ਟਾਪ-4 ’ਚ ਰਹਿਣ ਲਈ ਭਿੜਨਗੇ ਮੁੰਬਈ ਤੇ ਰਾਜਸਥਾਨ ਰਾਇਲਜ਼

0
78

ਟਾਪ-4 ’ਚ ਰਹਿਣ ਲਈ ਭਿੜਨਗੇ ਮੁੰਬਈ ਤੇ ਰਾਜਸਥਾਨ ਰਾਇਲਜ਼

ਏਜੰਸੀ, ਨਵੀਂ ਦਿੱਲੀ। ਪੰਜ ਵਾਰ ਦੀ ਆਈਪੀਐਲ ਜੇਤੂ ਟੀਮ ਮੁੰਬਈ ਇੰਡੀਅਨਜ਼ ਅਤੇ ਇੱਕ ਵਾਰ ਦੀ ਜੇਤੂ ਰਾਜਸਥਾਨ ਰਾਇਲਜ਼ ਆਈਪੀਐਲ-14 ਦੇ ਟਾਪ-4 ’ਚ ਰਹਿਣ ਲਈ ਇੱਥੇ ਵੀਰਵਾਰ ਨੂੰ ਇੱਕ-ਦੂਜੇ ਨਾਲ ਭਿੜਨਗੇ ਆਈਪੀਐਲ-14 ਦੇ ਇਸ 24ਵੇਂ ਮੁਕਾਬਲੇ ’ਚ ਜਿੱਥੇ ਮੁੰਬਈ ਦੀ ਸ਼ਾਖ ਦਾਅ ’ਤੇ ਹੋਵੇਗੀ ਤਾਂ ਉੱਥੇ ਰਾਜਸਥਾਨ ਲਈ ਵੀ ਕਰੋ ਜਾਂ ਮਰੋ ਵਾਲੀ ਸਥਿਤੀ ਹੋਵੇਗੀ। ਜੇਕਰ ਮੁੰਬਈ ਮੈਚ ਹਾਰਦੀ ਹੈ ਤਾਂ ਉਹ ਚੌਥੇ ਸਥਾਨ ਤੋਂ ਖਿਸਕ ਜਾਵੇਗੀ, ਜਦੋਂਕਿ ਰਾਜਸਥਾਨ ਸੱਤਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਜਾਵੇਗੀ। ਅਜਿਹੇ ’ਚ ਦੋਵਾਂ ਦਰਮਿਆਨ ਸਖ਼ਤ ਅਤੇ ਦਿਲਚਸਪ ਮੁਕਾਬਲਾ ਹੋਵੇਗਾ। ਫਿਲਹਾਲ ਮੁੰਬਈ ਅਤੇ ਰਾਜਸਥਾਨ ਅੰਕਾਂ ਦੇ ਲਿਹਾਜ ਨਾਲ ਬਰਾਬਰੀ ’ਤੇ ਹਨ ਦੋਵਾਂ ਟੀਮਾਂ ਦੇ ਪੰਜ ਮੈਚਾਂ ’ਚ ਤਿੰਨ ਹਾਰ ਅਤੇ ਦੋ ਜਿੱਤ ਨਾਲ ਚਾਰ-ਚਾਰ ਅੰਕ ਹਨ, ਪਰ -0.032 ਨੈਟ ਰਨ ਰੇਟ ਨਾਲ ਮੁੰਬਈ ਚੌਥੇ, ਜਦੋਂਕਿ -0.681 ਨਾਲ ਰਾਜਸਥਾਨ ਸੱਤਵੇਂ ਸਥਾਨ ’ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।