿਹਚਾਵਾਨ ਨਾ ਹੋਣ, ਕੌਮਾਂਤਰੀ ਨਿਯਮਾਂ ਦਾ ਪਾਲਣ ਨਾ ਕਰਨ ਤੇ ਹੋਰ ਦੇਸ਼ਾਂ ਦੀ ਮੁਖਤਿਆਰੀ ਦਾ ਸਨਮਾਨ ਨਾ ਕਰਨ ਤਾਂ ਜ਼ਿਆਦਾ ਵਧੀਆ ਨਤੀਜਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ

ਭਾਰਤ ਨੂੰ ਇਸ ਸਬੰਧ ’ਚ ਫੈਸਲਾ ਲੈਣਾ ਪਵੇਗਾ ਜਿਵੇਂ ਕਿ ਉਸ ਨੇ ਚੀਨ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਦੇ ਸਬੰਧ ’ਚ ਲਿਆ ਸੀ ਭਾਰਤ ਨੂੰ ਛੱਡ ਕੇ ਸਮਰਕੰਦ ’ਚ ਸ਼ੰਘਾਈ ਸਹਿਯੋਗ ਸੰਠਗਨ ਦੇ ਸਾਰੇ ਮੈਂਬਰਾਂ ਨੇ ਇਸ ਯੋਜਨਾ ਨੂੰ ਸਮੱਰਥਨ ਦਿੱਤਾ ਹੈ ਇਸ ਸਬੰਧ ’ਚ ਭਾਰਤ ਇਕੱਲਾ ਪੈ ਗਿਆ, ਇਸ ਲਈ ਸ਼ੰਘਾਈ ਸਹਿਯੋਗ ਸੰਗਠਨ ’ਚ ਭਾਰਤ ਦਾ ਭਵਿੱਖ ਕੀ ਹੈ?

ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