ਖੇਡ ਮੈਦਾਨ

ਮੋਨਫਿਲਸ ਨੇ ਜਿੱਤਿਆ ਰਾਟਰਡਮ ਓਪਨ

Monfils, Rotterdam, Open

ਨੀਦਰਲੈਂਡਸ | ਫਰਾਂਸ ਦੇ ਟੈਨਿਸ ਖਿਡਾਰੀ ਗੇਲ ਮੋਨਫਿਲਸ ਨੇ ਇੱਥੇ ਸਵਿੱਟਜ਼ਰਲੈਂਡ ਦੇ ਸਟਾਰ ਵਾਵਰਿੰਕਾ ਨੂੰ ਹਰਾ ਕੇ ਰਾਟਰਡਮ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਵਰਲਡ ਰੈਂਕਿੰਗ ‘ਚ 33ਵੇਂ ਪਾਇਦਾਨ ‘ਤੇ ਮੌਜ਼ੂਦ ਮੋਨਫਿਲਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਾਵਰਿੰਕਾ ਨੂੰ 6-3, 1-6, 6-2 ਨਾਲ ਹਰਾਇਆ ਪਿਛਲੇ ਸਾਲ ਜਨਵਰੀ ਤੋਂ ਬਾਅਦ ਫ੍ਰੈਂਚ ਖਿਡਾਰੀ ਦਾ ਇਹ ਪਹਿਲਾ ਖਿਤਾਬ ਹੈ ਜਦੋਂਕਿ ਵਾਵਰਿੰਕਾ 2017 ‘ਚ ਹੋਏ ਫ੍ਰੈਂਚ ਓਪਨ ਦੇ ਫਾਈਨਲ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖੇਡ ਰਹੇ ਸਨ

ਮੋਲਫਿਲਸ ਨੇ ਸ਼ੁਰੂ ਤੋਂ ਹੀ ਆਪਣੇ ਵਿਰੋਧੀ ‘ਤੇ ਦਬਦਬਾ ਬਣਾਈ ਰੱਖਿਆ ਤੇ ਪਹਿਲਾ ਸੱੈਟ 36 ਮਿੰਟਾਂ ਅੰਦਰ ਹੀ ਜਿੱਤ ਲਿਆ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਸਟੇਨ ਵਾਵਰਿੰਕਾ ਨੇ ਦੂਜੇ ਸੈੱਟ ‘ਚ ਉਨ੍ਹਾਂ ਨੇ ਜਬਰਦਸਤ ਵਾਪਸੀ ਕੀਤੀ ੇ ਗੇਲ ਮੋਨਫਿਲਸ ਨੂੰ 6-1 ਨਾਲ ਹਰਾ ਕੇ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ ਵਾਵਰਿੰਕਾ ਹਾਲਾਂਕਿ, ਤੀਜੇ ਸੈੱਟ ‘ਚ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ ਤੇ ਸੈੱਟ ਹਾਰਨ ਨਾਲ ਹੀ ਖਿਤਾਬ ਜਿੱਤਣ ਦਾ ਵੀ ਮੌਕਾ ਗੁਆ ਬੈਠੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top