ਮੁਕੇਸ਼ ਖੰਨਾ ਲੈ ਕੇ ਆ ਰਿਹਾ ਹੈ ‘ਦ ਮੁਕੇਸ਼ ਖੰਨਾ ਸ਼ੋਅ’

ਸ਼ਕਤੀਮਾਨ ਤੋਂ ਬਾਅਦ ਹੁਣ ਕਮੇਡੀ ਨਾਲ ਦਰਸ਼ਕਾਂ ਦਾ ਕਰਨਗੇ ਮੰਨੋਰੰਜਨ ਮੁਕੇਸ਼ ਖੰਨਾ

ਮੁੰਬਈ। ਟੀਵੀ ਤੇ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਮੁਕੇਸ਼ ਖੰਨਾ ਆਪਣਾ ਸ਼ੋਅ ‘ਦ ਮੁਕੇਸ਼ ਖੰਨਾ ਸ਼ੋਅ’ ਲੈ ਕੇ ਆ ਰਹੇ ਹਨ ਟੀਵੀ ਸੀਰੀਅਲ ਮਹਾਂਭਾਰਤ ’ਚ ਪਿਸ਼ਮ ਪਿਤਾਮਾ ਦੇ ਕਿਰਦਾਰ ਰਾਹੀਂ ਦਰਸ਼ਕਾਂ ਦਰਮਿਆਨ ਖਾਸ ਪਛਾਣ ਬਣਾਉਣ ਵਾਲੇ ਮੁਕੇਸ਼ ਖੰਨਾ ਹੁਣ ਕਾਮੇਡੀ ਸ਼ੋਅ ‘ਦ ਮੁਕੇਸ਼ ਖੰਨਾ ਸ਼ੋਅ’ ਲੈ ਕੇ ਆਰ ਰਹੇ ਹਨ ।

ਇਸ ਸ਼ੋਅ ਲਈ ਉਨ੍ਹਾਂ ਕਾਮੇਡੀਅਨ ਸੁਨੀਲ ਪਾਲ ਨਾਲ ਐਸੋਸੀਏਸ਼ਨ ਕੀਤਾ ਹੈ ਇਸ ਦੀ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਨਾਲ ਹੀ ਸੁਨੀਲ ਪਾਲ ਨੂੰ ਇੰਡ੍ਰੋਡਿਊਸ ਕਰਵਾਇਆ ਹੈ ਵੀਡੀਓ ’ਚ ਸੁਨੀਲ ਪਾਲ, ਮੁਕੇਸ਼ ਖੰਨਾ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਬਾਰੇ ਕੁਝ ਕਹਿਣਾ ਚਾਹੁੰਦੇ ਹਨ । ਸੁਨੀਲ ਮਹਾਂਭਾਰਤ ਦੇ ਟਾਈਟਲ ਗੀਤ ਦੀ ਧੁਨ ’ਤੇ ਮੁਕੇਸ਼ ਦੇ ਸਨਮਾਨ ’ਚ ਕਹਿੰਦੇ ਹਨ, ਭੀਸ਼ਮ ਸ਼ਕਤੀਮਾਨ ਮੁਕੇਸ਼ ਜੀ ਨੇ ਦਿੱਤਾ ਮੈਨੂੰ ਸਨਮਾਨ ਇਸ ਅਨਮੋਲ ਘੜੀ ਦਾ ਸੁਨੀਲ ਕਰੇਗਾ ਅਭਿਆਨ ਇਸ ਤੋਂ ਬਾਅਦ ਮੁਕੇਸ਼ ਹੱਸਦੇ ਹੋਏ ਕਹਿੰਦੇ ਹਨ ਕਿ ਉਹ ਆਯੁਸ਼ਮਾਨ ਭਵ ਵੀ ਕਹਿੰਦੇ ਹੋ ਤੇ ਸ਼ਕਤੀਮਾਨ ਭਵ ਵੀ ਕਹਿ ਸਕਦੇ ਹੋ ਵੀਡੀਓ ਦੇ ਅੰਤ ’ਚ ਲਿਖਿਆ ਆਉਂਦਾ ਹੈ ਕਿ ਪਹਿਲੇ ਲਾਫਟਰ ਜੇਤੂ ਸੁਨੀਲ ਪਾਲ ਨੂੰ ਮਿਲੋ ਐਤਵਾਰ ਸ਼ਾਮ 5 ਵਜੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।