ਦੇਸ਼

ਸ਼ਿਵਪਾਲ ਯਾਦਵ ਦੀ ਰੈਲੀ ‘ਚ ਮੁਲਾਇਮ ਦੀ ਹੂਟਿੰਗ

Mulayam's hootering at Shivpal Yadav's rally

ਨਰਾਜ਼ ਹੋਏ ਐਸਪੀ ਸੁਰੱਖਿਆ, ਵਰਕਰਾਂ ਨੂੰ ਦਿੱਤੀ ਨਸੀਹਤ

ਲਖਨਊ|ਸਮਾਜਵਾਦੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਸ਼ਿਵਪਾਲ ਨੇ ਲਖਨਊ ‘ਚ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਰੋਸ ਰੈਲੀ ਕੱਢੀ ਸੀ,ਪਰ ਉਸ ਸਮੇਂ ਹਾਲਾਤ ਅਜੀਬ ਹੋ ਗਏ, ਜਦੋਂ ਉਨ੍ਹਾਂ ਦੇ ਹਮਾਇਤੀ ਮੁਲਾਇਮ ਸਿੰਘ ਯਾਦਵ ਦੀ ਹੀ ਹੂਟਿੰਗ ਕਰਨ ਲੱਗੇ ਦਰਅਸਲ ਹੋਇਆ ਇੰਜ ਕਿ ਮੰਚ ਨੂੰ ਸੰਬੋਧਨ ਕਰਨ ਪਹੁੰਚੇ ਮੁਲਾਇਮ ਸਿੰਘ ਯਾਦਵ ਵਾਰ-ਵਾਰ ਸਮਾਜਵਾਦੀ ਪਾਰਟੀ ਦਾ ਹੀ ਨਾਂਅ ਲੈਂਦੇ ਰਹੇ, ਜਦੋਂਕਿ ਸ਼ਿਵਾਪਲ ਦੀ ਨਵੀਂ ਪਾਰਟੀ ਦਾ ਨਾਂਅ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਹੈ ਨੇਤਾਜੀ ਜਦੋਂ ਵਾਰ-ਵਾਰ ਸਮਾਜਵਾਦੀ ਪਾਰਟੀ ਦਾ ਨਾਂਅ ਲੈਂਦੇ ਰਹੇ ਤਾਂ ਸ਼ਿਵਪਾਲ ਦੇ ਗੁਸਾਏ ਹਮਾਇਤੀਆਂ ਨੇ ਹੂੰਟਿੰਗ ਸ਼ੁਰੂ ਕਰ ਦਿੱਤੀ ਇਸ ‘ਤੇ ਗੁਸਾਏ ਮੁਲਾਇਮ ਨੇ ਕਿਹਾ ਕਿ ਨਹੀਂ ਸੁਣਨਾ ਹੋਵੇ ਤਾਂ ਅਸੀਂ ਵਾਪਸ ਚਲੇ ਜਾਵਾਂਗੇ ਸਾਡਾ ਤਾਂ ਉਂਜ ਵੀ ਟਾਈਮ ਹੋ ਗਿਆ ਹੈ
ਇਸ ਸਥਿਤੀ ਨੂੰ ਸੰਭਾਲਦਿਆਂ ਮੁਲਾਇਮ ਕੋਲ ਪਹੁੰਚੇ ਸ਼ਿਵਪਾਲ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਪ੍ਰਗਤੀਸ਼ੀਲ ਪਾਰਟੀ ਦਾ ਨਾਂਅ ਲਓ ਇਸ ‘ਤੇ ਮੁਲਾਇਮ ਨੇ ਕਿਹਾ ਕਿ ਹਾਂ ਸਭ ਇੱਕ ਹੀ ਹੈ ਹਾਲਾਂਕਿ ਕਈ ਵਾਰ ਸ਼ਿਵਾਪਲ ਦੀ ਅਪੀਲ ਕਰਨ ‘ਤੇ ਉਨ੍ਹਾਂ ਪ੍ਰਗਤੀਸ਼ੀਲ ਪਾਰਟੀ ਦਾ ਨਾਂਅ ਲਿਆ ਲੋਕਾਂ ਦੇ ਹੂਟਿੰਗ ਕਰਨ ‘ਤੇ ਸ਼ਿਵਪਾਲ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਤੁਸੀਂ ਸਾਡੇ ਸਿਰ ‘ਤੇ ਹੱਥ ਰੱਖੋ ਇਸ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਸ਼ਿਵਪਾਲ ਦੇ ਸਿਰ ‘ਤੇ ਹੱਥ ਰੱਖਿਆ ਤੇ ਕਿਹਾ ਕਿ ਤੁਸੀਂ ਤਾਂ ਐਮਰਜੈਂਸੀ ਤੋਂ ਹੀ ਲੜਦੇ ਆ ਰਹੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top