ਬਿਜਨਸ

ਜਦੋਂ ਰੈਂਪ ‘ਤੇ ਚੱਲੇ ਡਾ. ਐੱਮਐੱਸਜੀ, ਲੱਖਾਂ ਦਿਲ ਕੀਤੇ ਖਸਤਾ

‘ਐੱਮਐੱਸਜੀ ਅਪੈਰਲਸ’ ਲਾਂਚ ਕਰਕੇ ਦਿੱਤਾ ਦੇਸ਼ ਨੂੰ ਇੱਕ ਹੋਰ ਨਵਾਂ ਤੋਹਫ਼ਾ

By Anil Kakkar

ਸਰਸਾ। ਸ਼ਨਿੱਚਰਵਾਰ ਦੀ ਸ਼ਾਮ ਫੈਸ਼ਨ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਲੈ ਕੇ ਆਈ। ਮੌਕਾ ਸੀ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਹੋਏ ‘ਮਸਤੋ-ਮਸਤ ਰੂਹਾਨੀ ਰੂਬਰੂ ਨਾਈਟ’ ਦਾ ਜਿਸ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਐੱਮਐੱਸਜੀ ਅਪੈਰਲਸ’ ਦਾ ਆਪਣੇ ਪਵਿੱਤਰ ਕਰ-ਕਮਲਾਂ ਨਾਲ ਉਦਘਾਟਨ ਕੀਤਾ। ਸ਼ੁੱਧ ਖ਼ੁਰਾਕੀ ਪਦਾਰਥਾਂ ਤੋਂ ਬਾਅਦ ਹੁਣ ਰੈਡੀਮੇਡ ਗਾਰਮੈਂਟਸ ਦੀ ਦੁਨੀਆ ‘ਚ ਵੀ ਐੱਮਐੱਸਜੀ ਨੇ ਜ਼ੋਰਦਾਰ ਇੰਟਰੀ ਕੀਤੀ ਹੈ। ‘ਐੱਮਐੱਸਜੀ ਅਪੈਰਲਸ’ ਦੇ ਬ੍ਰਾਂਡ ਦੀ ਲਾਂਚਿੰਗ ਮੌਕੇ ‘ਤੇ ਪੁੱਜੇ ਲੱਖਾਂ ਲੋਕਾਂ ਦੀ ਭੀੜ ਇਨ੍ਹਾਂ ਇਤਿਹਾਸਕ ਪਲਾਂ ਦੀ ਗਵਾਹ ਬਣੀ।

ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਲੱਖਾਂ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਟਾ ਸੀ ਤੇ ਹਰ ਕੋਈ ਮਸਤੀ ‘ਚ ਨੱਚ ਕੇ ਤੇ ਝੂਮ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ। ‘ਐੱਮਐੱਸਜੀ ਅਪੈਰਲਸ’ ਦੇ ਬ੍ਰਾਂਡ ਅੰਬੈਸਡਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿਉਂ ਹੀ ਕੰਪਨੀ ਦੁਆਰਾ ਲਾਂਚ ਕੀਤੇ ਗਏ ਰੈਡੀਮੇਡ ਕੱਪੜਿਆਂ ਤੇ ਫੁੱਟ-ਵੀਅਰ ਦੀ ਲਾਂਚਿੰਗ ਕੀਤੀ ਤਾਂ ਪੂਰਾ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਤੇ ਆਤਿਸ਼ਬਾਜ਼ੀ ਨਾਲ ਗੂੰਜ਼ ਉੱਠਿਆ।

ਉਧਰ,ਜਦੋਂ ਪੂਜਨੀਕ ਗੁਰੂ ਜੀ ਰੈਂਪ ‘ਤੇ ਚੱਲੇ ਤਾਂ ਹਰ ਕੋਈ ਖੁਸ਼ੀ ਨਾਲ ਦਮਕ ਉੱਠਿਆ ਤੇ ਐੱਮਐੱਸਜੀ, ਐੱਮਐੱਸਜੀ ਬੋਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ। ਪੂਜਨੀਕ ਗੁਰੂ ਜੀ ਨੇ ਐੱਮਐੱਸਜੀ ਪ੍ਰੋਡਕਟਸ ਤੋਂ ਬਾਅਦ ‘ਐੱਮਐੱਸਜੀ ਅਪੈਰਲਸ’ ਦੇ ਰੂਪ ‘ਚ ਇੱਕ ਹੋਰ ਬੇਸ਼ਕੀਮਤੀ ਤੋਹਫ਼ਾ ਪ੍ਰਦਾਨ ਕੀਤਾ ਹੈ।

ਇਸ ਮੌਕੇ ‘ਤੇ ‘ਐੱਮਐੱਸਜੀ ਅੱਪੈਰਲਸ’ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ‘ਐੱਮਐੱਸਜੀ ਅੱਪੈਰਲਸ’ ਦੇ ਬ੍ਰਾਂਡ ਅੰਬੈਸਡਰ ਵੀ ਪੂਜਨੀਕ ਗੁਰੂ ਜੀ ਹੋਣਗੇ।

