ਰਿਲਾਇੰਸ ਟੀਚੇ ਤੋਂ 9 ਮਹੀਨੇ ਪਹਿਲਾਂ ਹੋਈ ਕਰਜ਼ਾ ਮੁਕਤ : ਮੁਕੇਸ਼ ਅੰਬਾਨੀ

0
Mukesh Ambani

ਰਿਲਾਇੰਸ ਟੀਚੇ ਤੋਂ 9 ਮਹੀਨੇ ਪਹਿਲਾਂ ਹੋਈ ਕਰਜ਼ਾ ਮੁਕਤ : ਮੁਕੇਸ਼ ਅੰਬਾਨੀ

ਮੁੰਬਈ (ਏਜੰਸੀ)। ਦੇਸ਼ ਦੇ ਧਨਕੁਬੇਰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ ਲਿਮਟਡ (ਆਰਆਈਐੱਲ) ਦੇ ਮਾਲਕ ਮੁਕੇਸ਼ ਅੰਬਾਨੀ ਨੇ ਸਮੂਹ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋਣ ਦਾ ਐਲਾਨ ਕੀਤਾ ਹੈ। ਸ੍ਰੀ ਅੰਬਾਨੀ ਨੇ ਸ਼ੁੱਕਰਵਾਰ ਨੂੰ ਆਰਆਈਐੱਲ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋ ਦਾ ਅਧਿਕਾਰਿਕ ਐਲਾਨ ਕਰਦੇ ਹੋਏ ਕਿਹਾ ਕਿ ਸਮੂਹ ‘ਚ ਨਿਵੇਸ਼ਕਾਂ ਦੇ ਵਿਸ਼ਵਾਸ ਅਤੇ ਰਿਲਾਇੰਸ ਦੇ ਰਾਈਟ ਇਸ਼ੂ ਨੂੰ ਮਿਲੇ ਜ਼ੋਰਦਾਰ ਸਮੱਰਥਨ ਨਾਲ ਇਹ ਟੀਚਾ ਸਾਢੇ ਨੌਂ ਮਹੀਨੇ ਪਹਿਲਾਂ ਹੀ ਹਾਸਲ ਕਰਨ ‘ਚ ਸਫ਼ਲਤਾ ਮਿਲ ਗਈ।

Relince

ਸ੍ਰੀ ਅੰਬਾਨੀ ਨੇ 12 ਅਗਸਤ 2019 ਨੂੰ ਆਰਆਈਐੱਲ ਨੂੰ ਮਾਰਚ 2021 ਤੱਕ ਕਰਜ਼ਾ ਮੁਕਤ ਕਰਨ ਦਾ ਟੀਚਾ ਤੈਅ ਕੀਤਾ ਸੀ ਅਤੇ ਇਸ ਸਾਲ 31 ਮਾਰਚ ਤੱਕ ਸਮੂਹ ‘ਤੇ ਇੱਕ ਲੱਖ 16 ਹਜ਼ਾਰ 35 ਕਰੋੜ ਰੁਪਏ ਦਾ ਕਰਜ਼ਾ ਸੀ। ਕੰਪਨੀ ਨੇ ਦਸ ਨਿਵੇਸ਼ਕਾਂ ਦੇ ਗਿਆਰਾਂ ਪ੍ਰਸਤਾਵਾਂ ਅਤੇ ਰਾਈਟ ਇਸ਼ੂ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੌਕਡਾਊਨ ਦੇ ਬਾਵਜ਼ੂਦ ਸਿਰਫ਼ 58 ਦਿਨ ‘ਚ ਕੁੱਲ ਇੱਕ ਲੱਖ 68 ਹਜ਼ਾਰ 818 ਕਰੋੜ ਰੁਪਏ ਜੋੜ ਲਏ ਜੋ ਉਸ ਦੇ ਸ਼ੁੱਧ ਕਰਜ਼ੇ ਦੇ ਮੁਕਾਬਲੇ ਜ਼ਿਆਦਾ ਰਾਸ਼ੀ ਹੈ।

ਕੰਪਨੀ ਨੇ ਜੀਓ ਪਲੇਟਫਾਰਮਸ ‘ਚ 11 ਨਿਵੇਸ਼ ਪ੍ਰਸਤਾਵਾਂ ‘ਚ 24.70 ਫ਼ੀਸਦੀ ਇਕਵਿਟੀ ਵੇਚ ਕੇ ਇੱਕ ਲੱਖ 15 ਹਜ਼ਾਰ 693 ਕਰੋੜ 93 ਲੱਖ ਰੁਪਏ ਜੋੜੇ। ਇਸ ਤੋਂ ਇਲਾਵਾ 30 ਸਾਲਾਂ ‘ਚ ਪਹਿਲੀ ਵਾਰ ਲਿਆਂਦੇ ਰਾਈਟ ਇਸ਼ੂ ਤੋਂ 53124.20 ਕਰੋੜ ਰੁਪਏ ਦੀ ਰਾਸ਼ੀ ਹੈ। ਕਿਸੇ ਗੈਰ ਵਿੱਤੀ ਸੰਸਥਾ ਦੇ ਦਸ ਸਾਲਾਂ ‘ਚ ਆਏ ਰਾਈਟ ਇਸ਼ੂ ਨੂੰ ਲੌਕਡਾਊਨ ਕਾਰਨ ਤਰਲਤਾ ਦੀ ਤੰਗੀ ਦੇ ਬਾਵਜ਼ੂਦ ਆਕਾਰ ਦੀ ਮੁਕਾਬਲੇ 1.59 ਗੁਣਾ ਜ਼ਿਆਦਾ ਅਭਿਦਾਨ ਮਿਲਿਆ। ਕੰਪਨੀ ਨੇ ਪੰਦਰਾਂ ਸ਼ੇਅਰਾਂ ‘ਤੇ ਇੱਕ ਸ਼ੇਅਰ ਰਾਈਟ ਇਸ਼ੂ ‘ਤੇ ਦਿੱਤਾ ਹੈ। ਅੰਬਾਨੀ ਨੇ ਕਿਹਾ ਕਿ ਪੈਟਰੋ ਸੰਯੁਕਤ ਉਦਯੋਗ ‘ਚ ਬੀਪੀ ਨੂੰ ਵੇਚੀ ਇਕਵਿਟੀ ਨੂੰ ਮਿਲਾ ਕੇ ਕੁੱਲ ਜੋੜੀ ਰਕਮ 1.75 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।