ਮੁਖਤਿਆਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ

0
Muktiyar Kaur , Involved, Body Donation

ਮੁਖਤਿਆਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ

ਪਿੰਡ ਕੋਕਰੀ ਕਲਾਂ ਦੇ ਪਹਿਲੇ ਸਰੀਰਦਾਨੀ ਹੋਣ ਦਾ ਜੱਸ ਖੱਟਿਆ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਵਿੱਕੀ ਕੁਮਾਰ/ਭੁਪਿੰਦਰ ਸਿੰਘ(ਮੋਗਾ) ਅੱਜ ਦੇ ਸਵਾਰਥੀ ਯੁੱਗ ‘ਚ ਲੋਕ ਇੰਨੇ ਮਤਲਬਪ੍ਰਸਤ ਹੋ ਗਏ ਹਨ ਕਿ ਕੋਈ ਕਿਸੇ ਕੋਲ ਕਿਸੇ ਹੋਰ ਦੇ ਦੁੱਖ ਸੁਣਨ ਦਾ ਵੇਲਾ ਨਹੀਂ ਹੈ ਪਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀ ਸੇਵਾ ਬੇਮਿਸਾਲ ਹੈ, ਡੇਰਾ ਸੱਚਾ ਸੌਦਾ ਸਰਸਾ ਵੱਲੋਂ 134 ਮਾਨਵਤਾ ਕਾਰਜਾਂ ਤਹਿਤ ਅੱਜ ਜਿਲ੍ਹਾ ਮੋਗਾ ਦੇ ਬਲਾਕ ਬੁੱਟਰ ਬੱਧਨੀ ਦੇ ਪਿੰਡ ਕੋਕਰੀ ਕਲਾਂ ਦੀ ਮਾਤਾ ਮੁਖਤਿਆਰ ਕੌਰ ਇੰਸਾਂ (66 ਸਾਲ) ਨੇ ਸਰੀਰਦਾਨ ਕਰਕੇ ਦੁਨੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਿਕ ਮੁਖਤਿਆਰ ਕੌਰ ਇੰਸਾਂ ਜਿਨ੍ਹਾਂ ਦਾ ਬੁੱਧਵਾਰ ਸਵੇਰੇ ਅਚਾਨਕ ਦੇਹਾਂਤ ਹੋ ਗਿਆ ਤੇ ਉਹ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਗਏ ਉਨ੍ਹਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ‘ਚ ਆਪਣੇ ਪੂਰੇ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ ਅੱਜ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਗੌਰਮਿੰਟ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਦਾਨ ਕੀਤੀ ਗਈ ਤਾਂ ਕਿ ਉਸ ਮ੍ਰਿਤਕ ਦੇਹ ‘ਤੇ ਡਾਕਟਰੀ ਲਾਈਨ ‘ਚ ਤਜ਼ਰਬੇ ਕਰ ਰਹੇ ਬੱਚੇ ਆਪਣਾ ਭਵਿੱਖ ਸੁਧਾਰ ਸਕਣ ਤੁਹਾਨੂੰ ਦੱਸ ਦਈਏ ਕਿ ਕੁਝ ਸਾਲ ਪਹਿਲਾਂ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਦੇ ਡਾਕਟਰਾਂ ਨੇ ਡੇਰਾ ਸੱਚਾ ਸੌਦਾ ‘ਚ ਆ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਮ੍ਰਿਤਕ ਸਰੀਰ ਨਾ ਮਿਲਣ ਕਰਕੇ ਡੱਡੂਆਂ ਜਾ ਹੋਰ ਜੀਵਾਂ ਉਪਰ ਮੈਡੀਕਲ ਲਾਈਨ ‘ਚ ਰਿਸਰਚ ਕਰਨਾ ਪੈਂਦਾ ਹੈ।

Muktiyar Kaur , Involved, Body Donation

ਹਜ਼ਾਰਾਂ ਡੇਰਾ ਸ਼ਰਧਾਲੂ ਸਰੀਰਦਾਨ ਕਰ ਰਹੇ ਹਨ

ਇਸ ਕਰਕੇ ਉਨ੍ਹਾਂ ਨੂੰ ਮ੍ਰਿਤਕ ਸਰੀਰਾਂ ਦੀ ਲੋੜ ਹੈ ਇਸ ‘ਤੇ ਪੂਜਨੀਕ ਗੁਰੂ ਜੀ ਨੇ ਦੇਸ਼ ਦੇ ਉਚ ਡਾਕਟਰਾਂ ਦੀ ਇਸ ਬੇਨਤੀ ਨੂੰ ਮੁੱਖ ਰੱਖਦਿਆਂ ਸਾਧ-ਸੰਗਤ ਨੂੰ ਪ੍ਰੇਰਿਤ ਕੀਤਾ, ਜਿਸਦਾ ਨਤੀਜਾ ਅੱਜ ਹਜ਼ਾਰਾਂ ਡੇਰਾ ਸ਼ਰਧਾਲੂ ਸਰੀਰਦਾਨ ਕਰ ਰਹੇ ਹਨ ਅੱਜ ਇਸ ਮੌਕੇ 45 ਮੈਂਬਰ ਰਣਜੀਤ ਸਿੰਘ ਚੂਹੜਚੱਕ ਨੇ ਖਾਸ ਤੌਰ ‘ਤੇ ਪੁੱਜ ਕੇ ਮਾਤਾ ਮੁਖਤਿਆਰ ਕੌਰ ਇੰਸਾਂ ਜੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਮਾਨਵਤਾ ਉਪਰ ਇਹ ਬਹੁੱਤ ਵੱਡਾ ਪਰਉਪਕਾਰ ਹੈ।

