ਦੇਸ਼ ਵਿੱਚ ਚੌਥੇ ਦਿਨ ਵੀ ਕਰੋਨਾ ਦੇ 2 ਲੱਖ ਤੋਂ ਵੱਧ ਨਵੇਂ ਮਾਮਲੇ

Corona in India Sachkahoon

ਦੇਸ਼ ਵਿੱਚ ਚੌਥੇ ਦਿਨ ਵੀ ਕਰੋਨਾ ਦੇ 2 ਲੱਖ ਤੋਂ ਵੱਧ ਨਵੇਂ ਮਾਮਲੇ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਕੋਵਿਡ-19 (Corona in India) ਦੀ ਤੀਜੀ ਲਹਿਰ ਵਿੱਚੋਂ ਲੰਘ ਰਹੇ ਦੇਸ਼ ਵਿੱਚ ਲਗਾਤਾਰ ਚੌਥੇ ਦਿਨ ਵਿੱਚ ਸੰਕਰਮਣ ਦੇ 2 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸਰਗਰਮ ਮਾਮਲਿਆਂ ਦੀ ਗਿਣਤੀ 15 ਲੱਖ ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਦੇਸ਼ ਵਿੱਚ ਸ਼ਨੀਵਾਰ ਨੂੰ 66 ਲੱਖ 21 ਹਜ਼ਾਰ 395 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਐਤਵਾਰ ਨੂੰ ਸਵੇਰੇ 7 ਵਜੇ ਤੱਕ ਪ੍ਰਾਪਤ ਅੰਕੜਿਆ ਅਨੁਸਾਰ ਹੁਣ ਤੱਕ ਇੱਕ ਅਰਬ 56 ਕਰੋੜ 76 ਲੱਖ 15 ਹਜ਼ਾਰ 454 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 16 ਲੱਖ 65 ਹਜ਼ਾਰ 404 ਕੋਵਿਡ ਟੈਸਟ ਕੀਤੇ ਗਏ, ਜਿਸ ਵਿੱਚ ਦੋ ਲੱਖ 71 ਹਜ਼ਾਰ 202 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਸੰਕਮਿਤਾਂ ਦੀ ਕੁੱਲ ਗਿਣਤੀ 3 ਕਰੋੜ 71 ਲੱਖ 22 ਹਜ਼ਾਰ 164 ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ 2 ਲੱਖ 47 ਹਜ਼ਾਰ 417, ਸ਼ੁੱਕਰਵਾਰ ਨੂੰ 2 ਲੱਖ 64 ਹਜ਼ਾਰ 202 ਅਤੇ ਸ਼ਨੀਵਾਰ ਨੂੰ 2 ਲੱਖ 68 ਹਜ਼ਾਰ 833 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ ਐਕਵਿਟ ਕੇਸ ਵਧ ਕੇ 15 ਲੱਖ 50 ਹਜ਼ਾਰ 377 ਹੋ ਗਏ ਹਨ। ਇਸ ਸਮੇਂ ਦੌਰਾਨ 314 ਹੋਰ ਮਰੀਜ਼ਾਂ ਦੀ ਮੌਤ ਨਾਲ ਕੁੱਲ ਮੌਤਾਂ ਦੀ ਗਿਣਤੀ 4,86, 066 ਹੋ ਗਈ ਹੈ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਦਰ 4.18 ਫੀਸਦੀ

ਪਿਛਲੇ 24 ਘੰਟਿਆਂ ਦੌਰਾਨ 1,38,31 ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 3 ਕਰੋੜ 50 ਲੱਖ 85 ਹਜ਼ਾਰ 721 ਹੋ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ 4.18 ਪ੍ਰਤੀਸ਼ਤ ਹੈ ਅਤੇ ਰਿਕਵਰੀ ਦਰ 94.51 ਪ੍ਰਤੀਸ਼ਤ ਹੈ ਜਦੋਂ ਕਿ ਮੌਤ ਦਰ 1.31 ਪ੍ਰਤੀਸ਼ਤ ਹੈ। ਦੂਜੇ ਪਾਸੇ 21 ਰਾਜਾਂ ਵਿੱਚ ਹੁਣ ਤੱਕ 7,743 ਲੋਕ ਕੋਵਿਡ ਦੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਓਮੀਕਰੋਨ ਦੇ 1702 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਹੁਣ ਤੱਕ ਸਭ ਤੋਂ ਵੱਧ ਅੰਕੜਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