ਪੈਨਸ਼ਨਰਾਂ ਦੀ ਮਾਸਿਕ ਇਕੱਤਰਤਾ ਹੋਈ

0
148

ਪੈਨਸ਼ਨਰਾਂ ਦੀ ਮਾਸਿਕ ਇਕੱਤਰਤਾ ਹੋਈ

ਲੌੰਗੋਵਾਲ 12 ਸਤੰਬਰ (ਹਰਪਾਲ)। ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਲੌਂਗੋਵਾਲ ਦੀ ਮਾਸਿਕ ਇਕੱਤਰਤਾ ਸਰਪ੍ਰਸਤ ਸ਼ਮਿੰਦਰ ਕੌਰ ਪੈਨਸ਼ਨਰ ਦੀ ਨਿਗਰਾਨੀ ਹੇਠ ਕੀਤੀ ਗਈ । ਇਸ ਇਕੱਤਰਤਾ ਵਿਚ ਸਰਬਸੰਮਤੀ ਨਾਲ ਦੋ ਸਾਲ ਲਈ ਚੋਣ ਕਰਵਾਈ ਗਈ ਜਿਸ ਵਿੱਚ ਮਾਸਟਰ ਜ਼ੋਰਾ ਸਿੰਘ ਨੂੰ ਪ੍ਰਧਾਨ, ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਮਾਸਟਰ ਗੁਰਜੰਟ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ ਹੈ । ਇਕਾਈ ਲੌਂਗੋਵਾਲ ਦੇ ਸੰਸਥਾਪਕ ਸ਼੍ਰੀ ਮੁਕੰਦੀ ਲਾਲ ਗਰਗ ਨੂੰ ਪ੍ਰਧਾਨ ਮਾਸਟਰ ਜ਼ੋਰਾ ਸਿੰਘ ਜੀ ਵੱਲੋਂ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ ।

ਇਸ ਮੌਕੇ ਪਰ ਇਕੱਠੇ ਹੋਏ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਲਾਰੇਬਾਜ਼ ਨੀਤੀ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਨਿਖੇਧੀ ਕੀਤੀ ਕਿ ਪੰਜ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਅਤੇ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਜਿਸ ਪ੍ਰਤੀ ਪੈਨਸ਼ਨਰਾਂ ਦੇ ਵਿੱਚ ਭਾਰੀ ਰੋਸ ਹੈ ਅਤੇ ਰਿਪੋਰਟ 01-07-2021 ਤੋਂ ਲਾਗੂ ਕਰਨ ਦੇ ਬਾਵਜੂਦ ਵੀਹ ਪੈਨਸ਼ਨਰਾਂ ਪ੍ਰਤੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ।ਇਸ ਮੌਕੇ ਪਰ ਅਹੁਦੇਦਾਰਾਂ ਤੋਂ ਇਲਾਵਾ ਜੋਗਿੰਦਰ ਸਿੰਘ ,ਮਨੀ ਰਾਮ ,ਮਾਸਟਰ ਭਰਗਾਨੰਦ ਆਦਿ ਪੈਨਸ਼ਰ ਹਾਜਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