ਦੇਸ਼

ਅੰਬਾਨੀ ਵਰਗੇ ਧਨਾਢਾਂ ਤੋਂ ਪੈਸੇ ਲੈ ਕੇ ਗਰੀਬਾਂ ਨੂੰ ਦਿਆਂਗੇ : ਰਾਹੁਲ ਗਾਂਧੀ

Money, Ambani, Rahul Gandhi

ਲੋਕ ਸਭਾ 2019 : ਰਾਬਿਨਹੁੱਡ ਦੇ ਰੂਪ ‘ਚ ਉਤਰੇ ਰਾਹੁਲ, ਦਿੱਤਾ ਵੱਡਾ ਬਿਆਨ

ਕਾਂਗਰਸ ਪੂਰਬ ਉਤਰ ‘ਚ ਨਾਗਰਿਕਤਾ ਸੋਧ ਬਿੱਲ ਫਿਰ ਤੋਂ ਸੰਸਦ ‘ਚ ਨਹੀਂ ਹੋਣ ਦੇਵੇਗੀ ਪੇਸ਼

ਏਜੰਸੀ, ਗੁਹਾਟੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੂਰਬ-ਉੱਤਰ ‘ਚ ਇੱਕ ਚੋਣ ਰੈਲੀ ਦੌਰਾਨ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਬਾਨੀ ਵਰਗੇ ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ‘ਚ ਵੰਡਿਆ ਜਾਵੇਗਾ ਗਾਂਧੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਗੂ ਪੁੱਛਦੇ ਹਨ ਕਿ ਗਰੀਬਾਂ ‘ਚ ਵੰਡਣ ਲਈ ਪੈਸਾ ਕਿੱਥੋਂ ਆਵੇਗਾ

ਉਨ੍ਹਾਂ ਕਿਹਾ, ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਅੰਬਾਨੀ ਵਰਗੇ ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ‘ਚ ਵੰਡਾਂਗੇ’ ਉਨ੍ਹਾਂ ਕਿਹਾ, ‘ਮੈਂ ਦ੍ਰਿੜਤਾ ਨਾਲ ਕਹਿੰਦਾ ਹਾਂ ਕਿ ਕਾਂਗਰਸ ਪੂਰਬ ਉਤਰ ‘ਚ ਨਾਗਰਿਕਤਾ ਸੋਧ ਬਿੱਲ ਫਿਰ ਤੋਂ ਸੰਸਦ ‘ਚ ਪੇਸ਼ ਨਹੀਂ ਹੋਣ ਦੇਵੇਗੀ ਕਾਂਗਰਸ ਪ੍ਰਧਾਨ ਨੇ ਆਰਐਸਐਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਸਾਮ ਦੀ ਭਾਸ਼ਾ, ਇਤਿਹਾਸ ਤੇ ਸੰਸਕ੍ਰਿਤੀ ‘ਤੇ ਆਰਐਸਐਸ ਹਮਲਾ ਕਰਦਾ ਰਿਹਾ ਹੈ ਤੇ ਉਨ੍ਹਾਂ ਦਾ ਇੱਕੋ-ਇੱਕ ਮਕਸਦ ਗਰੀਬਾਂ ਤੋਂ ਪੈਸਾ ਕੱਢਣਾ ਤੇ ਇਸ ਨੂੰ 15-20 ਵਿਅਕਤੀਆਂ ਦੀਆਂ ਜੇਬਾਂ ‘ਚ ਪਾਉਣਾ ਹੈ ਉਨ੍ਹਾਂ ਕਿਹਾ, ਕਾਂਗਰਸ ਦਾ ਮਕਸਦ ਗਰੀਬਾਂ ਦੀ ਜੇਬ੍ਹ ‘ਚ ਪੈਸਾ ਪਾਉਣਾ ਹੈ

