Uncategorized

ਜਿੱਤ ਲਈ ਧੋਨੀ ਬ੍ਰਿਗੇਡ ਤਿਆਰ

  • ਸਿੱਧਾ ਪ੍ਰਸਾਰਨ: ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਤੋਂ
  • ਜਿੰਬਾਬਵੇ ਟੀਮ ਖਿਲਾਫ਼ ਭਾਰਤ ਨੇ ਕੀਤੀ ਤੀਜੀ ਕਲੀਨ ਸਵੀਪ
  • ਆਤਮ ਵਿਸ਼ਵਾਸ ਨਾਲ ਲਬਰੇਜ਼ ਭਾਰਤੀ ਟੀਮ

ਹਰਾਰੇ, (ਏਜੰਸੀ) ਇੱਕ ਰੋਜ਼ਾ ਸੀਰਿਜ਼ ‘ ਚ ਕਲੀਨ ਸਵੀਪ ਤੇ ਨੌਜਵਾਨ ਖਿਡਾਰੀਆਂ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਉਤਸ਼ਾਹਿਤ ਭਾਰਤੀ ਕ੍ਰਿਕਟ ਟੀਮ ਇੱਥੇ ਸ਼ਨਿੱਚਰਵਾਰ ਨੂੰ ਜਿੰਬਾਬਵੇ ਖਿਲਾਫ਼  ਸੀਰਿਜ਼ ਦੇ ਪਹਿਲੇ ਟਵੰਟੀ-20 ਮੈਚ ‘ਚ ਉਸੇ ਆਤਮਵਿਸ਼ਵਾਸ  ਤੇ ਸਫ਼ਲਤਾ ਨੂੰ ਦੁਹਰਾਉਣ ਦੇ ਇਰਾਦੇ ਨਾਲ ਉਤਰੇਗੀ
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਨੌਜਵਾਨ ਟੀਮ ਨੇ ਜਿੰਬਾਬਵੇ ‘ਚ ਬੇਹੱਦ  ਸਹਿਜਤਾ ਨਾਲ ਖੇਡਦਿਆਂ ਤਿੰਨੇ ਇੱਕ ਰੋਜ਼ਾ ਜਿੱਤ ਕੇ 3-0 ਨਾਲ ਇੱਕ ਤਰਫ਼ਾ ਅੰਦਾਜ ‘ਚ ਕਲੀਨ ਸਵੀਪ  ਕੀਤੀ ਸੀ ਇਸ ਟੀਮ  ਖਿਲਾਫ਼ ਭਾਰਤ ਦੀ ਇਹ  ਲਗਾਤਾਰ ਤੀਜੀ ਇੱਕ ਰੋਜ਼ਾ ਕਲੀਨ ਸਵੀਪ ਵੀ ਸੀ ਟੀਮ ਇੰਡੀਆ  ਦੀ ਹੁਣ ਕੋਸ਼ਿਸ਼ ਰਹੇਗੀ ਕਿ ਉਹ ਇਸੇ ਸਫ਼ਲਤਾ ਨੂੰ ਟਵੰਟੀ-20 ਸੀਰਿਜ਼ ‘ਚ ਵੀ ਜਾਰੀ ਰੱਖੇ ਤੇ ਜਿੱਤ ਦੇ ਨਾਲ ਸ਼ੁਰੂਆਤ ਕਰੇ ਭਾਰਤੀ ਟੀਮ ਨੇ  ਜਿੰਬਾਬਵੇ ਨੂੰ ਹਰ ਖੇਤਰ ‘ਚ ਚਿੱਤ ਕੀਤਾ ਸੀ ਤੇ ਮਨੋਵਿਗਿਆਨਕ ਰੂਪ ਨਲਾ ਵੀ ਮਹਿਮਾਨ ਟੀਮ ਦਾ ਪਲੜਾ ਭਾਰੀ  ਰਹੇਗਾ

ਪ੍ਰਸਿੱਧ ਖਬਰਾਂ

To Top