Uncategorized

ਮੁਸਲਮਾਨ ਮਹਿਲਾਵਾਂ ਨੇ ਮੌਖਿਕ ਤਲਾਕ ਖਿਲਾਫ਼ ਉਠਾਈ ਅਵਾਜ਼

ਨਵੀਂ ਦਿੱਲੀ। ਮੁਸਲਮਾਨ ਸਮਾਜ ‘ਚ ਤਿੰਨ ਤਲਾਕ ਖਿਲਾਫ਼ ਅਵਾਜ਼ ਬੁਲੰਦ ਹੋਣ ਲੱਗੀ ਹੈ। ਮੁਸਲਮਾਨ ਮਹਿਲਾਵਾਂ ਦੇ ਅਧਿਕਾਰਂ ਦੀ ਪੈਰਵੀ ਕਰਨ ਵਾਲੇ ਇੱਕ ਸੰਗਠਨ ਨੇ ਇਕੱਠੇ ਤਿੰਨ ਤਲਾਕ ਦੀ ਵਿਵਸਥਾ ਨੂੰ ਖ਼ਤਮ ਕਰਨ ਲਈ ਕੌਮੀ ਮਿਹਲਾ ਕਮਿਸ਼ਨ ਤੋਂ ਸਹਿਯੋਗ ਮੰਗਿਆ ਹੈ।
ਭਾਰਤੀ ਮੁਸਲਮਾਨ ਮਹਿਲਾ ਅੰਦੋਲਨ ਨੇ ਮਹਿਲਾ ਕਮਿਸ਼ਨ ਦੀ ਪ੍ਹਧਾਨ ਲਲਿਤਾ ਕੁਮਾਰਮੰਗਲਮ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਉਸ ਨੇ ਆਪਣੇ ਅਭਿਆਨ ਦੇ ਪੱਖ’ਚ 50,000 ਤੋਂ ਵੱਧ ਹਸਤਾਖ਼ਰ ਲਏ ਹਨ।
ਸੰਗਠਨ ਵੱਖ-ਵੱਖ ਪ੍ਰਾਂਤਾਂ ਦੇ ਮਹਿਲਾ ਕਮਿਸ਼ਨਾਂ ਨੂੰ ਵੀ ਲਿਖ ਕੇ ਵੀ ਸਹਿਯੋਗ ਮੰਗ ਰਿਹਾ ਹੈ। ਸੰਗਠਨ ਨੇ ਚਿੱਠੀ ‘ਚ ਕਿਹਾ ਕਿ ਸਾਡੇ ਇੱਥੇ ਮਹਿਲਾਵਾਂ ਮੌਖਿਕ ਇਕਤਰਫ਼ਾ ਤਲਾਕ ਦੀ ਵਿਵਸਥਾ ‘ਤੇ ਪਾਬੰਦੀ ਚਾਹੁੰਦੀਆਂ ਹਨ। ਸੀਕਿੰਗ ਜਸਟਿਸ ਵਿਦਿਨ ਫੈਮਿਲੀ ਨਾਮੀ ਸਾਡੇ ਅਧਿਐਨ ‘ਚ ਵੇਖਿਆ ਗਿਆ ਹੈ ਕਿ 92 ਫੀਸਦੀ ਮੁਸਮਲਾਨ ਮਹਿਲਾਵਾਂ ਤਲਾਕ ਦੀ ਇਸ ਵਿਵਸਥਾ ‘ਤੇ ਪਾਬੰਦੀ ਚਾਹੁੰਦੀਆਂ ਹਨ।

ਪ੍ਰਸਿੱਧ ਖਬਰਾਂ

To Top