ਦੇਸ਼

ਤੱਟੀ ਕਰਨਾਟਕ ‘ਚ ਸਰਗਰਮ ਦੱਖਣ ਪੱਛਮ ਮਾਨਸੂਨ

ਪੂਨੇ, (ਏਜੰਸੀ) ਦੱਖਣ ਪੱਛਮ ਮਾਨਸੂਨ ਤੱਟੀ ਕਰਨਾਟਕ ਦੇ ਕੁਝ ਹਿੱਸਿਆਂ ‘ਚ ਸਰਗਰਮ ਹੈ ਜਦੋਂਕਿ ਝਾਰਖੰਡ ਤੇ ਛੱਤੀਸਗੜ੍ਹ ‘ਚ ਮਾਨਸੂਨ ਕਮਜ਼ੋਰ ਪੈ ਗਿਆ ਹੈ ਮੱਧ ਮਹਾਂਰਾਸ਼ਟਰ, ਪੂਰਬੀ ਮੱਧ ਪ੍ਰਦੇਸ਼ ਤੇ ਬਿਹਾਰ ‘ਚ ਬਾਕੀ ਹਿੱਸਿਆਂ ‘ਚ ਤੇ ਪੱਛਮੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ, ਜੰਮੂ ਤੇ ਕਸ਼ਮੀਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਪੂਰੇ ਹਿੱਸਿਆਂ ‘ਚ ਦੱਖਣ ਪੱਛਮ ਮਾਨਸੂਨ ਦੇ ਹੋਰ ਅੱਗੇ ਵਧਣ ਦੀ ਸਥਿਤੀ ਅਨੁਕੂਲ ਹੈ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ‘ਚ ਗਰਮ ਹਵਾ ਚਲੀ ਪੱਛਮੀ ਰਾਜਸਥਾਨ, ਪੂਰਬੀ ਰਾਜਸਥਾਨ ਤੇ ਗੁਜਰਾਤ ਦੇ ਕੁਝ ਹਿੱਸਿਆਂ ‘ਚ ਦਿਨ ਦਾ ਤਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਿਹਾ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਪੱਛਮੀ ਮੱਧ ਪ੍ਰਦੇਸ਼, ਸੌਰਾਸ਼ਟਰ ਤੇ ਕੱਛ ਦੇ ਕੁਝ ਹਿੱਸਿਆਂ ‘ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ ਪੱਛਮ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਤੇ ਸੌਰਾਸ਼ਟਰ ਦੇ ਕੱਛ ਦੇ ਬਾਕੀ ਹਿੱਸਿਆਂ ‘ਚ ਤਾਪਮਾਨ ਆਮ ਨਾਲੋਂ ਘੱਟ ਰਿਹਾ ਦੇਸ਼ ਦੇ ਮੈਦਾਨੀ ਇਲਾਕੇ ‘ਚ ਸਭ ਤੋਂ ਜ਼ਿਆਦਾ ਤਾਪਮਾਨ ਪੱਛਮੀ ਰਾਜਸਥਾਨ ਦੇ ਜੈਸਲਮੇਰ ‘ਚ 47.0 ਡਿਗਰੀ ਦਰਜ ਕੀਤਾ ਗਿਆ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਗਰਜ ਨਾਲ ਮੀਂਹ ਪੈ ਸਕਦਾ ਹੈ

ਪ੍ਰਸਿੱਧ ਖਬਰਾਂ

To Top