ਜਿਸ ਕਾਰਨ ਸਾਡੇ ਸਮਾਜ ਨੂੰ ਨਵੇਂ ਤਜਰਬੇਕਾਰ ਡਾਕਟਰ ਮਿਲਣਗੇ ਉਨ੍ਹਾਂ ਕਿਹਾ ਕਿ ਅਸੀਂ ਅਕਸਰ ਹੀ ਦੇਖਿਆ ਜਾਂਦਾ ਹੈ, ਕਿ ਮਰਨ ਤੋਂ ਬਾਅਦ ਲੋਕ ਵਹਿਮਾਂ ਭਰਮਾਂ ਕਰਕੇ  ਬਹੁੱਤ ਪਾਖੰਡ ਕਰਦੇ ਹਨ, ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਇਸ ਰੂੜੀਵਾਦੀ ਸਮਾਜ ‘ਚ ਐਸਾ ਮਾਨਵਤਾ ਨੂੰ ਸਮਰਪਿਤ ਕਾਰਜ ਕਰਨਾ ਬਹੁਤ ਵੱਡੇ ਹੌਂਸਲੇ ਵਾਲੀ ਗੱਲ ਹੈ ਅੱਜ ਡੇਰਾ ਸੱਚਾ ਸੌਦਾ ਦੀ ਪਾਵਨ ਮਰਿਆਦਾ ਅਨੁਸਾਰ ਮਾਤਾ ਮੁਖਤਿਆਰ ਕੌਰ ਇੰਸਾਂ ਜੀ ਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਤੱਕ ਉਨ੍ਹਾਂ ਦੀ ਅਰਥੀ ਨੂੰ ਬੇਟੀਆਂ ਤੇ ਨੂੰਹਾਂ ਕਿਰਨਜੀਤ ਕੌਰ ਇੰਸਾਂ (ਪੱਤਰਕਾਰ ਸੱਚ ਕਹੂੰ), ਅਮਰਜੀਤ ਕੌਰ ਇੰਸਾਂ ਵੱਲੋਂ ਮੋਢਾ ਦਿੱਤਾ ਗਿਆ।

ਅੱਜ ਸਾਧ-ਸੰਗਤ ਵੱਲੋਂ ਮ੍ਰਿਤਿਕ ਦੇਹ ਲੈਣ ਆਈ ਐਂਬੂਲੈਂਸ ਨੂੰ ਪਿੰਡ ਕੋਕਰੀ ਕਲਾਂ ਤੋਂ ਫੁੱਲਾਂ ਦੀ ਵਰਖਾ ਕਰਕੇ ਰਵਾਨਾ ਕੀਤਾ ਗਿਆ ਇਸ ਮੌਕੇ ਮਾਤਾ ਮੁਖਤਿਆਰ ਕੌਰ ਇੰਸਾਂ ਦੇ ਪਤੀ ਗੁਰਦੀਪ ਸਿੰਘ ਇੰਸਾਂ, ਪੁੱਤਰ ਰਜਿੰਦਰ ਸਿੰਘ ਰੱਤੀ, ਦਵਿੰਦਰ ਸਿੰਘ ਜੁਆਈ ਦਵਿੰਦਰ ਸਿੰਘ, ਭੰਗੀਦਾਸ ਸੁਭਾਸ਼ ਕੁਮਾਰ, ਤਾਰਾ ਸਿੰਘ, ਮਾਸਟਰ ਭਗਵਾਨ ਦਾਸ ਇੰਸਾਂ  ਰਾਮ ਲਾਲ ਇੰਸਾਂ, ਮਹਿੰਦਰ ਪਾਲ, ਸਾਧੂ ਸਿੰਘ, ਰਾਣਾ ਸਿੰਘ, ਅਮਰਜੀਤ ਸ਼ਰਮਾ, ਜਗਜੀਤ ਕੋਕਰੀ, ਗੁਲਸ਼ਨ ਕੁਮਾਰ, ਆਤਮਾ ਸਿੰਘ ਕਪੂਰੇ, 45 ਮੈਂਬਰ ਗੁਰਜਿੰਦਰ ਕੌਰ, ਸੁਜਾਨ ਭੈਣ ਸਰੂਪ ਕੌਰ, ਸਾਬਕਾ ਪੰਚ ਅਜੈਪਾਲ ਸਿੰਘ, ਡਾਕਟਰ ਰਣਜੀਤ ਸਿੰਘ ਬਲਾਕ ਬੁੱਟਰ ਬੱਧਨੀ ਤੇ ਮੋਗਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਤੋਂ ਇਲਾਵਾ ਬਹੁੱਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਸਾਧ-ਸੰਗਤ ਹਾਜ਼ਿਰ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।