ਪੰਜਾਬ

ਖ਼ਤਮ ਹੋਏਗੀ ਖੁਲੇ ਪੈਸੇ ਦੀ ਚਿੰਤਾ, ਕਾਰਡ ਰਾਹੀਂ ਮਿਲੇਗੀ ਬਸ ‘ਚ ਟਿਕਟ

Money, Card, Bus

ਪੰਜਾਬ ਟਰਾਂਸਪੋਰਟ ਵਿਭਾਗ ਜਲਦ ਹੀ ਸ਼ੁਰੂ ਕਰਨ ਜਾ ਰਹੀਂ ਕੈਸ਼ ਲੈਸ ਟਿਕਟ

ਨਵੀਂ ਮਸ਼ੀਨ ‘ਚ ਹੀ ਟਿਕਟ ਦੇ ਨਾਲ ਕਾਰਡ ਸਵਾਈਪ ਕਰਨ ਦੀ ਮਿਲੇਗੀ ਸਹੂਲਤ

ਫਰਵਰੀ ਤੋਂ ਸ਼ੁਰੂ ਹੋਏਗਾ ਟਰਾਇਲ, ਦਿੱਕਤ ਨਾ ਆਈ ਤਾਂ ਅਪ੍ਰੈਲ ਤੋਂ ਹੋ ਜਾਏਗਾ ਸਾਰੀਆਂ ਬਸਾ ‘ਚ ਲਾਗੂ

ਚੰਡੀਗੜ, ਅਸ਼ਵਨੀ ਚਾਵਲਾ

ਬਸ ਸਫ਼ਰ ਦੌਰਾਨ ਸਭ ਤੋਂ ਜਿਆਦਾ ਦਿੱਕਤ ਖੁਲੇ ਪੈਸੇ ਦੀ ਆਉਂਦੀ ਹੈ, ਜੇਕਰ ਪੈਸੇ ਖੁਲੇ ਨਹੀਂ ਤਾਂ ਕੰਡਕਟਰ ਦੀ ਕਿੱਚ ਕਿੱਚ ਸੁਣਨੀ ਪੈਂਦੀ ਹੈ ਜਾ ਫਿਰ ਕਈ ਵਾਰ ਤਾਂ ਕੰਡਕਟਰ ਕੋਲ ਵੀ ਖੁੱਲੇ ਪੈਸੇ ਨਾ ਹੋਣੇ ਕਾਰਨ ਬਕਾਇਆ ਕੰਡਕਟਰ ਕੋਲ ਹੀ ਛੱਡਣਾ ਪੈਂਦਾ ਹੈ ਇਸ ਦਿੱਕਤ ਤੋਂ ਜਲਦ ਹੀ ਪੰਜਾਬ ਦੇ ਯਾਤਰੀ ਆਜ਼ਾਦ ਹੋਣ ਜਾਣਗੇ, ਕਿਉਂਕਿ ਟਰਾਂਸਪੋਰਟ ਵਿਭਾਗ ਜਲਦ ਹੀ ਕੈਸਲੈਸ ਟਿਕਟ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਰਾਹੀਂ ਕੋਈ ਵੀ ਯਾਤਰੀ ਆਪਣੇ ਕ੍ਰੈਡਿਟ ਕਾਰਡ ਜਾਂ ਫਿਰ ਏ.ਟੀ.ਐਮ. ਰਾਹੀਂ ਟਿਕਟ ਦੀ ਅਦਾਇਗੀ ਕਰੇਗਾ। ਇਸ ਦੀ ਸ਼ੁਰੂਆਤ ਫਰਵਰੀ ਤੋਂ ਕੀਤੀ ਜਾ ਰਹੀਂ ਹੈ ਅਤੇ ਜੇਕਰ ਇਸ ਦਾ ਟਰਾਇਲ ਸਫ਼ਲ ਰਿਹਾ ਤਾਂ ਅਪ੍ਰੈਲ ਤੋਂ ਬਾਅਦ ਇਸ ਨੂੰ ਪੰਜਾਬ ਭਰ ਦੀਆਂ ਬਸਾ ਵਿੱਚ ਲਾਗੂ ਕਰ ਦਿੱਤਾ ਜਾਏਗਾ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ 20 ਲੱਖ ਤੋਂ ਜਿਆਦਾ ਯਾਤਰੀ ਸਰਕਾਰੀ ਬੱਸ ਦਾ ਸਫ਼ਰ ਕਰਦਾ ਹੈ, ਇਸ ਦੌਰਾਨ ਲੰਬੇ ਰੂਟ ਤੋਂ ਲੈ ਕੇ ਛੋਟੇ ਰੂਟ ਤੱਕ ਹਰ ਯਾਤਰੀ ਨੂੰ ਟਿਕਟ ਲੈਣ ਮੌਕੇ ਖੁੱਲੇ ਪੈਸੇ ਨਾ ਹੋਣ ਦੀ ਦਿੱਕਤ ਆਉਂਦੀ ਹੈ। ਜਿਸ ਕਾਰਨ ਬਸ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਰ ਕੋਈ ਆਪਣੇ ਘਰ ਵਿੱਚੋਂ ਖੁੱਲੇ ਪੈਸੇ ਦਾ ਇੰਤਜ਼ਾਮ ਕਰਕੇ ਹੀ ਬਸ ਵਿੱਚ ਜਾਂਦਾ ਹੈ

