ਪੰਜਾਬ

ਸੜਕ ਹਾਦਸੇ ‘ਚ ਮਾਂ-ਪੁੱਤ ਦੀ ਮੌਤ

Mother, Death, Road, Accident

ਨਵਜਨਮੀ ਬੱਚੀ ਨੂੰ ਹਸਪਤਾਲ ਤੋਂ ਮਿਲ ਕੇ ਆ ਰਹੇ ਸਨ

ਅਬੋਹ (ਸੁਧੀਰ ਅਰੋੜਾ ) | ਗਿੱਦੜਬਾਹਾ ਹਲਕੇ ਦੇ ਪਿੰਡ ਬੰਬੀਹਾ ‘ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਆਪਣੀ ਨਵਜਨਮੀ ਧੀ ਨਾਲ ਖੁਸ਼ੀਆਂ ਮਨਾ ਕੇ ਪਰਤ ਰਹੇ ਉਸ ਦੇ ਪਿਤਾ ਤੇ ਉਸਦੀ ਦਾਦੀ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਮਾਂ-ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ‘ਚ ਪਿਕਅੱਪ ਦੀ ਰਫ਼ਤਾਰ ਤੇਜ਼ ਹੋਣ ਕਾਰਨ ਪਿਕਅੱਪ ਵੀ ਦੋ ਪਲਟੇ ਖਾ ਕੇ ਵਾਪਸ ਸਿੱਧੀ ਹੋ ਗਈ, ਜਿਸ ਨਾਲ ਪਿਕਅੱਪ ਸਵਾਰ ਚਾਲਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਉਂਦੇ ਹੋਏ ਪਿਕਅੱਪ ਤੇ ਮੋਟਰਸਾਈਕਲ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੀ ਗੁਰਮੀਤ ਕੌਰ ਨਿਵਾਸੀ ਗੱਦਾਂਡੋਬ ਨਾਲ ਹੋਇਆ ਸੀ ਅਤੇ ਉਸ ਨੇ 18 ਮਈ ਨੂੰ ਸਰਕਾਰੀ ਹਸਪਤਾਲ ‘ਚ ਇੱਕ ਧੀ ਨੂੰ ਜਨਮ ਦਿੱਤਾ ਸੀ ਅੱਜ ਦੋ ਦਿਨ ਬਾਅਦ ਪਹਿਲੀ ਵਾਰ ਗੁਰਪ੍ਰੀਤ ਤੇ ਉਸ ਦੀ ਮਾਂ ਰਮਨਦੀਪ ਕੌਰ ਸਰਕਾਰੀ ਹਸਪਤਾਲ ‘ਚ ਉਸਨੂੰ ਦੇਖਣ ਲਈ ਆਏ ਸਨ ਕਰੀਬ ਤਿੰਨ ਘੰਟਿਆਂ ਤੱਕ ਮਾਸੂਮ ਬੱਚੀ  ਨਾਲ ਪਿਆਰ ਦੁਲਾਰ ਤੇ ਖੇਡਣ ਤੋਂ ਬਾਅਦ ਉਸ ਨੂੰ ਮਿਲ ਕੇ ਜਦੋਂ ਵਾਪਸ ਆਪਣੇ ਪਿੰਡ ਬਾਈਕ ‘ਤੇ ਜਾ ਰਹੇ ਸਨ ਤਾਂ ਮਲੋਟ ਰੋਡ ਗੋਬਿੰਦਗੜ੍ਹ ਟੀ ਪੁਆਇੰਟ ਨਜ਼ਦੀਕ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿਕਅੱਪ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵਾਂ ਮਾਂ-ਪੁੱਤਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਆਸ-ਪਾਸ ਦੇ ਇਕੱਠੇ ਹੋਏ ਲੋਕਾਂ ਨੇ ਪਿਕਅੱਪ ਦੇ ਜ਼ਖ਼ਮੀ ਚਾਲਕ ਡਰਾਈਵਰ ਨੂੰ ਕਾਫ਼ੀ ਦੇਰ ਤੱਕ ਫੜੀ ਰੱਖਿਆ ਤਾਂ ਕਿ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਜਾ ਸਕੇ ਪਰ ਜਦੋਂ ਤੱਕ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤਾਂ ਲੋਕਾਂ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਚੁੱਕਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top