ਮੋਦੀ ਜੀ ਜੋ ਖੁਦ ਨੂੰ ‘ਚੌਂਕੀਦਾਰੀ’  ਕਹਿੰਦੇ ਹਨ ਅਨਿਲ ਅੰਬਾਨੀ ਨਾਲ ਖੜ੍ਹੇ ਹਨ, ਅਸੀਂ ਕਿਸਾਨਾਂ, ਛੋਟੇ ਵਪਾਰੀਆਂ, ਮਹਿਲਾਵਾਂ ਤੇ ਪਛੜਿਆਂ ਦੇ ਨਾਲ ਹੈ ਉਨ੍ਹਾਂ ਰੈਲੀ ਦੌਰਾਨ ਲੋਕਾਂ ਤੋਂ ਪੁੱਛਿਆ, ‘ਮੋਦੀ ਜੀ ਨੇ ਵਾਅਦਾ ਕੀਤਾ ਸੀ ਕਿ 15 ਲੱਖ ਰੁਪਏ ਤੁਹਾਡੇ ਖਾਤੇ ‘ਚ ਆਉਣਗੇ ਮੈਂ ਪੁੱਛਦਾ ਹਾਂ ਕਿ ਕਿਸੇ ਖਾਤੇ ‘ਚ 15 ਲੱਖ ਰੁਪਏ ਆਏ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੇ ਸਕਦੇ ਹਨ ਪਰ ਗਰੀਬ ਆਦਮੀ ਨੂੰ ਇੱਕ ਰੁਪਇਆ ਵੀ ਨਹੀਂ ਦੇਣਾ ਚਾਹੁੰਦੇ’ ਦੀਮਾਪੁਰ ‘ਚ ਇੱਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘ਮੈਂ ਲੰਮੇ ਸਮੇਂ ਭਾਸ਼ਣਬਾਜ਼ੀ ਨਹੀਂ ਕਰਨਾ ਚਾਹੁੰਦਾ ਤੇ ਹੁਣ ਸਮਾਂ ਆ ਗਿਆ ਹੈ ਜਦੋਂ ਸੀਏਬੀ ‘ਤੇ ਰੋਕ ਲਾ ਦਿੱਤੀ ਜਾਵੇ ਪੂਰਬ ਉਤਰ ਦੇ ਹਿੱਤਾਂ ਨੂੰ ਦੇਖਦਿਆਂ ਇਹ ਦੁਬਾਰਾ ਨਹੀਂ ਆਵੇਗਾ

ਭਾਰਤ ਛੇਤੀ ਹੀ ਇੱਕ ਮਹਾਂਸ਼ਕਤੀ ਬਣੇਗਾ : ਮੋਦੀ

ਕੋਲਕਾਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਛੇਤੀ ਹੀ ਇੱਕ ਮਹਾਂਸ਼ਕਤੀ ਬਣੇਗਾ ਕਿਉਂਕਿ ਅੱਜ ਪੂਰਾ ਵਿਸ਼ਵ ਸੁਰੱਖਿਆ ਤੇ ਪੁਲਾੜ ਦੇ ਖੇਤਰ ‘ਚ ਪੂਰੇ ਗਰਵ ਨਾਲ ਭਾਰਤ ਵੱਲ ਵੇਖ ਰਿਹਾ ਹੈ ਮੋਦੀ ਨੇ ਇਤਿਹਾਸਕ ਬ੍ਰਿਗੇਡ ਪਰੇਡ ਮੈਦਾਨ ‘ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੈਦਾਨ ‘ਤੇ ਇਸ ਤੋਂ ਪਹਿਲਾਂ ਇੰਨਾ ਇਕੱਠ ਕਦੇ ਜਮ੍ਹਾਂ ਨਹੀਂ ਹੋਇਆ ਹੈ ਉਨ੍ਹਾਂ ਕਿਹਾ ‘ਜੇਕਰ ਰਾਜਨੀਤਿਕ ਭਵਿੱਖਬਾਣੀ ਕਰਨ ਵਾਲੇ ਲੋਕ ਇਹ ਅੰਦਾਜਾ ਲਾਉਣਾ ਚਾਹੁੰਦੇ ਹਨ ਕਿ 23 ਮਈ ਨੂੰ ਕੀ ਹੋਵੇਗਾ ਤਾਂ ਉਹ ਪੱਛਮੀ ਬੰਗਾਲ ‘ਚ ਭਾਰਤੀ ਜਨਤਾ ਪਾਰਟੀ ਦੇ ਪੱਖ ‘ਚ ਹੋ ਰਹੀ ਜ਼ੋਰਦਾਰ ਲਹਿਰ ਨੂੰ ਦੇਖ ਕੇ ਅੰਦਾਜਾ ਲਾ ਸਕਦੇ ਹਨ’ ਮੋਦੀ ਨੇ ਕਿਹਾ ‘ਮੈਂ ਤੁਹਾਡੇ ਪਿਆਰ ਤੇ ਸਨੇਹ ਦੇ ਸਾਹਮਣੇ ਨਤਮਸਤਕ ਹਾਂ ਮੋਦੀ ਨੇ ਕਿਹਾ, ਤੁਸੀਂ ਮੈਨੂੰ ਦੱਸੋ ਕਿ ਬਾਲਾਕੋਟ ਸਰਜੀਕਲ ਹਵਾਈ ਹਮਲੇ ਦੇ ਸਬੂਤ ਕੌਣ ਮੰਗ ਰਿਹਾ ਹੈ ਤੇ ਕਿਸ ਨੂੰ ਇਨ੍ਹਾਂ ਹਵਾਈ ਹਮਲਿਆਂ ‘ਤੇ ਸ਼ੱਕ ਹੈ ਕੌਣ ਹੈ ਜੋ ਸੁਰੱਖਿਆ ਬਲਾਂ ਦੇ ਮਨੋਬਲ ਨੂੰ ਤੋੜ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top