ਮੋਸਟ ਵਾਂਟੇਡ ਨਸ਼ਾ ਤਸਕਰ ‘ਚੀਤਾ’ ਗ੍ਰਿਫ਼ਤਾਰ

0

ਮੋਸਟ ਵਾਂਟੇਡ ਨਸ਼ਾ ਤਸਕਰ ‘ਚੀਤਾ’ ਗ੍ਰਿਫ਼ਤਾਰ

ਚੰਡੀਗੜ੍ਹ। ਹਰਿਆਣਾ ਦੇਸਿਰਸਾ ਤੋਂ ਸ਼ਨਿੱਚਰਵਾਰ ਨੂੰ ਵੱਡੇ ਤੇ ਖਤਰਨਾਕ ਸਮੱਗਲਰ ਰਣਜੀਤ ਰਾਣਾ ਅਤੇ ਉਸ ਦੇ ਭਰਾ ਨੂੰ ਬੇਗੂ ਪਿੰਡ ਤੋਂ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਸਾਲ ਤੋਂ ਹੀ ਅੰਮ੍ਰਿਤਸਰ ਰਾਹੀਂ ਪਾਕਿਸਤਾਨ ਤੋਂ 6 ਪਹਾੜੀ ਲੂਣ ਦੀਆਂ ਖੇਪਾਂ ਲਿਆਉਣ ਦੇ ਬਹਾਨੇ ਭਾਰਤ ‘ਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ।

ਦੱਸਣਯੋਗ ਹੈ ਕਿ 28 ਜੂਨ, 2019 ਨੂੰ ਅਟਾਰੀ ਤੋਂ ਮਿਲੀ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ‘ਚ ਚੀਤਾ ਪੁਲਿਸ ਨੂੰ ਲੋੜੀਂਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।