ਦੇਸ਼ ‘ਚ 16. 49 ਕਰੋੜ ਤੋਂ ਜਿ਼ਆਦਾ ਲੋਕਾਂ ਨੂੰ ਲੱਗਿਆ ਕੋਰੋਨਾ ਟੀਕਾ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਪੂਰੇ ਦੇਸ਼ ‘ਚ ਸ਼ੁੱਕਰਵਾਰ ਤੱਕ 16.49 ਕਰੋੜ ਤੋਂ ਜਿ਼ਆਦਾ ਲੋਕਾਂ ਨੂੰ ਕੋੋਰੋਨਾ ਟੀਕਾ ਲਾਇਆ ਜਾ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਦੇਸ਼ ਦੇ 30 ਸੂਬਿਆਂ ਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ‘ਚ 18 ਤੋਂ 44 ਸਾਲ ਦੀ ਉਮਰ ਦੇ 11, 80, 798 ਲਾਭਪਾਤਰੀਆਂ ਨੁੰ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਲਾਇਆ ਜਾ ਚੁੱਕਾ ਹੈ। ਇਨ੍ਹਾਂ ‘ਚ ਅੰਡਮਾਨੑਨਿੱਕੋਬਾਰ ‘ਚ 330, ਆਂਧਰਾ ਪ੍ਰਦੇਸ਼ ‘ਚ 16, ਅਸਮ ‘ਚ 220, ਬਿਹਾਰ ‘ਚ 284, ਚੰਡੀਗੜ੍ਹ ‘ਚ 2, ਛਤੀਸਗੜ੍ਹ ‘ਚ 1026, ਰਾਜਧਾਨੀ ਦਿੱਲੀ ‘ਚ 1, 83, 679, ਗੋਆ ‘ਚ 741, ਗੁਜਰਾਤ ‘ਚ 2, 24, 109, ਹਰਿਆਣਾ ‘ਚ 1, 69, 409, ਹਿਮਾਚਲ ਪ੍ਰਦੇਸ਼ ‘ਚ 14, ਜੰਮੂੑਕਸ਼ਮੀਰ ‘ਚ 2, 15, 274, ਝਾਰਖੰਡ ‘ਚ 77, ਕਰਨਾਟਕ ‘ਚ 7068, ਕੇਰਲ ‘ਚ 22, ਲਦਾਖ ‘ਚ 86, ਮੱਦ ਪ੍ਰਦੇਸ਼ ‘ਚ 9823, ਮਹਾਰਾਸ਼ਟਰ ‘ਚ 2, 15, 274, ਮੇਘਾਲਿਆ ਤੇ ਨਾਗਾਲੈਂਡ ਤੇ ਤ੍ਰਿਪੁਰਾ ‘ਚ 2-2, ਉੜੀਸ਼ਾ ‘ਚ 28, 327, ਪੁਡੁਚੇਰੀ ‘ਚ ਇੱਕ, ਪੰਜਾਬ ‘ਚ 2187, ਰਾਜਸਥਾਨ ‘ਚ 2, 18, 795, ਤਾਮਿਲਨਾਡੂ ‘ਚ 8419, ਤੇਲੰਗਾਨਾ ‘ਚ 440, ੳੱਤਰ ਪ੍ਰਦੇਸ਼ ‘ਚ 86, 420, ਉਤਰਾਖੰਡ ‘ਚ 17 ਤੇ ਪੱਛਮੀ ਬੰਗਾਲ ‘ਚ 2757 ਲੋਕਾਂ ਨੁੰ ਪਹਿਲਾ ਟੀਕਾ ਲਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।