ਕੰਪਨੀ ਦੁਆਰਾ ਮਹਿਲਾਵਾਂ, ਬੱਚਿਆਂ, ਪੁਰਸ਼ਾਂ ਸਾਰਿਆਂ ਲਈ ਬਿਹਤਰ ਕੁਆਲਿਟੀ, ਰੰਗ ਤੇ ਆਧੁਨਿਕ ਡਿਜ਼ਾਇਨਾਂ ‘ਚ ਰੈਡੀਮੇਡ ਕੱਪੜਿਆਂ ਦੀ ਵਿਸ਼ਾਲ ਲੜੀ ਲਾਂਚ ਕੀਤੀ ਗਈ ਹੈ ਜੋ ਸਾਰਿਆਂ ਨੂੰ ਪਸੰਦ ਆਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਦੁਆਰਾ ਜਲਦ ਹੀ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਆਦਿ ਸੂਬਿਆਂ ‘ਚ  ਆਪਣੇ ਸ਼ੋਅ ਰੂਮ ਖੋਲ੍ਹਣ ਜਾ ਰਹੀ ਹੈ, ਜਿੱਥੇ ਲੋਕਾਂ ਨੂੰ ‘ਐੱਮਐੱਸਜੀ ਅੱਪੈਰਲਸ’ ਬ੍ਰਾਂਡ ਦੇ ਕੱਪੜੇ ਮੁਹੱਈਆ ਹੋਣਗੇ।

ਬੈਸਟ ਡਰੈੱਸ ਡਿਜ਼ਾਇਨਰ ਵੀ ਹਨ ਪੂਜਨੀਕ ਗੁਰੂ ਜੀ :-
ਬਹੁਮੁਖੀ ਪ੍ਰਤਿਭਾ ਦੇ ਧਨੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਿਹਤਰ ਡਰੈੱਸ ਡਿਜ਼ਾਇਨਰ ਵੀ ਹਨ। ਪੂਜਨੀਕ ਗੁਰੂਜੀ ਦੁਆਰਾ ਡਿਜ਼ਾਇਨ ਕੀਤੀਆਂ ਗਈਆਂ ਡਰੈੱਸਾਂ ਦੀ ਸੁੰਦਰਤਾ ਦੇਖਣਯੋਗ ਹੈ ਤੇ ਹਰ ਕੋਈ ਬਸ ਇਹੀ ਕਹਿੰਦਾ ਹੈ ਕਿ ਵਾਹ ਕੀ ਜ਼ਬਰਦਸਤ ਡਿਜ਼ਾਈਨਿੰਗ ਹੈ।

‘ਐੱਮਐੱਸਜੀ ਅਪੈਰਲਸ’ ਦੇ ਬ੍ਰਾਂਡ ਅੰਬੈਸਡਰ ਪੂਜਨੀਕ ਗੁਰੂ ਜੀ ਦੀ ਡਰੈੱਸ ਡਿਜ਼ਾਈਨਿੰਗ ਵਿਦਿਆ ਬਾਰੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੀ ਨਹੀਂ ਆਮ ਜਨਤਾ ਵੀ ਜਾਣੂੰ ਹੈ, ਜੋ ਪੂਜਨੀਕ ਗੁਰੂ ਜੀ ਦੇ ਵੀਡੀਓ ਐਲਬਮ ਤੇ ਐੱਮਐੱਸਜੀ ਦ ਮੈਸੰਜਰ ਤੇ ਐੱਮਐੱਸਜੀ-2 ਦ ਮੈਸੰਜਰ ਫ਼ਿਲਮਾਂ ‘ਚ ਉਨ੍ਹਾਂ ਦੇ ਦੁਆਰਾ ਪਹਿਨੀ ਗਈ ਇੱਕ ਤੋਂ ਵਧ ਕੇ ਇੱਕ ਦਿਲਕਸ਼ ਡਰੈੱਸਾਂ ਦੇਖ ਚੁੱਕੇ ਹਨ। ਇਸਤੋਂ ਇਲਾਵਾ ਪੂਜਨੀਕ ਗੁਰੂ ਜੀ ਦੁਆਰਾ ਡਿਜ਼ਾਇਨ ਕੀਤੀਆਂ ਗਈਆਂ ਡਰੱਸਾਂ ‘ਤੇ ‘ਸਿਪਿਰਚੁਅਲ ਫਿਊਜ਼ਨ’ ਨਾਂਅ ਨਾਲ ਫੋਟੋ ਮੈਗਜ਼ੀਨ ਵੀ ਜਾਰੀ ਹੋ ਚੁੱਕੀ ਹੈ, ਜਿਸ ‘ਚ ਪ੍ਰਦਰਸ਼ਿਤ ਪੂਜਨੀਕ ਗੁਰੂ ਜੀ ਦੀ ਪਹਿਨੀ ਹੋਈ ਡਰੈੱਸ ‘ਤੇ ਕੀਤਾ ਗਿਆ ਡਿਜ਼ਾਇਨ ਵਰਕ ਦੁਨੀਆ ‘ਚ ਅਦਭੁਤ ਹੈ।

ਪ੍ਰਸਿੱਧ ਖਬਰਾਂ

To Top