ਜਿਸ ਨਾਲ ਯਾਤਰੀ ਜਾਂ ਫਿਰ ਬਸ ਕੰਡਕਟਰ ਦੋਹਾ ਵਿੱਚੋਂ ਇੱਕ ਨੂੰ ਖੁੱਲ੍ਹੇ ਪੈਸੇ ਨਾ ਹੋਣ ਦੇ ਕਾਰਨ ਆਪਣੇ ਬਕਾਏ ਪੈਸੇ ਦਾ ਨੁਕਸਾਨ ਮਹਿੰਗਾ ਪੈਂਦਾ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਟਰਾਂਸਪੋਰਟ ਵਿਭਾਗ ਨੇ ਨਵੀਂ ਸਕੀਮ ਤਿਆਰ ਕੀਤੀ ਹੈ। ਜਿਸ ਵਿੱਚ ਬਸ ਸਫ਼ਰ ਦੌਰਾਨ ਟਿਕਟ ਕੈਸ਼ਲੈੱਸ ਕਰਨ ਦੀ ਸੁਵਿਧਾ ਦਿੱਤੀ ਜਾਏਗੀ। ਪੈਸੇ ਖੁੱਲ੍ਹੇ ਨਾ ਹੋਣ ਦੀ ਸੂਰਤ ਵਿੱਚ ਕੋਈ ਵੀ ਯਾਤਰੀ ਨਗਦ ਪੈਸੇ ਦੇਣ ਦੀ ਥਾਂ ‘ਤੇ ਆਪਣੇ ਕ੍ਰੇਡਿਟ ਕਾਰਡ ਜਾਂ ਫਿਰ ਏ.ਟੀ.ਐਮ. ਰਾਹੀਂ ਵੀ ਅਦਾਇਗੀ ਕਰ ਸਕੇਗਾ।

ਟਰਾਂਸਪੋਰਟ ਵਿਭਾਗ ਇਸ ਤਰਾਂ ਦੀ ਮਸ਼ੀਨ ਤਿਆਰ ਕਰਵਾਉਣ ਬਾਰੇ ਸੋਚ ਰਿਹਾ ਹੈ, ਜਿਸ ਮਸ਼ੀਨ ਵਿੱਚ ਦੋਵੇ ਸੁਵਿਧਾਵਾਂ ਹੋਣ ਤਾਂ ਕਿ ਇਕੋ ਮਸ਼ੀਨ ਨਾਲ ਕੰਡਕਟਰ ਟਿਕਟ ਕੱਟਣ ਦੇ ਨਾਲ ਹੀ ਉਸੇ ਮਸ਼ੀਨ ਤੋਂ ਕਾਰਡ ਰਾਹੀਂ ਅਦਾਇਗੀ ਵੀ ਕਰ ਸਕੇ।

ਮੀਟਿੰਗਾਂ ਦਾ ਦੌਰ ਜਾਰੀ, ਜਲਦ ਹੀ ਲਾਗੂ ਹੋਏਗੀ ਸਕੀਮ

ਟਰਾਂਸਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਉਨਾਂ ਵਲੋਂ ਟਿਕਟ ਸਿਸਟਮ ਨੂੰ ਕੈਸ਼ਲੈੱਸ ਕਰਨ ਲਈ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਅਤੇ ਉਨਾਂ ਦੀ ਕੋਸ਼ਿਸ਼ ਰਹੇਗੀ ਕਿ ਜਲਦ ਹੀ ਇਸ ਕੈਸ਼ਲੈੱਸ ਸਿਸਟਮ ਨੂੰ ਲਾਗੂ ਕਰ ਦਿੱਤਾ ਜਾਏ। ਉਨਾਂ ਦੱਸਿਆ ਕਿ ਸ਼ੁਰੂਆਤ ਵਿੱਚ ਇਸ ਸਿਸਟਮ ਨੂੰ 1-2 ਰੂਟ ‘ਤੇ ਲਾਗੂ ਕੀਤਾ ਜਾਏਗਾ, ਜਿਥੋਂ ਕਿ ਸਫ਼ਲ ਹੋਣ ਤੋਂ ਬਾਅਦ ਸਾਰੇ ਪੰਜਾਬ ਵਿੱਚ ਲਾਗੂ ਕੀਤਾ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top