ਮਾਂ ਨੇ ਪੁੱਤਰ ਨੂੰ ਨਹਿਰ ‘ਚ ਸੁੱਟਿਆ, 

0
Mother,threw, son, canal

ਗੋਤਾਖੋਰਾਂ ਨੇ ਬਚਾਇਆ

ਆਪ ਵੀ ਨਹਿਰ ‘ਚ ਛਾਲ ਮਾਰਨ ਦੀ ਕੀਤੀ ਕੋਸਿਸ਼

ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਦੱਸੀ ਜਾ ਰਹੀ ਐ ਉਕਤ ਔਰਤ

ਪਟਿਆਲਾ
ਇੱਥੇ ਭਾਖੜਾ ਨਹਿਰ ਵਿੱਚ ਇੱਕ ਮਾਂ ਵੱਲੋਂ ਆਪਣੇ ਹੀ 10 ਸਾਲ ਪੁੱਤਰ ਨੂੰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਧਰ ਉੱਥੇ ਮੌਜੂਦ ਗੋਤਾਖੋਰਾਂ ਵੱਲੋਂ ਅੱਧੇ ਘੰਟੇ ਦੀ ਜਦੋ ਜ਼ਹਿਦ ਤੋਂ ਬਾਅਦ ਬੱਚੇ ਨੂੰ ਜਿਉਂਦਾ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਮਾਂ ਵੱਲੋਂ ਵੀ ਭਾਖੜਾ ਨਹਿਰ ਵਿੱਚ ਛਾਲ ਮਾਰਨ ਦੀ ਕੋਸਿਸ਼ ਕੀਤੀ ਗਈ।
ਜਾਣਕਾਰੀ ਅਨੁਸਰ ਸੰਮੀ ਸ਼ਰਮਾ ਵਾਸੀ ਕਕਰਾਲਾ, ਜੋ ਕਿ ਦਿਮਾਗੀ ਤੌਰ +ਤੇ ਠੀਕ ਨਹੀਂ ਦੱਸੀ ਜਾ ਰਹੀ ਅਤੇ ਅੱਜ ਇੱਥੇ ਨਾਭਾ ਰੋਡ ‘ਤੇ ਸਥਿਤ ਡਾ. ਪੁਨੀਤ ਪੁਲ ਕੋਲ ਆਪਣੀ ਦਵਾਈ ਲੈਣ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੀ ਇੱਥੋਂ ਦਿਮਾਗੀ ਬਿਮਾਰੀ ਸਬੰਧੀ ਦਵਾਈ ਚੱਲ ਰਹੀ ਹੈ। ਅੱਜ ਦਵਾਈ ਲੈਣ ਤੋਂ ਬਾਅਦ ਜਦੋਂ ਮਾਂ ਵੱਲੋਂ ਆਪਣੇ ਪੁੱਤਰ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਤਾਂ ਇੱਥੇ ਨੇੜੇ ਹੀ ਮੌਜੂਦ ਗੋਤਾਖੋਰ ਸ਼ੰਕਰ ਭਾਰਦਵਾਜ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਆਪਣੀ ਟੀਮ ਦੇ ਗੋਤਾਖੋਰਾਂ ਨੂੰ ਤੁਰੰਤ ਬੱਚੇ ਨੂੰ ਬਾਹਰ ਕੱਢਣ ਲਈ ਕਿਹਾ। ਗੋਤਾਖੋਰਾਂ ਵੱਲੋਂ ਅੱਧੇ ਘੰਟੇ ਦੀ ਜਦੋਂ ਜਹਿਦ ਤੋਂ ਬਾਅਦ ਬੱਚੇ ਨੂੰ ਜਿਉਂਦਾ ਬਾਹਰ ਕੱਢ ਲਿਆ। ਇਸ ਤੋਂ ਬਾਅਦ ਸੰਮੀ ਸ਼ਰਮਾ ਵੱਲੋਂ ਵੀ ਭਾਖੜਾ ਨਹਿਰ ‘ਚ ਛਾਲ ਮਾਰਨ ਦੀ ਕੋਸਿਸ਼ ਕੀਤੀ ਗਈ, ਜਿਸ ਨੂੰ ਗੋਤਾਖੋਰਾਂ ਨੇ ਫੜ ਲਿਆ।
ਇਸ ਤੋਂ ਬਾਅਦ ਪੁਲਿਸ ਸਮੇਤ ਉੁਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਉਸਦੇ ਪਰਿਵਾਰਕ ਮੈਂਬਰ ਵੀ ਪੁੱਜ ਗਏ ਤਾ ਉਨ੍ਹਾਂ ਪੁਲਿਸ ਨੂੰ ਇਸ ਦੀ ਦਿਮਾਗੀ ਸਬੰਧੀ ਚੱਲ ਰਹੀ ਦਵਾਈ ਦੀਆਂ ਪਰਚੀਆਂ ਆਦਿ ਦਿਖਾਈਆਂ। ਥਾਣਾ ਮਾਡਲ ਚੌਕੀ ਦੇ ਇੰਚਾਰਜ਼ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਅਤੇ ਪਰਿਵਾਰ ਵੱਲੋਂ ਚੱਲ ਰਹੀ ਦਵਾਈ ਪਰਚੀਆਂ ਆਦਿ ਦਿਖਾਉਣ ਕਾਰਨ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।